ਭਾਰਤ ਨੂੰ ਛੱਡ ਇਨ੍ਹਾਂ 20 ਦੇਸ਼ਾਂ ਲਈ ਅਮਰੀਕਾ ਨੇ ਖੋਲ੍ਹੇ ਦਰਵਾਜ਼ੇ!
Friday, Jan 17, 2025 - 10:50 AM (IST)
ਇੰਟਰਨੈਸ਼ਨਲ ਡਾਸਕ - ਅਮਰੀਕਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਲਈ ਵਰਤੀਆਂ ਜਾਣ ਵਾਲੀਆਂ ਐਡਵਾਂਸਡ ਕੰਪਿਊਟਿੰਗ ਚਿੱਪ ਯਾਨੀ AI ਚਿੱਪ ਦੇ ਨਿਰਯਾਤ ਸੰਬੰਧੀ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਇਸਦਾ ਉਦੇਸ਼ ਸਹਿਯੋਗੀ ਦੇਸ਼ਾਂ ਨੂੰ AI ਚਿੱਪ ਦੇ ਨਿਰਯਾਤ ਵਿੱਚ ਰਿਆਇਤ ਦੇਣਾ ਅਤੇ ਚੀਨ ਅਤੇ ਰੂਸ ਵਰਗੇ ਦੇਸ਼ਾਂ ਤੱਕ ਇਸਦੀ ਪਹੁੰਚ ਨੂੰ ਕੰਟਰੋਲ ਕਰਨਾ ਹੈ। ਅਮਰੀਕੀ ਸਰਕਾਰ ਦੇ ਇਸ ਫੈਸਲੇ ਦੇ ਅਨੁਸਾਰ, ਦੱਖਣੀ ਕੋਰੀਆ ਸਮੇਤ 20 ਪ੍ਰਮੁੱਖ ਅਮਰੀਕੀ ਸਹਿਯੋਗੀਆਂ ਅਤੇ ਭਾਈਵਾਲਾਂ ਨੂੰ ਕਿਸੇ ਵੀ ਚਿੱਪ ਦੇ ਨਿਰਯਾਤ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਦੂਜੇ ਪਾਸੇ ਰੂਸ ਅਤੇ ਚੀਨ ਵਰਗੇ ਦੇਸ਼ਾਂ ਲਈ ਨਵੇਂ ਨਿਯਮਾਂ ਨਾਲ ਉਨ੍ਹਾਂ ਦੀ ਕੰਪਿਊਟਿੰਗ ਸ਼ਕਤੀ ਦੀ ਸੀਮਾ ਨਿਰਧਾਰਤ ਕਰ ਦਿੱਤੀ ਗਈ ਹੈ। ਅਮਰੀਕਾ ਦੇ ਇਸ ਕਦਮ ਤੋਂ ਚੀਨ ਨਾਰਾਜ਼ ਹੈ, ਕਿਉਂਕਿ ਉਹ ਵੱਡੀ ਗਿਣਤੀ ਵਿੱਚ ਚਿੱਪ ਆਯਾਤ ਕਰਦਾ ਹੈ। ਉਥੇ ਹੀ ਇਸ ਵਿਚ ਚਿੰਤਾ ਵਾਲੀ ਗੱਲ ਇਹ ਹੈ ਕਿ ਭਾਰਤ ਦਾ ਨਾਮ ਉਨ੍ਹਾਂ 20 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ ਜਿਨ੍ਹਾਂ ਲਈ ਅਮਰੀਕਾ ਨੇ ਚਿੱਪ ਨਿਰਯਾਤ ਖੁੱਲ੍ਹਾ ਰੱਖਿਆ ਹੈ।
ਇਹ ਵੀ ਪੜ੍ਹੋ: ਫੈਲੀ ਇਹ ਨਵੀਂ ਬਿਮਾਰੀ, ਮੋਬਾਈਲ ਦੀ ਘੰਟੀ ਵੱਜਦੇ ਹੀ ਲੋਕਾਂ ਦੇ ਦਿਲ ਦੀ ਧੜਕਣ ਹੋ ਰਹੀ ਤੇਜ਼
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਨੇ ਆਸਟ੍ਰੇਲੀਆ, ਇਟਲੀ, ਬੈਲਜੀਅਮ, ਬ੍ਰਿਟੇਨ, ਕੈਨੇਡਾ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਜਾਪਾਨ, ਨੀਦਰਲੈਂਡ, ਨਿਊਜ਼ੀਲੈਂਡ, ਨਾਰਵੇ, ਦੱਖਣੀ ਕੋਰੀਆ, ਸਪੇਨ, ਸਵੀਡਨ, ਤਾਈਵਾਨ ਨੂੰ ਨਵੀਆਂ ਪਾਬੰਦੀਆਂ ਤੋਂ ਛੋਟ ਦਿੱਤੀ ਹੈ। ਇਸ ਸੂਚੀ ਵਿੱਚ ਭਾਰਤ ਦਾ ਨਾਮ ਨਹੀਂ ਹੈ। ਆਖ਼ਿਰਕਾਰ ਅਮਰੀਕਾ ਭਾਰਤ ਨਾਲ ਇੰਨਾ ਮਤਰੇਈ ਮਾਂ ਵਾਲਾ ਸਲੂਕ ਕਿਵੇਂ ਕਰ ਸਕਦਾ ਹੈ? ਇਹ ਸਵਾਲ ਉਦੋਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਅਮਰੀਕਾ ਭਾਰਤ ਨੂੰ ਆਪਣਾ ਮਹੱਤਵਪੂਰਨ ਭਾਈਵਾਲ ਦੱਸਦਾ ਹੈ। ਇਹ ਫੈਸਲਾ ਜੋਅ ਬਿਡੇਨ ਨੇ ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਕੁੱਝ ਦਿਨ ਪਹਿਲਾਂ ਲਿਆ ਹੈ। ਉਥੇ ਹੀ ਅਧਿਕਾਰਤ ਸੂਤਰਾਂ ਮੁਤਾਬਕ ਭਾਰਤ AI ਚਿੱਪ ਨਿਰਯਾਤ 'ਤੇ ਪਾਬੰਦੀ ਲਗਾਉਣ ਦੇ ਅਮਰੀਕੀ ਪ੍ਰਸਤਾਵ ਦੇ ਪ੍ਰਭਾਵ ਦਾ ਮੁਲਾਂਕਣ ਕਰ ਰਿਹਾ ਹੈ। ਇਸ ਕਦਮ ਦਾ ਇੱਥੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਵਿਕਾਸ 'ਤੇ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ: UAE 'ਚ ਚਮਕੀ ਭਾਰਤੀ ਦੀ ਕਿਸਮਤ, ਰਾਤੋ-ਰਾਤ ਲੱਗਾ 70 ਕਰੋੜ ਦਾ ਜੈਕਪਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8