ਅਮਰੀਕਾ : ਲਾਕ਼ਡਾਊਨ ਤੋੜਨ ਵਾਲਿਆਂ ਦਾ ਹੈਲਥ ਵਰਕਰਾਂ ਵੱਲੋਂ ਵਿਰੋਧ, ਨਰਸ ਦੀ ਤਸਵੀਰ ਵਾਇਰਲ

04/20/2020 4:34:58 PM

ਵਾਸ਼ਿੰਗਟਨ (ਬਿਊਰੋ): ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ।ਇੱਥੇ ਮਹਾਮਾਰੀ ਦਾ ਪ੍ਰਕੋਪ ਕੰਟਰੋਲ ਵਿਚ ਨਹੀਂ ਆ ਰਿਹਾ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਵਿਚ ਹੁਣ ਤੱਕ 40,565 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 764,265 ਲੋਕ ਇਨਫੈਕਟਿਡ ਹਨ। ਮਹਾਮਾਰੀ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਦੇਸ਼ ਵਿਚ ਲਾਕਡਾਊਨ ਲਗਾਇਆ ਗਿਆ ਹੈ ਪਰ ਮੁਸ਼ਕਲ ਦੀ ਇਸ ਘੜੀ ਵਿਚ ਵੀ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਲਾਕਡਾਊਨ ਤੋੜ ਰਹੇ ਹਨ। ਇੱਥੇ ਕੋਲੋਰਾਡੋ ਵਿਚ ਐਤਵਾਰ ਨੂੰ ਕੁਝ ਲੋਕ ਜਦੋਂ ਲਾਕਡਾਊਨ ਤੋੜਨ ਨਿਕਲੇ ਤਾਂ ਹੈਲਥ ਵਰਕਰਾਂ ਸਮੇਤ ਸਥਾਨਕ ਨਰਸ ਉਹਨਾਂ ਦੀਆਂ ਕਾਰਾਂ ਦੇ ਸਾਹਮਣੇ ਚੱਟਾਨ ਵਾਂਗ ਖੜ੍ਹੀ ਹੋ ਗਈ। ਇਸ ਪੂਰੇ ਘਟਨਾਕ੍ਰਮ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਸੀ ਮਾਮਲਾ
ਐਤਵਾਰ ਨੂੰ ਕੋਲੋਰਾਡੋ ਵਿਚ ਹਜ਼ਾਰਾਂ ਲੋਕ ਜਦੋਂ ਸਥਾਨਕ ਗਵਰਨਰ ਅੱਗੇ ਲਾਕਡਾਊਨ ਹਟਾਉਣ ਦੀ ਮੰਗ ਨੂੰ ਲੈਕੇ ਪਹੁੰਚੇ ਤਾਂ ਨਰਸ ਸਮੇਤ ਕਈ ਹੈਲਥ ਵਰਕਰ ਉਹਨਾਂ ਦੀ ਕਾਰ ਦੇ ਸਾਹਮਣੇ ਖੜ੍ਹੇ ਹੋ ਗਏ। ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਕਾਫੀ ਝੜਪ ਵੀ ਹੋਈ ਪਰ ਪਰ ਨਰਸ ਕਾਰ ਦੇ ਸਾਹਮਣੇ ਡਟੀ ਰਹੀ। 

PunjabKesari

ਡੇਨੇਵਰ ਸ਼ਹਿਰ ਵਿਚ ਹੋਏ ਇਸ ਵਿਰੋਧ ਪ੍ਰਦਰਸ਼ਨ ਵਿਚ ਹਜ਼ਾਰਾਂ ਲੋਕਾਂ ਨੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾ ਦਿੱਤੀਆਂ। ਇਹਨਾਂ ਲੋਕਾਂ ਨੇ ਆਪਣੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ ਜਿਹਨਾਂ 'ਤੇ ਲਿਖਿਆ ਹੋਇਆ ਸੀ, 'ਤੁਹਾਡੀ ਸਿਹਤ ਮੇਰੇ ਅਧਿਕਾਰਾਂ ਦੀ ਜਗ੍ਹਾ ਨਹੀਂ ਲੈ ਸਕਦੀ'  ਅਤੇ 'ਡਰ ਦੇ ਉੱਪਰ ਸੁਤੰਤਰਤਾ'। ਇਸ ਭਾਰੀ ਵਿਰੋਧ ਦੇ ਵਿਚ ਹੈਲਥਕੇਯਰ ਵਰਕਰਾਂ ਦਾ ਵੀ ਇਕ ਸਮੂਹ ਉੱਥੇ ਪਹੁੰਚ ਗਿਆ ਅਤੇ ਉਸ ਨੇ ਇਸ ਪ੍ਰਦਰਸ਼ਨ ਦਾ ਵਿਰੋਧ ਕੀਤਾ। 

PunjabKesari

ਮਾਸਕ ਅਤੇ ਹਸਪਤਾਲ ਦੀ ਡਰੈੱਸ ਪਹਿਨੇ ਇਹਨਾਂ ਹੈਲਥ ਵਰਕਰਾਂ ਨੇ ਲਾਕਡਾਊਨ ਖੋਲ੍ਹਣ ਦਾ ਵਿਰੋਧ ਕੀਤਾ। ਇਹੀ ਨਹੀਂ ਇਹ ਲੋਕ ਸੜਕ 'ਤੇ ਸ਼ਾਂਤੀਪੂਰਵਕ ਕਾਰਾਂ ਦੇ ਸਾਹਮਣੇ ਖੜ੍ਹੇ ਰਹੇ। ਇਸ ਨਾਲ ਲਾਕਡਾਊਨ ਦੇ ਵਿਰੋਧੀਆਂ ਨਾਲ ਨਰਸਾਂ ਦੀ ਕਾਫੀ ਬਹਿਸ ਵੀ ਹੋ ਗਈ। ਲੋਕ ਹਾਰਨ ਵਜਾਉਂਦੇ ਰਹੇ ਅਤੇ ਚੀਕਦੇ ਰਹੇ ਪਰ ਹੈਲਥ ਵਰਕਰ ਆਪਣੀ ਜਗ੍ਹਾ 'ਤੇ ਡਟੇ ਰਹੇ। ਹੁਣ ਇਹਨਾਂ ਹੈਲਥ ਵਰਕਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪੂਰੀ ਦੁਨੀਆ ਤੋਂ ਲੋਕ ਇਹਨਾਂ ਹੈਲਥ ਵਰਕਰਾਂ ਦਾ ਸਮਰਥਨ ਕਰ ਰਹੇ ਹਨ।

PunjabKesari


Vandana

Content Editor

Related News