ਕਰਤਾਰਪੁਰ ਕੋਰੀਡੋਰ ਭਾਰਤ-ਪਾਕਿ ਰਿਸ਼ਤਿਆਂ ਲਈ ਮਹੱਤਵਪੂਰਣ : ਮੋਰਗਨ

07/17/2019 9:54:29 AM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਵਿਭਾਗ ਦੀ ਬੁਲਾਰਨ ਮੋਰਗਨ ਓਰਟਾਗਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰਦੁਆਰਾ ਦਰਬਾਰ ਸਾਹਿਬ ਜਾਣ ਲਈ ਭਾਰਤ ਤੋਂ ਸਿੱਖ ਸ਼ਰਧਾਲੂਆਂ ਦੀ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਲਈ ਕਾਫੀ ਮਹੱਤਪੂਰਣ ਸਾਬਤ ਹੋਵੇਗੀ।

 

ਮੋਰਗਨ ਨੇ ਕਿਹਾ,''ਅਸੀਂ ਇਸ ਕਦਮ ਦੀ ਪ੍ਰਸ਼ੰਸਾ ਕਰਦੇ ਹਾਂ। ਜੋ ਕੁਝ ਵੀ ਭਾਰਤ-ਪਾਕਿਸਤਾਨ ਸੰਬੰਧਾਂ ਨੂੰ ਵਧਾਵਾ ਦੇਣ ਦਾ ਕੰਮ ਕਰੇਗਾ, ਅਸੀਂ ਉਸ ਦਾ ਸਮਰਥਨ ਕਰਾਂਗੇ।'' 


Vandana

Content Editor

Related News