ਅਮਰੀਕਾ ਦਾ WHO ''ਤੇ ਗੰਭੀਰ ਦੋਸ਼, ਕਿਹਾ ਦੁਨੀਆ ਨੂੰ ਰੱਖਿਆ ਗਿਆ ਹਨੇਰੇ ''ਚ

Wednesday, Apr 01, 2020 - 08:41 PM (IST)

ਅਮਰੀਕਾ ਦਾ WHO ''ਤੇ ਗੰਭੀਰ ਦੋਸ਼, ਕਿਹਾ ਦੁਨੀਆ ਨੂੰ ਰੱਖਿਆ ਗਿਆ ਹਨੇਰੇ ''ਚ

ਨਿਊਯਾਰਕ-ਦੁਨੀਆ ਦੇ ਤਮਾਮ ਦੇਸ਼ ਕੋਰੋਨਾਵਾਇਰਸ ਨਾਲ ਜੂਝ ਰਹੇ ਹਨ। ਇਸ ਦੌਰਾਨ ਅਮਰੀਕਾ 'ਚ WHO ਵਿਰੁੱਧ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਰਿਪਬਲਿਕਨ ਸੰਸਦ ਰਿਕ ਸਕਾਟ ਨੇ ਵਿਸ਼ਵ ਸਿਹਤ ਸੰਗਠਨ (WHO) ਦੀ ਭੂਮਿਕਾ 'ਤੇ ਗੰਭੀਰ ਸਵਾਲ ਚੁੱਕੇ ਹਨ ਅਤੇ ਉਸ ਨੂੰ ਦਿੱਤੇ ਜਾ ਰਹੇ ਫੰਡ 'ਚ ਕਟੌਤੀ ਦੀ ਮੰਗ ਕੀਤੀ ਹੈ। ਅਮਰੀਕਾ ਸ਼ੁਰੂਆਤ 'ਤੋਂ ਹੀ ਚੀਨ ਅਤੇ ਵਿਸ਼ਵ ਸਿਹਤ ਸੰਗਠਨ 'ਤੇ ਵਾਇਰਸ ਨਾਲ ਜੁੜੀ ਜਾਣਕਾਰੀ ਲੁਕਾਉਣ ਦੇ ਦੋਸ਼ ਲਗਾਉਂਦਾ ਰਿਹਾ ਹੈ। ਸਕਾਟ ਦਾ ਦੋਸ਼ ਹੈ ਕਿ ਅਮਰੀਕੀ ਫੰਡ ਦਾ ਇਸਤੇਮਾਲ ਡਬਲਿਊ.ਐੱਚ.ਓ. ਕਮਿਊਨਿਸਟ ਚੀਨ ਦਾ ਬਚਾਅ 'ਚ ਕਰ ਰਿਹਾ ਹੈ। ਉਨ੍ਹਾਂ ਨੇ ਕਾਂਗਰਸ ਨਾਲ ਕੋਰੋਨਾਵਾਇਰਸ ਨਾਲ ਲੜਨ 'ਚ WHO ਦੀ ਭੂਮਿਕਾ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ।

WHO ਦੀ ਭੂਮਿਕਾ ਦੀ ਹੋਵੇ ਜਾਂਚ

PunjabKesari
ਫਲੋਰਿਡਾ ਨਾਲ ਰਿਪਬਲਿਕਨ ਸੀਨੇਟਰ ਰਿਕ ਸਕਾਟ ਨੇ ਅਮਰੀਕੀ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾਵਾਰਿਸ ਨਾਲ ਨਜਿੱਠਣ 'ਚ ਡਬਲਿਊ.ਐੱਚ.ਓ. ਦੇ ਰਿਸਪਾਂਸ ਦੀ ਚਾਂਚ ਕਰਵਾਏ। ਸਕਾਟ ਨੇ ਨਾਲ ਹੀ ਸੁਝਅ ਦਿੱਤਾ ਗਿਆ ਹੈ ਕਿ ਅਮਰੀਕਾ ਨੂੰ ਡਬਲਿਊ.ਐੱਚ.ਓ. ਨੂੰ ਦਿੱਤੀ ਜਾ ਰਹੀ ਫੰਡਿੰਗ 'ਚ ਕਟੌਤੀ ਕਰ ਦੇਣੀ ਚਾਹੀਦੀ ਕਿਉਂਕਿ ਇਹ ਕੋਰੋਨਾਵਾਇਰਸ 'ਤੇ 'ਕਮਿਊਨਿਟਸ ਚੀਨ ਦੇ ਬਚਾਅ' 'ਚ ਲੱਗਿਆ ਹੋਇਆ ਹੈ। ਫਲੋਰਿਡਾ ਤੋਂ ਰਿਪਬਲਿਕਨ ਸਿਨੇਟਰ ਸਕਾਟ ਨੇ ਪਹਿਲਾ ਵੀ ਚੀਨ ਅਤੇ ਡਬਲਿਊ.ਐੱਚ.ਓ. ਦੇ ਕਰੀਬੀ ਸਬੰਧ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਚੀਨ ਨੇ ਆਪਣੇ ਇਥੇ ਹੋਈਆਂ ਮੌਤਾਂ ਦੀ ਗਿਣਤੀ ਨੂੰ ਘਟਾ ਕੇ ਦਿਖਾਇਆ ਹੈ।

