ਅਮਰੀਕਾ ਦੇ ਹਵਾਈ ਸੂਬੇ 'ਚ ਜਹਾਜ਼ 'ਚ ਖਰਾਬੀ, ਹਾਰਡ ਲੈਂਡਿੰਗ, 6 ਜ਼ਖਮੀ
Monday, Jan 29, 2024 - 02:42 PM (IST)
![ਅਮਰੀਕਾ ਦੇ ਹਵਾਈ ਸੂਬੇ 'ਚ ਜਹਾਜ਼ 'ਚ ਖਰਾਬੀ, ਹਾਰਡ ਲੈਂਡਿੰਗ, 6 ਜ਼ਖਮੀ](https://static.jagbani.com/multimedia/2024_1image_14_34_077699025port.jpg)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਹਵਾਈ ਸੂਬੇ ਦੇ ਕਹਲੁਈ ਹਵਾਈ ਅੱਡੇ 'ਤੇ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਦੀ ਹਾਰਡ ਲੈਂਡਿੰਗ ਹੋਈ। ਇਸ ਦੌਰਾਨ ਇਕ ਯਾਤਰੀ ਅਤੇ ਪੰਜ ਫਲਾਈਟ ਅਟੈਂਡੈਂਟ ਸਮੇਤ ਕੁੱਲ ਛੇ ਲੋਕ ਜ਼ਖਮੀ ਹੋ ਗਏ। ਜਿੰਨਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਸਮੱਸਿਆ ਉਦੋਂ ਆਈ ਜਦੋਂ ਅਮਰੀਕਨ ਏਅਰਲਾਈਨਜ਼ ਦੀ ਫਲਾਈਟ 271, ਲਾਸ ਏਂਜਲਸ ਤੋਂ ਮਾਉਈ ਦੀ ਉਡਾਣ 'ਤੇ, ਸੇਵਾ ਦੇ ਨਾਲ OGG 'ਤੇ ਉਤਰੀ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਾਜ਼ੀਲ 'ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪੰਜ ਲੋਕਾਂ ਦੀ ਮੌਤ
ਅਮਰੀਕੀ ਏਅਰਲਾਈਨਜ਼ ਨੇ ਇਕ ਬਿਆਨ 'ਚ ਕਿਹਾ ਕਿ ਲੈਂਡਿੰਗ ਦੌਰਾਨ ਜ਼ਖਮੀ ਹੋਏ ਸਾਰੇ 6 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕੰਪਨੀ ਮੁਤਾਬਕ ਜਹਾਜ਼ 'ਚ 167 ਯਾਤਰੀਆਂ ਤੋਂ ਇਲਾਵਾ ਚਾਲਕ ਦਲ ਦੇ ਸੱਤ ਮੈਂਬਰ ਸਵਾਰ ਸਨ। ਅਤੇ ਜਹਾਜ਼ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਕੰਪਨੀ ਨੇ ਅੱਗੇ ਕਿਹਾ ਕਿ ਹਾਰਡ ਲੈਂਡਿੰਗ ਤੋਂ ਬਾਅਦ ਮੇਨਟੇਨੈਂਸ ਟੀਮ ਦੁਆਰਾ ਜਹਾਜ਼ ਨੂੰ ਜਾਂਚ ਲਈ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਸਾਡੇ ਗਾਹਕਾਂ ਅਤੇ ਟੀਮ ਮੈਂਬਰਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।