ਅਮਰੀਕਾ : ਟੀਵੀ ਐਂਕਰ ਰਸ਼ੇਲ ਬੂਨ ਦੀ ਪੈਨਕ੍ਰੀਆਟਿਕ ਕੈਂਸਰ ਕਾਰਨ ਹੋਈ ਮੌਤ
Wednesday, Sep 06, 2023 - 12:13 PM (IST)
![ਅਮਰੀਕਾ : ਟੀਵੀ ਐਂਕਰ ਰਸ਼ੇਲ ਬੂਨ ਦੀ ਪੈਨਕ੍ਰੀਆਟਿਕ ਕੈਂਸਰ ਕਾਰਨ ਹੋਈ ਮੌਤ](https://static.jagbani.com/multimedia/2023_9image_12_12_043516818boone.jpg)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿਖੇ ਨਿਊਯਾਰਕ ਸਿਟੀ ਦੀ ਟੀਵੀ ਐਂਕਰ ਰਸ਼ੇਲ ਬੂਨ ਦੀ ਪੈਨਕ੍ਰੀਆਟਿਕ ਕੈਂਸਰ ਕਾਰਨ ਮੌਤ ਹੋ ਗਈ। ਰਸ਼ੇਲ ਬੂਨ ਜੋ 2002 ਵਿੱਚ ਇੱਕ ਰਿਪੋਰਟਰ ਦੇ ਰੂਪ ਵਿੱਚ ਆਲ-ਨਿਊਜ਼ ਸਟੇਸ਼ਨ ਵਿੱਚ ਸ਼ਾਮਲ ਹੋਈ ਸੀ ਅਤੇ 2021 ਵਿੱਚ ਆਪਣੀ ਯੋਗਤਾ ਅਨੁਸਾਰ ਉਹ ਐਂਕਰ ਡੈਸਕ ਵਿੱਚ ਚਲੀ ਗਈ ਸੀ। ਨਿਊਯਾਰਕ ਸਿਟੀ ਟੀਵੀ ਸਟੇਸ਼ਨ ਐਨ. ਵਾਈ -ਵਨ ਲਈ ਇੱਕ ਪੁਰਸਕਾਰ ਜੇਤੂ ਰਿਪੋਰਟਰ ਅਤੇ ਐਂਕਰ ਪਿਛਲੇ ਸਾਲ ਤੋਂ ਪੈਨਕ੍ਰੀਆਟਿਕ ਕੈਂਸਰ ਨਾਲ ਜੂਝ ਰਹੀ ਸੀ।
ਨਿਊਯਾਰਕ ਵਨ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਰਿਪੋਰਟਰ ਅਤੇ ਐਂਕਰ ਰਸ਼ੇਲ ਬੂਨ 48 ਸਾਲ ਦੀ ਸੀ, ਜਿਸ ਦੀ ਐਤਵਾਰ ਨੂੰ ਮੌਤ ਹੋ ਗਈ। ਬੂਨ 2002 ਵਿੱਚ ਕੁਈਨਜ਼ ਦੇ ਬੋਰੋ ਨੂੰ ਕਵਰ ਕਰਨ ਵਾਲੇ ਇੱਕ ਰਿਪੋਰਟਰ ਦੇ ਰੂਪ ਵਿੱਚ ਆਲ-ਨਿਊਜ਼ ਸਟੇਸ਼ਨ ਵਿੱਚ ਸ਼ਾਮਲ ਹੋਈ ਸੀ ਅਤੇ 2021 ਵਿੱਚ ਐਂਕਰ ਡੈਸਕ ਵਿੱਚ ਚਲੀ ਗਈ ਸੀ। ਟੀ.