ਕੋਵਿਡ-19 ਦੇ ਮਰੀਜ਼ਾਂ ਨੂੰ ਇਹ ਖੁਰਾਕ ਲੈਣ ਨਾਲ ਹੋ ਰਿਹੈ ਫਾਇਦਾ
Friday, Mar 27, 2020 - 06:41 PM (IST)

ਵਾਸ਼ਿੰਗਟਨ/ਬੀਜਿੰਗ (ਬਿਊਰੋ): ਕੋਰੋਨਾਵਾਇਰਸ ਦੇ ਕਾਰਨ ਦੁਨੀਆ ਭਰ ਵਿਚ ਖੌਫ ਦਾ ਮਾਹੋਲ ਹੈ। ਇਸ ਵਿਚ ਅਮਰੀਕਾ ਤੋਂ ਚੰਗੀ ਖਬਰ ਹੈ। ਇੱਥੇ ਨਿਊਯਾਰਕ ਦੇ ਹਸਪਤਾਲਾਂ ਵਿਚ ਭਰਤੀ ਕੋਵਿਡ-19 ਮਰੀਜ਼ਾਂ ਨੂੰ ਡਾਕਟਰ ਵਿਟਾਮਿਨ ਸੀ ਦੀ ਵੱਡੀ ਖੁਰਾਕ ਦੇ ਰਹੇ ਹਨ। ਚੀਨ ਦੇ ਡਾਕਟਰਾਂ ਨੇ ਵੀ ਕੋਰੋਨਾਵਾਇਰਸ ਮਰੀਜ਼ਾਂ ਦਾ ਇਲਾਜ ਕਰਨ ਲਈ ਸਰੀਰ ਦਾ ਇਮਿਊਨ ਸਿਸਟਮ ਮਜ਼ਬੂਤ ਕਰਨ ਵਾਲੇ ਵਿਟਾਮਿਨ ਸੀ ਦੀ ਕਾਫੀ ਵਰਤੋਂ ਕੀਤੀ ਸੀ। ਇਸ ਦੇ ਨਤੀਜੇ ਵੀ ਚੰਗੇ ਆਏ ਸਨ। ਨਿਊਯਾਰਕ ਦੇ ਨਾਰਥਵੇਲ ਹੈਲਥ ਹਸਪਤਾਲ ਦੇ ਡਾਕਟਰ ਐਂਡਰਿਊ ਵੇਬਰ ਨੇ ਦੱਸਿਆ,''ਉਹ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਸ਼ੁਰੂ ਹੁੰਦੇ ਹੀ 1500 MG ਵਿਟਾਮਿਨ ਸੀ ਦੀ ਡੋਜ਼ ਨਾੜੀਆਂ ਦੇ ਜ਼ਰੀਏ ਦਿੰਦੇ ਹਨ। ਇਸ ਦੇ ਬਾਅਦ ਦਿਨ ਵਿਚ 3 ਤੋਂ 4 ਵਾਰ ਅਤੇ ਵਿਟਾਮਿਨ ਸੀ ਦੀ ਖੁਰਾਕ ਸਰੀਰ ਵਿਚ ਪਹੁੰਚਾਈ ਜਾਂਦੀ ਹੈ।''
ਵਿਟਾਮਿਨ ਸੀ ਦੀ ਵਾਧੂ ਖੁਰਾਕ ਦੇਣ ਦਾ ਕੰਮ ਵੁਹਾਨ ਦੇ ਝੋਂਗਨਨ ਹਸਪਤਾਲ ਦੇ ਡਾਕਟਰਾਂ ਨੇ ਸ਼ੁਰੂ ਕੀਤਾ ਸੀ। ਡਾਕਟਰਾਂ ਨੇ ਪਾਇਆ ਕਿ ਜਿਹੜੇ ਮਰੀਜ਼ਾਂ ਨੂੰ ਹੋਰ ਦਵਾਈਆਂ ਦੇ ਨਾਲ ਵਿਟਾਮਿਨ ਸੀ ਦੀ ਮਾਤਰਾ ਦਿੱਤੀ ਗਈ ਉਹਨਾਂ ਦੀ ਰਿਕਵਰੀ ਵਿਟਾਮਿਨ ਸੀ ਨਾ ਲੈਣ ਵਾਲਿਆਂ ਨਾਲੋਂ ਬਿਹਤਰ ਰਹੀ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਕੋਰੋਨਾ ਦੇ 6,153 ਨਵੇਂ ਮਾਮਲੇ, ਮ੍ਰਿਤਕਾਂ ਦੀ ਗਿਣਤੀ 8 ਹਜ਼ਾਰ ਦੇ ਪਾਰ
ਇਕ ਵਾਰ ਵਿਚ 16 ਗੁਣਾ ਖੁਰਾਕ
