ਅਮਰੀਕਾ : ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ, 2 ਲੋਕਾਂ ਦੀ ਮੌਤ

Sunday, Oct 13, 2019 - 03:49 PM (IST)

ਅਮਰੀਕਾ : ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ, 2 ਲੋਕਾਂ ਦੀ ਮੌਤ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਸੂਬੇ ਲੂਸੀਆਨਾ ਦੇ ਸ਼ਹਿਰ ਨਿਊ ਓਰਲੀਨਜ਼ ਵਿਚ ਉਸਾਰੀ ਅਧੀਨ 'ਹਾਰਡ ਰੌਕ ਹੋਟਲ' ਦਾ ਇਕ ਵੱਡ ਹਿੱਸਾ ਢਹਿ ਢੇਰੀ ਹੋ ਗਿਆ। ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਉੱਥੇ ਬਚਾਅ ਕਰਮੀ ਇਕ ਹੋਰ ਲਾਪਤਾ ਵਿਅਕਤੀ ਦੀ ਤਲਾਸ਼ ਕਰ ਰਹੇ ਹਨ।

PunjabKesari

ਦਮਕਲ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਦੇ ਤੌਰ 'ਤੇ ਨੇੜਲੀਆਂ ਇਮਾਰਤਾਂ ਨੂੰ ਵੀ ਖਾਲੀ ਕਰਾ ਲਿਆ ਗਿਆ ਹੈ। ਸੁਰੱਖਿਆ ਕਾਰਨਾਂ ਕਰ ਕੇ ਰਾਤ ਦੇ ਸਮੇਂ ਲਾਪਤਾ ਲੋਕਾਂ ਲਈ ਜਾਰੀ ਤਲਾਸ਼ ਮੁਹਿੰਮ ਰੋਕ ਦਿੱਤੀ ਗਈ ਸੀ। 

PunjabKesari

ਪ੍ਰਾਜੈਕਟ ਦੇ ਠੇਕੇਦਾਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਉਸ ਦੇ ਕਰਮਚਾਰੀ ਇਮਾਰਤ ਨੂੰ ਸਥਿਰਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਦੇ ਤਹਿਤ ਐਮਰਜੈਂਸੀ ਅਧਿਕਾਰੀਆਂ ਦੇ ਨਾਲ ਪੂਰੀ ਰਾਤ ਕੰਮ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ 18 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਕਈ ਲੋਕ ਖੁਦ ਹਸਪਤਾਲ ਪਹੁੰਚੇ।

PunjabKesari

ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਦਮਕਲ ਵਿਭਾਗ ਟਿਮ ਮੈਕਕੋਨੇਲ ਨੇ ਦੱਸਿਆ ਕਿ ਸ਼ਹਿਰੀ ਖੋਜ ਅਤੇ ਬਚਾਅ ਟੀਮ ਸ਼ਨੀਵਾਰ ਨੂੰ ਇਮਾਰਤ ਦੇ ਇਕ ਹਿੱਸੇ ਵਿਚ ਦਾਖਲ ਹੋਈ ਤਾਂ ਜੋ ਦੋ ਲਾਪਤਾ ਲੋਕਾਂ ਨੂੰ ਜ਼ਿੰਦਾ ਬਚਾਇਆ ਜਾ ਸਕੇ।


author

Vandana

Content Editor

Related News