ਤੁਲਸੀ ਗੇਬਾਰਡ ਨੇ ਗੂਗਲ ਨੂੰ ਦਿੱਤਾ 50 ਮਿਲੀਅਨ ਡਾਲਰ ਦਾ ਨੋਟਿਸ

07/26/2019 5:19:25 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀ ਮੂਲ ਦੀ ਤੁਲਸੀ ਗੇਬਾਰਡ ਨੇ ਗੂਗਲ 'ਤੇ 50 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ। ਤੁਲਸੀ ਨੇ ਗੂਗਲ 'ਤੇ ਇਹ ਮੁਕੱਦਮਾ ਉਨ੍ਹਾਂ ਦੀ 2020 ਦੀ ਚੋਣ ਪ੍ਰਚਾਰ ਮੁਹਿੰਮ ਨਾਲ ਭੇਦਭਾਵ ਕਰਨ ਅਤੇ ਉਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਉਂਦਿਆਂ ਕੀਤਾ। ਭਾਰਤੀ ਮੂਲ ਦੀ ਤੁਲਸੀ ਗੇਬਾਰਡ (38) ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮੈਂਬਰ ਹੈ।

ਤੁਲਸੀ ਦੀ ਪਛਾਣ ਇਰਾਕ ਯੁੱਧ ਵਿਚ ਉਨ੍ਹਾਂ ਦੇ ਕੁਸ਼ਲ ਮੁਹਿੰਮ ਲਈ ਰਹੀ ਹੈ। ਹਵਾਈ ਵਿਚ 2013 ਤੋਂ 2 ਬਾਰ ਸਾਂਸਦ ਚੁਣੀ ਗਈ ਤੁਲਸੀ ਨੇ ਆਪਣੇ ਲਾਸ ਏਂਜਲਸ ਕੋਰਟ ਵਿਚ ਗੂਗਲ ਵਿਰੁੱਧ ਮੁਕੱਦਮਾ ਦਾਇਰ ਕੀਤਾ। ਫੈਡਰਲ ਕੋਰਟ ਵਿਚ ਦਾਖਲ ਮੁਕੱਦਮੇ ਵਿਚ ਉਨ੍ਹਾਂ ਨੇ ਦੋਸ਼ ਲਗਾਇਆ ਕਿ ਗੂਗਲ ਨੇ ਉਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਵਿਚ ਰੁਕਾਵਟ ਪਾਈ। ਗੂਗਲ ਨੇ ਜੂਨ ਵਿਚ ਤੁਲਸੀ ਦੀ ਪਹਿਲੀ ਡੈਮੋਕ੍ਰੈਟਿਕ ਡਿਬੇਟ ਦੀ ਬਾਅਦ ਉਨ੍ਹਾਂ ਦੀ ਮੁਹਿੰਮ ਨਾਲ ਜੁੜੇ ਐਡਵਰਟਾਈਜਿੰਗ ਅਕਾਊਂਟ ਨੂੰ ਕੁਝ ਦੇਰ ਲਈ ਮੁਅੱਤਲ ਕਰ ਦਿੱਤਾ ਸੀ।

ਤੁਲਸੀ ਦੀ ਮੁਹਿੰਮ ਕਮੇਟੀ ਦਾ ਕਹਿਣਾ ਹੈ ਕਿ ਗੂਗਲ ਨੇ 27 ਜੂਨ ਨੂੰ ਉਨ੍ਹਾਂ ਦੇ Campaign Advertising Account ਨੂੰ 6 ਘੰਟੇ ਲਈ ਮੁਅੱਤਲ ਕਰ ਦਿੱਤਾ ਸੀ। 28 ਜੂਨ ਨੂੰ ਵੀ ਉਨ੍ਹਾਂ ਦੇ ਅਕਾਊਂਟ ਨਾਲ ਇਹ ਘਟਨਾ ਦੁਹਰਾਈ ਗਈ। ਅਕਾਊਂਟ ਮੁਅੱਤਲ ਹੋਣ ਕਾਰਨ ਆਮ ਨਾਗਰਿਕਾਂ ਤੱਕ ਤੁਲਸੀ ਦੀ ਪਹੁੰਚ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਚੰਦੇ ਦੀ ਰਾਸ਼ੀ ਪ੍ਰਭਾਵਿਤ ਹੋਈ। 

ਕਾਨੂੰਨੀ ਪੱਤਰ ਵਿਚ ਗੂਗਲ ਦੇ ਬਾਰੇ ਵਿਚ ਤੁਲਸੀ ਦੀ ਮੁਹਿੰਮ ਕਮੇਟੀ ਨੇ ਲਿਖਿਆ,''ਗੂਗਲ ਦੇ ਇਸ ਭੇਦਭਾਵਪੂਰਣ ਰਵੱਈਏ ਨੇ ਤੁਲਸੀ ਦੇ ਪ੍ਰਚਾਰ ਨੂੰ ਪ੍ਰਭਾਵਿਤ ਕੀਤਾ। ਇਸ ਨੇ ਦੇਸ਼ ਭਰ ਦੇ ਨੀਤੀ ਨਿਰਧਾਰਕਾਂ ਨੂੰ ਚਿੰਤਤ ਕਰ ਦਿੱਤਾ ਹੈ। ਕੰਪਨੀ ਆਪਣੀ ਸਮਰੱਥਾ ਦੀ ਵਰਤੋਂ ਰਾਜਨੀਤਕ ਭੇਦਭਾਵ ਲਈ ਕਰ ਰਹੀ ਹੈ ਅਤੇ ਇਹ ਇਕ ਤਰੀਕੇ ਨਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਵੀ ਪ੍ਰਭਾਵਿਤ ਕਰਨ ਵਾਲਾ ਹੈ।''


Vandana

Content Editor

Related News