ਅਮਰੀਕਾ : ਟੀਕਾਕਰਨ ਮਗਰੋਂ ਵੱਡੇ ਪੱਧਰ 'ਤੇ ਸੰਗੀਤ ਸਮਾਰੋਹ 'ਚ ਲੱਗੀਆ ਰੌਣਕਾਂ

Wednesday, Jun 23, 2021 - 12:23 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਵੱਡੇ ਪੱਧਰ 'ਤੇ ਕੋਰੋਨਾ ਟੀਕਾਕਰਨ ਮੁਹਿੰਮ ਜਾਰੀ ਹੈ। 33 ਕਰੋੜ ਦੀ ਆਬਾਦੀ ਵਾਲਾ ਅਮਰੀਕਾ  190 ਦਿਨ ਵਿਚ ਆਪਣੀ 46 ਫੀਸਦੀ ਆਬਾਦੀ ਨੂੰ ਵੈਕਸੀਨ ਲਗਾ ਚੁੱਕਾ ਹੈ। ਇਸ ਕਾਰਨ 165 ਦਿਨ ਵਿਚ ਕੋਰੋਨਾ ਦੇ 97 ਫੀਸਦੀ ਮਾਮਲੇ ਘਟ ਗਏ ਹਨ।ਟੀਕਾਕਰਨ ਮਗਰੋਂ ਨਿਊਯਾਰਕ ਵਿਚ ਸੋਮਵਾਰ ਨੂੰ ਸੰਗੀਤ ਸਮਾਰੋਹ ਹੋਇਆ। ਇਸ ਸਮਾਰੋਹ ਵਿਚ 27 ਸਾਲ ਪੁਰਾਣੇ ਅਮਰੀਕੀ ਰੌਕ ਬੈਂਡ ਫੂ ਫਾਈਟਰਸ ਨੇ ਪੇਸ਼ਕਾਰੀ ਦਿੱਤੀ। ਇਹ ਸਮਾਰੋਹ ਖਾਸ ਰਿਹਾ ਕਿਉਂਕਿ ਮਾਰਚ 2020 ਮਤਲਬ 460 ਦਿਨ ਬਾਅਦ ਸਟੇਡੀਅਮ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ।

ਮੈਡੀਸਨ ਸਕਵਾਇਰ ਗਾਰਡਨ ਦੇ ਇਸ ਇਨਡੋਰ ਸਟੇਡੀਅਮ ਦੀ ਸਮਰੱਥਾ 20,789 ਦਰਸ਼ਕਾਂ ਦੀ ਹੈ। ਇੱਥੇ 8 ਜਨਵਰੀ ਨੂੰ 3,05,067 ਮਾਮਲੇ ਮਿਲੇ ਸਨ ਜੋ ਸਭ ਤੋਂ ਵੱਡਾ ਅੰਕੜਾ ਸੀ। ਵੈਕਸੀਨ ਲੱਗਣ ਮਗਰੋਂ ਇਹ ਅੰਕੜਾ ਤੇਜ਼ੀ ਨਾਲ ਘਟਿਆ ਜੋ 21 ਜੂਨ ਨੂੰ 9306 ਰਹਿ ਗਿਆ। ਉੱਥੇ ਤੇਜ਼ੀ ਨਾਲ ਹੋ ਰਹੇ ਟੀਕਾਕਰਨ ਕਾਰਨ ਕੁਝ ਰਾਜਾਂ ਵਿਚ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਜਿਹੀ ਲੋੜ ਖ਼ਤਮ ਕਰ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਕੋਰੋਨਾ ਵੈਕਸੀਨ ਲਗਵਾਉਣ ਮਗਰੋਂ 'ਨੌਜਵਾਨਾਂ' ਨੂੰ ਦਿਲ ਸੰਬੰਧੀ ਸਮੱਸਿਆ, ਵਧੀ ਚਿੰਤਾ

ਨਿਊਯਾਰਕ ਵਿਚ 150 ਦਿਨ ਵਿਚ 98 ਫੀਸਦੀ ਮਾਮਲੇ ਘਟੇ
ਕਰੀਬ 2 ਕਰੋੜ ਦੀ ਆਬਾਦੀ ਵਾਲੇ ਨਿਊਯਾਰਕ ਵਿਚ 52.2 ਫੀਸਦੀ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਇੱਥੇ 15 ਜਨਵਰੀ ਨੂੰ ਸਭ ਤੋਂ ਵੱਧ 20,177 ਮਾਮਲੇ ਸਾਹਮਣੇ ਆਏ ਸਨ ਜੋ ਸੋਮਵਾਰ ਨੂੰ ਘੱਟ ਕੇ 459 ਰਹਿ ਗਏ।


Vandana

Content Editor

Related News