ਅਮਰੀਕਾ ਦੀ ਪਾਕਿ ਨੂੰ ਫਟਕਾਰ, ਅੱਤਵਾਦ ''ਤੇ ਕਾਬੂ ਕਰਨ ਲਈ FATF ਸਿਫਾਰਿਸ਼ਾਂ ਕਰੋ ਲਾਗੂ

Saturday, Nov 23, 2019 - 10:07 AM (IST)

ਅਮਰੀਕਾ ਦੀ ਪਾਕਿ ਨੂੰ ਫਟਕਾਰ, ਅੱਤਵਾਦ ''ਤੇ ਕਾਬੂ ਕਰਨ ਲਈ FATF ਸਿਫਾਰਿਸ਼ਾਂ ਕਰੋ ਲਾਗੂ

ਵਾਸ਼ਿੰਗਟਨ— ਅਮਰੀਕਾ ਨੇ ਅੱਤਵਾਦ ਦੇ ਵਿੱਤ ਪੋਸ਼ਣ ਨੂੰ ਲੈ ਕੇ ਇਕ ਵਾਰ ਫਿਰ ਪਾਕਿਸਤਾਨ ਨੂੰ ਫਟਕਾਰ ਲਾਈ ਹੈ। ਅਮਰੀਕਾ ਦੀ ਇਕ ਚੋਟੀ ਦੇ ਦੂਤ ਨੇ ਕਿਹਾ ਹੈ ਕਿ ਅੱਤਵਾਦ ਦੇ ਵਿੱਤਪੋਸ਼ਣ ਨਾਲ ਨਜਿੱਠਣ ਦੇ ਲਈ ਪਾਕਿਸਤਾਨ ਨੂੰ ਵਿੱਤੀ ਕਾਰਵਾਈ ਕਾਰਜ ਬਲ ਦੀਆਂ ਸਿਫਾਰਿਸ਼ਾਂ ਪੂਰੀ ਤਰ੍ਹਾਂ ਲਾਗੂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਇਕ ਪ੍ਰਸ਼ਨ ਦੇ ਜਵਾਬ 'ਚ ਕਿਹਾ ਕਿ ਅੱਤਵਾਦੀ ਨੈੱਟਵਰਕਾਂ ਦੇ ਖਿਲਾਫ ਕਾਰਵਾਈ ਕਰਨ ਦੇ ਨਾਲ-ਨਾਲ ਐੱਫ.ਏ.ਟੀ.ਐੱਫ. ਦੀਆਂ ਸਿਫਾਰਿਸ਼ਾਂ ਲਾਗੂ ਕਰਨ ਨਾਲ ਅਮਰੀਕਾ ਨੂੰ ਪਾਕਿਸਤਾਨ ਦੇ ਸਬੰਧ 'ਚ ਅਮਰੀਕੀ ਯਾਤਰਾ ਐਡਵਾਇਜ਼ਰੀ 'ਚ ਸੋਧ ਕਰਨ 'ਚ ਮਦਦ ਮਿਲੇਗੀ।

ਦੱਖਣ ਤੇ ਮੱਧ ਏਸ਼ੀਆ ਦੇ ਲਈ ਅਮਰੀਕਾ ਦੀ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਵੇਲਸ ਨੇ ਵੀਰਵਾਰ ਨੂੰ ਵਿਲਸਨ ਸੈਂਟਰ ਥਿੰਕ ਟੈਂਕ ਦੇ ਇਕ ਪ੍ਰੋਗਰਾਮ 'ਚ ਕਿਹਾ ਕਿ ਅਸੀਂ ਪਾਕਿਸਤਾਨ ਦੇ ਸੁਰੱਖਿਆ ਹਾਲਾਤ 'ਚ ਸੁਧਾਰ ਦੇਖਣਾ ਚਾਹੁੰਦੇ ਹਾਂ ਤਾਂ ਕਿ ਇਹ ਯਾਤਰਾ ਸਬੰਧੀ ਸਾਡੀ ਸਿਫਾਰਿਸ਼ 'ਚ ਵੀ ਦਿਖਾਈ ਦੇਵੇ। ਵੇਲਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੋ ਕਦਮ ਬਹੁਤ ਲੋੜੀਂਦਾ ਹੈ, ਉਨ੍ਹਾਂ 'ਚ ਐੱਫ.ਏ.ਟੀ.ਐੱਫ. ਸਿਫਾਰਿਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ, ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਦੇ ਖਿਲਾਫ ਮੁਕੱਦਮਾ ਚਲਾਉਣਾ ਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨਾ ਸ਼ਾਮਲ ਹੈ।

ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਸਾਲ 9 ਅਪ੍ਰੈਲ ਨੂੰ ਜਾਰੀ ਯਾਤਰਾ ਐਡਵਾਇਜ਼ਰੀ 'ਚ ਅਮਰੀਕੀ ਨਾਗਰਿਕਾਂ ਨੂੰ ਪਾਕਿਸਤਾਨ ਜਾਣ ਦੀ ਆਪਣੀ ਯੋਜਨਾ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਇਸ 'ਚ ਅਮਰੀਕੀ ਨਾਗਰਿਕਾਂ ਨੂੰ ਅੱਤਵਾਦ ਤੇ ਕਿਡਨੈਪਿੰਗ ਦੇ ਖਤਰੇ ਦੇ ਮੱਦੇਨਜ਼ਰ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਨਹੀਂ ਜਾਣ ਦੀ ਸਲਾਹ ਦਿੱਤੀ ਗਈ ਸੀ। ਯਾਤਰਾ ਐਡਵਾਇਜ਼ਰੀ ਦੀ ਹਰ 6 ਮਹੀਨੇ ਬਾਅਦ ਸਮੀਖਿਆ ਕੀਤੀ ਜਾਂਦੀ ਹੈ।


author

Baljit Singh

Content Editor

Related News