ਦੁਨੀਆ ਨੂੰ CUT, COPY ਤੇ PASTE ਦਾ ਤਰੀਕਾ ਦੱਸਣ ਵਾਲੇ ਵਿਗਿਆਨੀ ਦਾ ਦਿਹਾਂਤ

02/20/2020 2:30:45 PM

ਵਾਸ਼ਿੰਗਟਨ (ਬਿਊਰੋ): ਕੰਪਿਊਟਰ ਵਿਚ ਕੱਟ ,ਕਾਪੀ ਤੇ ਪੇਸਟ ਦੀ ਕਮਾਂਡ ਦੀ ਕਾਢ ਕੱਢਣ ਵਾਲੇ ਕੰਪਿਊਟਰ ਵਿਗਿਆਨੀ ਲੈਰੀ ਟੇਸਲਰ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਟੇਸਲਰ ਨੇ 1960 ਦੇ ਦਹਾਕੇ ਦੀ ਸ਼ੁਰੂਆਤ ਵਿਚ ਸਿਲੀਕਾਨ ਵੈਲੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਹ ਉਹ ਦੌਰ ਸੀ ਜਦੋਂ ਕੰਪਿਊਟਰ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਕਾਫੀ ਦੂਰ ਸੀ। ਟੇਸਲਰ ਦੀ ਕੱਟ, ਕਾਪੀ ਤੇ ਪੇਸਟ ਕਮਾਂਡ ਉਦੋਂ ਮਸ਼ਹੂਰ ਹੋਈ ਜਦੋਂ ਇਸ ਨੂੰ ਸਾਲ 1983 ਵਿਚ ਐਪਲ ਦੇ ਸਾਫਟਵੇਅਰ ਵਿਚ ਲਿਸਾ ਕੰਪਿਊਟਰ 'ਤੇ ਸ਼ਾਮਲ ਕੀਤਾ ਗਿਆ। 

ਕੰਪਿਊਟਰ 'ਤੇ ਕੰਮ ਕਰਨ ਦੌਰਾਨ CUT, COPY, PASTE ਦੀ ਕਮਾਂਡ ਦੀ ਕੀ ਮਹੱਤਤਾ ਹੁੰਦੀ ਹੈ ਇਹ ਸਾਰੇ ਜਾਣਦੇ ਹਨ। ਇਸ ਕਮਾਂਡ ਦੇ ਬਿਨਾਂ ਕੰਪਿਊਟਰ 'ਤੇ ਕੰਮ ਕਰਨਾ ਸੰਭਵ ਨਹੀਂ। ਟੇਸਲਰ ਦੀ ਇਸ ਖੋਜ ਨੇ ਲੋਕਾਂ ਲਈ ਨਿੱਜੀ ਕੰਪਿਊਟਰ ਦੀ ਵਰਤੋਂ ਕਰਨੀ ਕਾਫੀ ਆਸਾਨ ਬਣਾ ਦਿੱਤੀ। ਇਸ ਦੇ ਇਲਾਵਾ ਉਹਨਾਂ ਨੇ Find ਅਤੇ replace ਜਿਹੀਆਂ ਕਈ ਕਮਾਡਾਂ ਬਣਾਈਆਂ, ਜਿਹਨਾਂ ਨਾਲ ਟੈਕਸਟ ਲਿਖਣ ਤੋਂ ਲੈ ਕੇ ਸਾਫਟਵੇਅਰ ਡਿਵੈਲਪ ਕਰਨ ਜਿਹੇ ਕਈ ਕੰਮ ਆਸਾਨ ਹੋ ਗਏ।

PunjabKesari

ਜੇਰਾਕਸ (Xerox) ਨੇ ਟਵੀਟ ਕਰ ਕੇ ਟੇਸਲਰ ਨੂੰ ਸ਼ਰਧਾਂਜਲੀ ਦਿੱਤੀ ਹੈ। ਅਮਰੀਕੀ ਕੰਪਨੀ ਜੇਰਾਕਸ ਵਿਚ ਉਹਨਾਂ ਨੇ ਕਾਫੀ ਸਮਾਂ ਤੱਕ ਕੰਮ ਕੀਤਾ ਸੀ। ਕੰਪਨੀ ਦੇ ਟਵੀਟ ਵਿਚ ਲਿਖਿਆ ਹੈ,''ਕੱਟ, ਕਾਪੀ, ਪੇਸਟ, ਫਾਈਂਡ, ਰਿਪਲੇਸ ਜਿਹੀਆਂ ਬਹੁਤ ਸਾਰੀਆਂ ਕਮਾਂਡ ਬਣਾਉਣ ਵਾਲੇ ਜੇਰਾਕਸ ਦੇ ਸਾਬਕਾ ਖੋਜੀ ਲੈਰੀ ਟੇਸਲਰ। ਜਿਸ ਸ਼ਖਸ ਦੀਆਂ ਕ੍ਰਾਂਤੀਕਾਰੀ ਖੋਜਾਂ ਨੇ ਤੁਹਾਡੇ ਰੋਜ਼ਾਨਾ ਦੇ ਕੰਮਾਂ ਨੂੰ ਬਹੁਤ ਆਸਾਨ ਬਣਾਇਆ, ਉਸ ਨੂੰ ਧੰਨਵਾਦ। ਲੈਰਾ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ।''

