''ਅਮਰੀਕਾ ਤਾਲਿਬਾਨੀ ਰਾਹੀਂ ਅਫਗਾਨਿਸਤਾਨ ਦੀ ਮਦਦ ਲਈ ਤਿਆਰ ਨਹੀਂ''

11/08/2021 2:15:13 AM

ਵਾਸ਼ਿੰਗਟਨ-ਅਮਰੀਕਾ ਨੇ ਕਿਹਾ ਕਿ ਉਹ ਮੌਜੂਦਾ ਸਮੇਂ 'ਚ ਅਫਗਾਨਿਸਤਾਨ 'ਚ ਸੱਤਾ 'ਚ ਕਾਬਜ਼ ਲੋਕਾਂ ਰਾਹੀਂ ਉਸ ਨੂੰ (ਅਫਗਾਨਿਸਤਾਨ) ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਤਿਆਰ ਨਹੀਂ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਮੌਜੂਦਾ ਸਮੇਂ 'ਚ ਜੋ ਲੋਕ ਅਫਗਾਨਿਸਤਾਨ 'ਚ ਸੱਤਾ 'ਚ ਹੈ, ਉਨ੍ਹਾਂ ਦੇ ਰਾਹੀਂ ਅਮਰੀਕਾ ਅਫਗਾਨਿਸਤਾਨ ਨੂੰ ਆਰਥਿਕ ਸਹਾਇਤਾ ਦੇ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਇਰਾਕ ਦੇ PM ਦੇ ਕਤਲ ਦੀ ਕੋਸ਼ਿਸ਼ ਅਸਫਲ ਰਹਿਣ ਤੋਂ ਬਾਅਦ ਦੇਸ਼ 'ਚ ਵਧਿਆ ਤਣਾਅ

ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸਰਕਾਰੀ ਸਮਾਵੇਸ਼ਿਤਾ ਅਤੇ ਹੋਰ ਪਹਿਲੂਆਂ 'ਚ ਮਹੱਤਵਪੂਰਨ ਸੁਧਾਰ ਦੇਖਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਸ ਮੁੱਦੇ 'ਤੇ ਦੂਜੇ ਪੱਖ ਨਾਲ ਨਿਯਮਿਤ ਤੌਰ 'ਤੇ ਚਰਚਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਜੇ ਤੱਕ ਅਫਗਾਨਿਸਤਾਨ 'ਚ ਉਥੇ ਮੌਜੂਦਾ ਲੀਡਰਸ਼ਿਪ ਰਾਹੀਂ ਸਿੱਧੇ ਫੰਡ ਉਪਲੱਬਧ ਕਰਵਾਉਣ ਦੀ ਸਥਿਤੀ 'ਚ ਨਹੀਂ ਹਾਂ। ਤਾਲਿਬਾਨ ਉਸ ਸਥਿਤੀ 'ਚ ਨਹੀਂ ਹੈ ਜੋ ਅਸੀਂ ਚਾਹੁੰਦੇ ਹਾਂ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਸਿੱਖ ਮਹਿਲਾ ਫੌਜੀ ਅਧਿਕਾਰੀ ਕਰ ਰਹੀ ਦੱਖਣੀ ਧਰੁਵ ਦੀ ਯਾਤਰਾ

ਜਦ ਤੱਕ ਅਸੀਂ ਸੱਚਮੁੱਚ 'ਚ ਸਰਕਾਰ ਤੋਂ ਲੈ ਕੇ ਹਰ ਚੀਜ਼ ਲਈ ਭਰਪੂਰ ਰੂਪ ਨਾਲ ਬਿਹਤਰ ਦ੍ਰਿਸ਼ਟੀਕੌਣ ਨਹੀਂ ਦੇਖਦੇ ਹਾਂ ਜਿਸ ਦੇ ਲਈ ਅਸੀਂ ਉਨ੍ਹਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਸਾਡਾ ਧਿਆਨ ਅੰਤਰਰਾਸ਼ਟਰੀ ਸੰਗਠਨਾਂ ਅਤੇ ਗੈਰ-ਸਰਕਾਰੀ ਸੰਗਠਨਾਂ ਰਾਹੀਂ ਰਾਸ਼ੀ ਮੁਹੱਈਆ ਕਰਵਾਉਣ 'ਤੇ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਅਸਲ 'ਚ ਅਫਗਾਨਿਸਤਾਨ ਦੇ ਲੋਕਾਂ ਦੀ ਅਜਿਹੀ ਸਥਿਤੀ ਪੈਦਾ ਕੀਤੇ ਬਿਨਾਂ (ਜਿਸ ਨਾਲ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਲਈ ਸਮੱਸਿਆ ਪੈਦਾ ਹੋਵੇ) ਮਦਦ ਕਰਨ ਦਾ ਸਭ ਤੋਂ ਚੰਗਾ ਤਰੀਕਾ ਮੰਨਦਾ ਹੈ।

ਇਹ ਵੀ ਪੜ੍ਹੋ : ਤਾਮਿਲਨਾਡੂ 'ਚ ਭਾਰੀ ਮੀਂਹ, ਚੇਨਈ ਤੇ ਤਿੰਨ ਹੋਰ ਜ਼ਿਲ੍ਹਿਆਂ 'ਚ ਦੋ ਦਿਨ ਲਈ ਬੰਦ ਰਹਿਣਗੇ ਸਕੂਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News