ਅਮਰੀਕਾ ਨੇ ਪਹਿਲੇ ਹਾਈਪਰਸੋਨਿਕ ਹਥਿਆਰ ਦਾ ਕੀਤਾ ਪ੍ਰੀਖਣ

Tuesday, Aug 22, 2023 - 10:33 PM (IST)

ਅਮਰੀਕਾ ਨੇ ਪਹਿਲੇ ਹਾਈਪਰਸੋਨਿਕ ਹਥਿਆਰ ਦਾ ਕੀਤਾ ਪ੍ਰੀਖਣ

ਵਾਸ਼ਿੰਗਟਨ (ਯੂ. ਐੱਨ. ਆਈ./ਸਪੁਤਨਿਕ)-ਯੂ. ਐੱਸ. ਏਅਰ ਫੋਰਸ ਨੇ ਹਾਈਪਰਸੋਨਿਕ ਏਅਰ-ਲਾਂਚਡ ਰੈਪਿਡ ਰਿਸਪਾਂਸ ਵੈਪਨ (ਏ. ਆਰ. ਆਰ. ਡਬਲਿਊ.) ਦਾ ਪਹਿਲਾ ਪ੍ਰੀਖਣ ਕੀਤਾ ਹੈ। ਹਵਾਈ ਫ਼ੌਜ ਦੇ ਇਕ ਬੁਲਾਰੇ ਨੇ ਮੰਗਲਵਾਰ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਹ ਪ੍ਰੀਖਣ 19 ਅਗਸਤ ਨੂੰ ਦੱਖਣੀ ਕੈਲੀਫੋਰਨੀਆ ਦੇ ਕੰਢੇ ’ਤੇ ਕੀਤਾ ਗਿਆ ਸੀ। ਇਸ ਪ੍ਰੀਖਣ ਨੇ ਇਕ ਸੰਪੂਰਨ ਪ੍ਰੋਟੋਟਾਈਪ ਸੰਚਾਲਨ ਹਾਈਪਰਸੋਨਿਕ ਮਿਜ਼ਾਈਲ ਲਾਂਚ ਕੀਤੀ। ਇਸ ਮਿਜ਼ਾਈਲ ਦੇ ਪ੍ਰੀਖਣ ਤੋਂ ਬਾਅਦ ਇਸ ਦੀ ਸਮਰੱਥਾ ਬਾਰੇ ਕੀਮਤੀ ਨਵੀਆਂ ਜਾਣਕਾਰੀਆਂ ਹਾਸਲ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਅਸਥਾਨ ’ਤੇ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

ਹਵਾਈ ਫ਼ੌਜ ਨੇ ਕਿਹਾ ਕਿ ਇਸ ਪ੍ਰੀਖਣ ਰਾਹੀਂ ਕੀਮਤੀ ਤੇ ਵਿਲੱਖਣ ਡਾਟਾ ਮਿਲਿਆ ਹੈ । ਇਸ ਦਾ ਮੰਤਵ ਏ. ਆਰ. ਆਰ. ਡਬਲਿਊ ਅਤੇ ਐੱਚ. ਏ. ਸੀ. ਐੱਮ. ਵਰਗੇ ਕਈ ਪ੍ਰੋਗਰਾਮਾਂ ਨੂੰ ਅੱਗੇ ਵਧਾਉਣਾ ਹੈ। ਹਵਾਈ ਫ਼ੌਜ ਦੇ ਸਕੱਤਰ ਫਰੈਂਕ ਕੇਂਡਲ ਨੇ ‘ਕਾਂਗਰਸ’ ਨੂੰ ਦੱਸਿਆ ਕਿ ਇਹ ਮਿਜ਼ਾਈਲ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਪਛਾੜ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 13 ਮਾਰਚ ਨੂੰ ਏ. ਆਰ. ਆਰ. ਡਬਲਿਊ ਦਾ ਪ੍ਰੀਖਣ ਕੀਤਾ ਗਿਆ ਸੀ ਪਰ ਉਹ ਅਸਫ਼ਲ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦਾ ਇਕ ਹੋਰ ਮੁਲਾਜ਼ਮ ਪੱਖੀ ਫ਼ੈਸਲਾ, ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਅਧਿਆਪਕ ਕੀਤੇ ਰੈਗੂਲਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News