 

ਜਾਣੋ ਟੇਸਲਰ ਦੇ ਬਾਰੇ 'ਚ
ਟੇਸਲਰ ਦਾ ਜਨਮ ਨਿਊਯਾਰਕ ਦੇ ਬ੍ਰਾਨਕਸ ਵਿਚ ਸਾਲ 1945 ਵਿਚ ਹੋਇਆ ਸੀ। ਉਹਨਾਂ ਨੇ ਕੈਲੀਫੋਰਨੀਆ ਦੀ ਸਟੈਂਡਰਡ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ। ਗ੍ਰੇਜੁਏਸ਼ਨ ਕਰਨ ਦੇ ਬਾਅਦ ਉਹਨਾਂ ਨੇ ਯੂਜ਼ਰ ਇੰਟਰਫੇਸ ਡਿਜ਼ਾਈਨ ਵਿਚ ਮੁਹਾਰਤ ਹਾਸਲ ਕੀਤੀ। ਇਸ ਦੌਰਾਨ ਉਹਨਾਂ ਨੇ ਯੂਜ਼ਰਾਂ ਲਈ ਕੰਪਿਊਟਰ ਨੂੰ ਹੋਰ ਆਸਾਨ ਬਣਾਉਣਾ ਸਿੱਖਿਆ।

 

ਆਪਣੇ ਕਰੀਅਰ ਵਿਚ ਟੇਸਲਰ ਨੇ ਕਈ ਦਿੱਗਜ਼ ਟੇਕ ਕੰਪਨੀਆਂ ਵਿਚ ਕੰਮ ਕੀਤਾ। 1973 ਵਿਚ ਉਹਨਾਂ ਨੇ ਜੇਰਾਕਸ ਪਾਲੋ ਆਲਟੋ ਰਿਸਰਚ ਸੈਂਟਰ (PARC)ਤੋਂ ਆਪਣੇ ਕਰੀਅਰ ਦੀਸ਼ੁਰੂਆਤ ਕੀਤੀ। ਇਸ ਦੇ ਬਾਅਦ ਸਟੀਵਟ ਜੌਬਸ ਦਾ ਆਫਰ ਮਿਲਣ ਦੇ ਬਾਅਦ ਉਹਨਾਂ ਨੇ 17 ਸਾਲ ਤੱਕ ਐਪਲ ਵਿਚ ਕੰਮ ਕੀਤਾ ਅਤੇ ਚੀਫ ਵਿਗਿਆਨੀ ਦੇ ਅਹੁਦੇ ਤੱਕ ਪਹੁੰਚੇ ਐਪਲ ਛੱਡਣ ਦੇ ਬਾਅਦ ਉਹਨਾਂ ਨੇ ਇਕ ਐਜੁਕੇਸ਼ਨ ਸਟਾਰਟ ਅੱਪ ਦੀ ਸਥਾਪਨਾ ਕੀਤੀ। ਇਸ ਦੇ ਇਲਾਵਾ ਉਹ ਥੋੜ੍ਹੇ-ਥੋੜ੍ਹੇ ਸਮੇਂ ਲਈ Amazon ਅਤੇ yahoo ਵਿਚ ਵੀ ਰਹੇ। ਸਿਲੀਕਾਨ ਵੈਲੀ ਦੇ ਕੰਪਿਊਟਰ ਹਿਸਟਰੀ ਮਿਊਜ਼ੀਅਮ ਦਾ ਕਹਿਣਾ ਹੈਕਿ ਟੇਸਲਰ ਨੇ ਕੰਪਿਊਟਰ ਸਾਈਂਸ ਟਰੇਨਿੰਗ ਨੂੰ ਸਾਰਿਆਂ ਲਈ ਆਸਾਨ ਅਤੇ ਸੁਵਿਧਾਜਨਕ ਬਣਾਇਆ।


Vandana

Content Editor

Related News