ਅਮਰੀਕਾ: ਆਸਕਰ ਐਵਾਰਡ ਜੇਤੂ ਅਦਾਕਾਰ ਐਲਨ ਆਰਕਿਨ ਦਾ ਦਿਹਾਂਤ, 89 ਸਾਲ ਦੀ ਉਮਰ ''ਚ ਲਿਆ ਆਖਰੀ ਸਾਹ

Saturday, Jul 01, 2023 - 01:50 AM (IST)

ਅਮਰੀਕਾ: ਆਸਕਰ ਐਵਾਰਡ ਜੇਤੂ ਅਦਾਕਾਰ ਐਲਨ ਆਰਕਿਨ ਦਾ ਦਿਹਾਂਤ, 89 ਸਾਲ ਦੀ ਉਮਰ ''ਚ ਲਿਆ ਆਖਰੀ ਸਾਹ

ਲਾਸ ਏਂਜਲਸ : ਮਸ਼ਹੂਰ ਅਮਰੀਕੀ ਅਦਾਕਾਰ ਐਲਨ ਆਰਕਿਨ ਦਾ ਦਿਹਾਂਤ ਹੋ ਗਿਆ ਹੈ। ਉਹ 89 ਸਾਲ ਦੇ ਸਨ। ਉਨ੍ਹਾਂ ਦੇ ਪੁੱਤਰਾਂ ਐਡਮ, ਮੈਥਿਊ ਤੇ ਐਂਥਨੀ ਨੇ ਆਪਣੇ ਪਿਤਾ ਦੇ ਦਿਹਾਂਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਕ ਸਾਂਝੇ ਬਿਆਨ ਵਿੱਚ ਕਿਹਾ, "ਸਾਡੇ ਪਿਤਾ ਇਕ ਕਲਾਕਾਰ ਅਤੇ ਇਕ ਵਿਅਕਤੀ ਦੇ ਰੂਪ ਵਿੱਚ ਇਕ ਵਿਲੱਖਣ ਪ੍ਰਤਿਭਾਵਾਨ ਇਨਸਾਨ ਸਨ।"

ਇਹ ਵੀ ਪੜ੍ਹੋ : ਫਰਾਂਸ 'ਚ ਲੱਗੇਗੀ ਐਮਰਜੈਂਸੀ! ਤੀਜੇ ਦਿਨ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਤੇ ਦੁਕਾਨਾਂ ਨੂੰ ਲਾਈ ਅੱਗ, 875 ਗ੍ਰਿਫ਼ਤਾਰ

ਐਲਨ ਆਰਕਿਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ 4 ਵਾਰ ਅਕੈਡਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਕਾਰਲ ਰੇਨਰ ਦੀ ਐਂਟਰ ਲਾਫਿੰਗ ਵਿੱਚ ਉਨ੍ਹਾਂ ਆਪਣੀ ਪਹਿਲੀ ਮੁੱਖ ਭੂਮਿਕਾ ਲਈ 1963 'ਚ ਬ੍ਰੌਡਵੇ ਦਾ ਚੋਟੀ ਦਾ ਸਨਮਾਨ ਟੋਨੀ ਐਵਾਰਡ ਜਿੱਤਿਆ ਸੀ। ਉਨ੍ਹਾਂ 1966 ਦੀ ਕੋਲਡ ਵਾਰ ਕਾਮੇਡੀ ਦਿ ਰਸ਼ੀਅਨਜ਼ ਆਰ ਕਮਿੰਗ ਵਿੱਚ ਇਕ ਸੋਵੀਅਤ ਮਲਾਹ ਦੀ ਭੂਮਿਕਾ ਲਈ ਸਰਵੋਤਮ ਅਭਿਨੇਤਾ ਐਵਾਰਡ ਵੀ ਜਿੱਤਿਆ।

ਇਹ ਵੀ ਪੜ੍ਹੋ : ਭਾਰਤ ਦੇ ਪਹਿਲੇ ਸਵਦੇਸ਼ੀ ਪ੍ਰਮਾਣੂ ਪਾਵਰ ਰਿਐਕਟਰ ਨੇ ਗੁਜਰਾਤ 'ਚ ਕੀਤਾ ਕੰਮ ਸ਼ੁਰੂ, 700 ਮੈਗਾਵਾਟ ਹੈ ਸਮਰੱਥਾ

ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਹਾਲੀਵੁੱਡ ਜਗਤ 'ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੀ ਮੌਤ 'ਤੇ ਕਈ ਹਾਲੀਵੁੱਡ ਹਸਤੀਆਂ ਨੇ ਸੋਗ ਜਤਾਇਆ ਹੈ। ਆਪਣੇ ਮਜ਼ਾਕੀਆ ਅੰਦਾਜ਼ ਲਈ ਮਸ਼ਹੂਰ ਅਤੇ ਬਹੁਪੱਖੀ ਪ੍ਰਤਿਭਾ ਲਈ ਜਾਣੇ ਜਾਂਦੇ ਆਰਕਿਨ ਨੂੰ 2007 ਵਿੱਚ "ਲਿਟਲ ਮਿਸ ਸਨਸ਼ਾਈਨ" ਲਈ ਆਸਕਰ ਪੁਰਸਕਾਰ ਮਿਲਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News