ਅਮਰੀਕਾ ਨੇ ਪਾਣੀ ਨਾਲ ਹਾਈਡ੍ਰੋਜਨ ਈਂਧਨ ਬਨਾਉਣ ਦਾ ਸਸਤਾ ਤਰੀਕਾ ਕੀਤਾ ਇਜਾਦ

03/23/2019 9:34:39 PM

ਵਾਸ਼ਿੰਗਟਨ (ਏਜੰਸੀ)- ਵਿਗਿਆਨੀਆਂ ਨੇ ਪਾਣੀ ਨਾਲ ਹਾਈਡ੍ਰੋਜਨ ਈਂਧਨ ਦੇ ਉਤਪਾਦਨ ਦਾ ਸਸਤਾ ਅਤੇ ਪ੍ਰਭਾਵੀ ਤਰੀਕਾ ਲੱਭਿਆ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਅਰਕੰਸਾਸ ਅਤੇ ਆਰਗੋਨ ਨੈਸ਼ਨਲ ਲੈਬ ਦੇ ਵਿਗਿਆਨੀਆਂ ਨੇ ਪਤਾ ਲਗਾਇਾ ਹੈ ਕਿ ਨਿਕੇਲ ਅਤੇ ਲੋਹੇ ਦੇ ਨੈਨੀ ਪਾਰਟੀਕਲ ਹੋਰ ਮਹਿੰਗੇ ਕ੍ਰਿਸਟਲ ਦਾ ਬਿਹਤਰ ਬਦਲ ਹੋ ਸਕਦੇ ਹਨ। ਵਿਗਿਆਨੀਆਂ ਨੇ ਪਤਾ ਲਗਾਇਆ ਕਿ ਨਿਕੇਲ ਅਤੇ ਲੋਹੇ ਦੇ ਸੂਖਮ ਕ੍ਰਿਸਟਲਾਂ ਦੀ ਮਦਦ ਨਾਲ ਪਾਣੀ ਦੇ ਵੰਡ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਵੰਡ ਨਾਲ ਹਾਈਡ੍ਰੋਜਨ ਅਤੇ ਆਕਸੀਜਨ ਦੇ ਪ੍ਰਮਾਣੂੰ ਵੱਖ ਹੋ ਜਾਂਦੇ ਹਨ ਅਤੇ ਫਿਰ ਇਲੈਕਟ੍ਰਾਨ ਨਾਲ ਕ੍ਰਿਆ ਕਰਾਉਂਦੇ ਹੋਏ ਹਾਈਡ੍ਰੋਜਨ ਗੈਸ ਬਣਾਈ ਜਾਂਦੀ ਹੈ।

ਵਿਗਿਆਨੀਆਂ ਨੇ ਦੱਸਿਆ ਕਿ ਲੋਹੇ ਅਤੇ ਨਿਕੇਲ ਦੇ ਨੈਨੋ ਕਣ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਵਿਚ ਸਹਾਇਕ ਹੁੰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਨਿਕੇਲ ਅਤੇ ਲੋਹਾ ਹੋਰ ਕ੍ਰਿਸਟਲਾਂ ਦੇ ਮੁਕਾਬਲੇ ਬਹੁਤ ਸਸਤਾ ਬਦਲ ਹੈ। ਇਸ ਪ੍ਰਕਿਰਿਆ ਦੀ ਸਫਲਤਾ ਭਵਿੱਖ ਵਿਚ ਪਾਣੀ ਦੀ ਵੰਡ ਨਾਲ ਹਾਈਡ੍ਰੋਜਨ ਅਤੇ ਆਕਸੀਜਨ ਦੇ ਨਿਰਮਾਣ ਦਾ ਜ਼ਿਆਦਾ ਵਿਵਹਾਰਕ ਤਰੀਕਾ ਸਥਾਪਤ ਕਰਨ ਵਿਚ ਮਦਦਗਾਰ ਹੋਵੇਗੀ।


Sunny Mehra

Content Editor

Related News