ਸਾਥੀਆਂ ਨਾਲ ਖੁਫੀਆ ਨੀਤੀ ਕਰਾਂਗੇ ਮਜ਼ਬੂਤ : ਅਮਰੀਕਾ

01/23/2019 10:42:51 AM

ਵਾਸ਼ਿੰਗਟਨ(ਏਜੰਸੀ)— ਅਮਰੀਕਾ ਦੇ ਖੁਫੀਆ ਵਿਭਾਗ ਨੇ ਕਿਹਾ ਕਿ ਉਹ ਸਾਥੀਆਂ ਨਾਲ ਖੁਫੀਆ ਜਾਣਕਾਰੀ ਦਾ ਲੈਣ-ਦੇਣ ਕਰ ਕੇ ਆਪਣੀ ਖੁਫੀਆ ਰਣਨੀਤੀ ਨੂੰ ਮਜ਼ਬੂਤ ਕਰੇਗਾ। ਇਸ ਸਬੰਧ 'ਚ ਮੰਗਲਵਾਰ ਨੂੰ ਜਾਰੀ ਰਾਸ਼ਟਰੀ ਖੁਫੀਆ ਨੀਤੀ 2019 ਦੇ ਦਸਤਾਵੇਜ਼ 'ਚ ਕਿਹਾ ਗਿਆ,''ਖੁਫੀਆ ਜਾਣਕਾਰੀ ਦਾ ਲੈਣ-ਦੇਣ ਸਾਡੀ ਰਾਸ਼ਟਰੀ ਸੁਰੱਖਿਆ ਨੀਤੀ ਦੀ ਵੱਡੀ ਜ਼ਰੂਰਤ ਹੈ। ਸਾਡੀਆਂ ਸਮੂਹਿਕ ਸਮਰਥਾਵਾਂ , ਡਾਟਾ, ਮਾਹਿਰਾਂ ਅਤੇ ਅੰਤਰ ਦ੍ਰਿਸ਼ਟੀ ਦੇ ਲਾਭ ਨੂੰ ਪ੍ਰਭਾਵਸ਼ਾਲੀ ਰੂਪ ਨਾਲ ਲਾਗੂ ਕਰਨ ਨਾਲ ਸਾਡੇ ਸਾਥੀਆਂ ਨੂੰ ਕਈ ਗੁਣਾ ਵਧੇਰੇ ਫਾਇਦਾ ਹੋਵੇਗਾ। ਆਈ. ਸੀ. ਮੌਜੂਦਾ ਸਾਥੀਆਂ 'ਚ ਸੁਧਾਰ ਕਰੇਗਾ ਅਤੇ ਖੁਫੀਆ ਜਾਣਕਾਰੀ ਨੂੰ ਵਧਾਉਣ ਅਤੇ ਫੈਸਲਿਆਂ ਦੀ ਜਾਣਕਾਰੀ ਦੇਣ ਲਈ ਨਵੇਂ ਰਿਸ਼ਤੇ ਵੀ ਬਣਾਵੇਗਾ।'' ਦਸਤਾਵੇਜ਼ 'ਚ ਕਿਹਾ ਗਿਆ ਹੈ ਕਿ ਅਮਰੀਕੀ ਖੁਫੀਆ ਵਿਭਾਗ ਦੇ ਨਿਰਦੇਸ਼ਕ ਦੇ ਦਫਤਰ ਵਲੋਂ ਹਰ 4 ਸਾਲ 'ਚ ਜਾਰੀ ਹੋਣ ਵਾਲਾ ਦਸਤਾਵੇਜ਼ ਹੈ।


Related News