ਚੀਨੀ ਡਾਕਟਰਾਂ ਦੇ ਇਸ ਅਨੁਭਵ 'ਤੇ ਅਮਰੀਕੀ ਡਾਕਟਰ ਵੀ ਅਮਲ ਕਰ ਰਹੇ ਹਨ। ਡਾਕਟਰ ਵੇਬਰ ਨੇ ਆਪਣੇ ਅਨੁਭਵ ਵਿਚ ਦੱਸਿਆ,''ਅਮਰੀਕਾ ਵਿਚ ਇਕ ਬਾਲਗ ਪੁਰਸ਼ ਨੂੰ 90 ਅਤੇ ਮਹਿਲਾ ਨੂੰ 75 ਮਿਲੀਗ੍ਰਾਮ ਰੋਜ਼ਾਨਾ ਵਿਟਾਮਿਨ ਸੀ ਦੀ ਲੋੜ ਪੈਂਦੀ ਹੈ ਪਰ ਇਕ ਕੋਰੋਨਾਵਾਇਰਸ ਮਰੀਜ਼ ਨੂੰ ਇਸ ਮਾਤਰਾ ਦੀ 16 ਗੁਣਾ ਖੁਰਾਕ ਇਕ ਵਾਰ ਵਿਚ ਦਿੱਤੀ ਜਾ ਰਹੀ ਹੈ।'' ਡਾਕਟਰ ਵੇਬਰ ਦੇ ਮੁਤਾਬਕ ਕੋਰੋਨਾਵਾਇਰਸ ਮਰੀਜ਼ਾਂ ਨੂੰ ਵਿਟਾਮਿਨ ਸੀ ਦੇ ਨਾਲ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕਵਿਨ ਅਤੇ ਐਂਟੀਬਾਇਓਟਿਕ ਏਜਿਥ੍ਰੋਮਾਇਸੀਨ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਡਾਕਟਰ ਵੇਬਰ ਦੇ ਮੁਤਾਬਕ,''ਕੋਰੋਨਾ ਇਨਫੈਕਸ਼ਨ ਦਾ ਜਦੋਂ ਜ਼ਿਆਦਾ ਪ੍ਰਕੋਪ ਹੁੰਦਾ ਹੈ ਤਾਂ ਸਰੀਰ ਵਿਚ ਸੇਪਿਸਸ ਬਣ ਜਾਂਦਾ ਹੈ। ਇਹ ਸਰੀਰ ਵਿਚ ਵਿਟਾਮਿਨ ਸੀ ਦੀ ਇਕਦਮ ਕਮੀ ਕਰ ਦਿੰਦਾ ਹੈ। ਇਸ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਬਹੁਤ ਕਮਜ਼ੋਰ ਹੋ ਜਾਂਦੀ ਹੈ। ਇਸ ਨੂੰ ਠੀਕ ਕਰਨ ਲਈ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਮਰੀਜ਼ ਨੂੰ ਦਿੱਤੀ ਜਾਂਦੀ ਹੈ।''
ਸੰਤਰੇ ਦੇ ਜੂਸ ਦੀ ਕੀਮਤ ਵਧੀ
ਜਦੋਂ ਤੋਂ ਡਾਕਟਰਾਂ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿਚ ਵਿਟਾਮਿਨ ਸੀ ਨੂੰ ਕਾਰਗਰ ਪਾਇਆ ਹੈ ਉਦੋਂ ਤੋਂ ਦੁਨੀਆ ਭਰ ਵਿਚ ਸੰਤਰੇ ਦੇ ਜੂਸ ਦੀ ਮੰਗ ਵੱਧ ਗਈ ਹੈ। ਮੰਗ ਵਧਣ ਨਾਲ ਜੂਸ ਦੀ ਕੀਮਤ ਵੱਧ ਗਈ ਹੈ। ਫਿਲਹਾਲ ਮੰਗ ਵੱਧਣ ਕਾਰਨ ਜੂਸ ਦੀਆਂ ਕੀਮਤਾਂ 20 ਫੀਸਦੀ ਤੱਕ ਵੱਧ ਗਈਆਂ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਸੰਤਰੇ ਦੇ ਜੂਸ ਵਿਚ ਮੌਜੂਦ ਵਿਟਾਮਿਨ ਸੀ ਦੀ ਭਾਰੀ ਮਾਤਰਾ ਨਾ ਸਿਰਫ ਮਰੀਜ਼ਾਂ ਦੇ ਲਈ ਫਾਇਦੇਮੰਦ ਹੈ ਸਗੋਂ ਇਸ ਨੂੰ ਲਗਾਤਾਰ ਲੈਣ ਨਾਲ ਬੀਮਾਰੀ ਦੀ ਚਪੇਟ ਵਿਚ ਜਾਣ ਤੋਂ ਬਚਿਆ ਜਾ ਸਕਦਾ ਹੈ। ਇਸੇ ਕਾਰਨ ਲੋਕ ਡਬਾਬੰਦ ਜੂਸ ਖਰੀਦ ਰਹੇ ਹਨ। ਇੱਧਰ ਕਈ ਜਗ੍ਹਾ ਲੌਕਡਾਊਨ ਨੇ ਵੀ ਕੀਮਤਾਂ 'ਤੇ ਅਸਰ ਪਾਇਆ ਹੈ।