ਵੀ ਸਟੇਸ਼ਨ, ਜੋ ਕਿ ਹੁਣ ਚਾਰਟਰ ਕਮਿਊਨੀਕੇਸ਼ਨਜ਼ ਦੀ ਮਲਕੀਅਤ ਹੈ, ਨੇ ਕਿਹਾ ਕਿ ਬੂਨ ਕੋਲ "ਨਿਊਯਾਰਕ ਵਾਸੀਆਂ ਨਾਲ ਸਕ੍ਰੀਨ ਰਾਹੀਂ ਅਤੇ ਵਿਅਕਤੀਗਤ ਤੌਰ 'ਤੇ ਜੁੜਨ ਦੀ ਇੱਕ ਵਿਲੱਖਣ ਹੀ ਯੋਗਤਾ ਸੀ ਅਤੇ ਇਸ ਕਾਰਨ ਜਨਤਾ ਨੇ ਉਸ ਨੂੰ ਇੱਕ ਭਰੋਸੇਯੋਗ ਦੋਸਤ ਵਾਂਗ ਮਹਿਸੂਸ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਸੋਸ਼ਲ ਮੀਡੀਆ 'ਤੇ ਵਾਇਰਲ 'ਵਨ ਚਿਪ ਚੈਲੇਂਜ' ਕਾਰਨ 14 ਸਾਲਾ ਮੁੰਡੇ ਦੀ ਮੌਤ!, ਜਾਣੋ ਪੂਰਾ ਮਾਮਲਾ
ਨਿਊਯਾਰਕ ਰਾਜ ਦੇ ਜਮਾਇਕਾ ਦੀ ਵਸਨੀਕ ਬੂਨ ਸ਼ਹਿਰ ਦੇ ਵਿਭਿੰਨ ਪ੍ਰਵਾਸੀ ਭਾਈਚਾਰਿਆਂ ਦੀ ਕਵਰੇਜ ਲਈ ਪ੍ਰਸਿੱਧੀ ਦੇ ਤੌਰ 'ਤੇ ਜਾਣੀ ਜਾਂਦੀ ਸੀ। ਦੱਸਣਯੋਗ ਹੈ ਕਿ ਉਸਨੇ ਮਿਨੇਸੋਟਾ ਸੂਬੇ ਵਿੱਚ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਸੁਪਰਸਟਾਰਮ ਸੈਂਡੀ ਅਤੇ ਵਿਰੋਧ ਪ੍ਰਦਰਸ਼ਨਾਂ ਵਰਗੀਆਂ ਵੱਡੀਆਂ ਕਹਾਣੀਆਂ ਦੀ ਰਿਪੋਰਟਿੰਗ ਕੀਤੀ ਅਤੇ ਉਹ ਬਰੁਕਲਿਨ ਦੀ ਸਾਲਾਨਾ ਵੈਸਟ ਇੰਡੀਅਨ ਅਮਰੀਕਨ ਡੇਅ ਪਰੇਡ ਅਤੇ ਟਾਈਮਜ਼ ਸਕੁਆਇਰ ਨਿਊ ਈਅਰ ਈਵ ਬਾਲ ਡਰਾਪ ਸਮੇਤ ਜਸ਼ਨਾਂ ਵਿੱਚ ਉਚੇਚੇ ਤੌਰ 'ਤੇ ਸ਼ਾਮਲ ਹੁੰਦੀ ਸੀ। ਬੂਨ ਨੇ ਆਪਣੇ ਕਰੀਅਰ ਦੌਰਾਨ ਕਈ ਪੁਰਸਕਾਰ ਵੀ ਜਿੱਤੇ, ਜਿਸ ਵਿੱਚ ਸਰਵੋਤਮ ਵਿਸ਼ੇਸ਼ਤਾ ਰਿਪੋਰਟਿੰਗ ਲਈ ਨਿਊਯਾਰਕ ਪ੍ਰੈਸ ਕਲੱਬ ਅਵਾਰਡ "ਨਿਊਯਾਰਕ ਅਨਫਿਲਟਰਡ" ਲਈ ਇੱਕ ਨਿਊਯਾਰਕ ਐਮੀ ਅਵਾਰਡ ਵੀ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।