ਅਮਰੀਕਾ 'ਚ ਗਰਭਪਾਤ ਦੀ ਗੋਲੀ ਨੂੰ ਲੈ ਕੇ ਕਾਨੂੰਨੀ ਲੜਾਈ ਤੇਜ਼, 2 ਜੱਜਾਂ ਦੇ ਫ਼ੈਸਲੇ ਨੇ ਖੜ੍ਹਾ ਕੀਤਾ ਹੰਗਾਮਾ

Saturday, Apr 08, 2023 - 09:59 PM (IST)

ਇੰਟਰਨੈਸ਼ਨਲ ਡੈਸਕ : ਟੈਕਸਾਸ ਅਤੇ ਵਾਸ਼ਿੰਗਟਨ 'ਚ ਗਰਭਪਾਤ ਦੀ ਗੋਲੀ ਨੂੰ ਲੈ ਕੇ ਕਾਨੂੰਨੀ ਲੜਾਈ ਤੇਜ਼ ਹੋ ਗਈ ਹੈ। ਕਾਰਨ ਇਹ ਹੈ ਕਿ ਇਸ ਕੇਸ ਵਿੱਚ ਸੰਘੀ ਜੱਜਾਂ ਦੇ 2 ਵੱਖ-ਵੱਖ ਫ਼ੈਸਲੇ ਹਨ। ਇਹ ਕੇਸ ਗਰਭਪਾਤ ਦੀ ਗੋਲੀ ਮਿਫੇਪ੍ਰਿਸਟੋਨ (Mifepristone) ਬਾਰੇ ਹੈ, ਜਿਸ ਨੂੰ ਲੈ ਕੇ ਕਾਨੂੰਨੀ ਲੜਾਈ ਉਸ ਸਮੇਂ ਤੇਜ਼ ਹੋ ਗਈ ਜਦੋਂ ਪਿਛਲੇ ਸਾਲ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਪਹਿਲੇ ਫ਼ੈਸਲੇ ਨੂੰ ਪਲਟ ਦਿੱਤਾ ਸੀ ਅਤੇ ਹੁਕਮ ਦਿੱਤਾ ਸੀ ਕਿ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਔਰਤਾਂ ਲਈ ਗਰਭਪਾਤ ਦਾ ਅਧਿਕਾਰ ਕਾਨੂੰਨੀ ਹੋਵੇ ਜਾਂ ਨਾ, ਬਾਰੇ ਵੱਖਰੇ ਨਿਯਮ ਬਣਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ : ਅਜਬ-ਗਜ਼ਬ : 90 ਮਿੰਟ ’ਚ ਖਤਮ ਕਰਨਾ ਹੋਵੇਗਾ ਪੂਰਾ ਖਾਣਾ, ਨਹੀਂ ਤਾਂ ਰੈਸਟੋਰੈਂਟ 'ਚੋਂ ਕੱਢ ਦਿੱਤਾ ਜਾਵੇਗਾ ਬਾਹਰ!

ਹੁਣ ਇਸ ਮਾਮਲੇ 'ਚ ਟੈਕਸਾਸ ਦੇ ਸੰਘੀ ਜੱਜ ਨੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਗਰਭਪਾਤ ਦੀ ਗੋਲੀ ਨੂੰ ਲੈ ਕੇ ਦਿੱਤੀ ਗਈ ਮਨਜ਼ੂਰੀ 'ਤੇ ਰੋਕ ਲਗਾ ਦਿੱਤੀ ਹੈ। ਦਰਅਸਲ, ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ ਨਿਆਂ ਵਿਭਾਗ ਨੂੰ ਇਸ ਮਾਮਲੇ ਵਿੱਚ ਅਪੀਲ ਕਰਨ ਲਈ 7 ਦਿਨ ਦਾ ਸਮਾਂ ਦੇਣਾ ਹੈ। ਦੂਜੇ ਪਾਸੇ, ਸ਼ੁੱਕਰਵਾਰ ਰਾਤ ਨੂੰ ਵਾਸ਼ਿੰਗਟਨ ਰਾਜ ਦੇ ਇਕ ਸੰਘੀ ਜੱਜ ਨੇ ਕਿਹਾ ਕਿ ਐੱਫਡੀਏ ਨੂੰ ਘੱਟੋ-ਘੱਟ 12 ਰਾਜਾਂ ਵਿੱਚ ਗਰਭਪਾਤ ਦੀ ਗੋਲੀ ਰੱਖਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੈਰਿਸ ’ਚ ਵਿਵਾਦਪੂਰਨ ਪੈਨਸ਼ਨ ਸੁਧਾਰ ਨੂੰ ਲੈ ਕੇ ਪੁਲਸ ਨੇ ਵਿਖਾਵਾਕਾਰੀਆਂ ’ਤੇ ਵਰ੍ਹਾਈਆਂ ਡਾਂਗਾਂ

ਦੱਸ ਦੇਈਏ ਕਿ ਪਿਛਲੇ ਸਾਲ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕਈ ਥਾਵਾਂ 'ਤੇ ਪ੍ਰਦਰਸ਼ਨ ਹੋਏ ਸਨ। ਇਹ ਪ੍ਰਦਰਸ਼ਨ ਇਸ ਲਈ ਕੀਤੇ ਗਏ ਕਿਉਂਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਅੱਧੇ ਤੋਂ ਵੱਧ ਰਾਜ ਗਰਭਪਾਤ ਕਾਨੂੰਨ ਨੂੰ ਲੈ ਕੇ ਪਾਬੰਦੀਆਂ ਲਾਗੂ ਕਰ ਸਕਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News