ਝੂਠੀ ਜਾਣਕਾਰੀ ਦੇ ਰਿਹਾ WHO

PunjabKesari
ਪਾਲਿਟਿਕੋ ਵੈੱਬਸਾਈਟ ਮੁਤਾਬਕ ਸਟਾਕ ਨੇ ਮੰਗਲਵਾਰ ਨੂੰ ਕਿਹਾ ਕਿ ਡਬਲਿਊ.ਐੱਚ.ਓ. ਦਾ ਨਾਂ ਜਨ ਸਿਹਤ ਦੀਆਂ ਸੂਚਨਾਵਾਂ ਦੁਨੀਆ ਨੂੰ ਦੇਣਾ ਹੈ ਤਾਂ ਕਿ ਹਰੇਕ ਦੇਸ਼ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਬਿਹਤ ਫੈਸਲਾ ਲੈ ਸਕਣ। ਜਦ ਕੋਰੋਨਾਵਾਇਰਸ ਦੀ ਗੱਲ ਆਈ ਤਾਂ ਡਬਲਿਊ.ਐੱਚ.ਓ. ਅਸਫਲ ਰਿਹਾ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਡਬਲਿਊ.ਐੱਚ.ਓ. ਜਾਨਬੂਝ ਕੇ ਝੂਠੀਆਂ ਜਾਣਕਾਰੀਆਂ ਫੈਲਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਕਮਿਊਨਿਸਟ ਚੀਨ ਆਪਣੇ ਇਥੇ ਦੇ ਕੇਸ ਅਤੇ ਮੌਤਾਂ ਨੂੰ ਲੈ ਕੇ ਝੂਠ ਬੋਲ ਰਿਹਾ ਹੈ। ਰਿਪਲਿਕਨ ਸੰਸਦ ਨੇ ਕਿਹਾ ਕਿ ਡਬਲਿਊ.ਐੱਚ.ਓ. ਨੂੰ ਚੀਨ ਦੇ ਬਾਰੇ 'ਚ ਪੂਰੀ ਜਾਣਕਾਰੀ ਸੀ ਪਰ ਬਾਵਜੂਦ ਇਸ ਦੇ ਜਾਂਚ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਗਈ।

ਖਤਰੇ ਦੀ ਘੰਟੀ ਵਜੀ, WHO ਚੀਨ ਨੂੰ ਬਚਾਉਂਦਾ ਰਿਹਾ

PunjabKesari
ਇਸ ਤੋਂ ਪਹਿਲਾਂ ਟਰੰਪ ਨੇ ਵ੍ਹਾਈਟ ਹਾਊਸ 'ਚ ਪ੍ਰੈੱਸ ਕਾਨਫਰੰਸ ਦੌਰਾਨ WHO ਚੀਨ 'ਤੇ ਜਮ ਕੇ ਹਲਮਾ ਬੋਲਿਆ ਸੀ ਅਤੇ ਉਨ੍ਹਾਂ 'ਤੇ ਚੀਨ ਨੂੰ ਬਚਾਉਣ ਦੇ ਵੀ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਲੈ ਕੇ ਪਹਿਲੇ ਕਈ ਵਾਰ ਖਤਰੇ ਦੀ ਘੰਟ ਵਜਦੀ ਰਹੀ ਹੈ ਪਰ WHO ਨੇ ਇਸ ਨੂੰ ਲੁੱਕਾਇਆ ਹੈ ਅਤੇ ਪੂਰੀ ਦੁਨੀਆ ਨੂੰ ਹਨੇਰੇ 'ਚ ਰੱਖਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਡਬਲਿਊ.ਐੱਚ.ਓ. ਲਗਾਤਾਰ ਚੀਨ ਦਾ ਪੱਖ ਲੈਂਦਾ ਰਿਹਾ ਅਤੇ ਉਸ ਨੂੰ ਬਚਾਉਂਦਾ ਰਿਹਾ, ਜੇਕਰ ਦੁਨੀਆ ਨੂੰ ਪਹਿਲਾਂ ਇਸ ਦੀ ਜਾਣਕਾਰੀ ਹੁੰਦੀ ਤਾਂ ਇੰਨੀਆਂ ਜਾਨਾਂ ਨਾ ਜਾਂਦੀਆਂ।

PunjabKesari

ਚੀਨ ਦੇ ਵੁਹਾਨ 'ਚ ਕੋਰੋਨਾਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਅਤੇ ਹੁਣ ਅਮਰੀਕੀ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਰਾਸ਼ਟਰਪਤੀ ਟਰੰਪ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਕੋਰੋਨਾਵਾਇਰਸ ਨੂੰ ਚੀਨੀ ਵਾਇਰਸ ਦਾ ਨਾਂ ਵੀ ਦਿੱਤਾ ਗਿਆ ਸੀ। ਹਾਲਾਂਕਿ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਦੋਬਾਰਾ ਇਹ ਨਾਂ ਨਹੀਂ ਲਿਆ। ਅਮਰੀਕਾ 'ਚ ਕੋਰੋਨਾਵਾਇਰਸ ਨਾਲ 4000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1.8 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ।


author

Karan Kumar

Content Editor

Related News