ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਨੇ ਭਰੀ ਪਰੀਖਣ ਉਡਾਣ

Sunday, Apr 14, 2019 - 09:26 AM (IST)

ਵਾਸ਼ਿੰਗਟਨ (ਭਾਸ਼ਾ)— ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਨੇ ਕੈਲੀਫੋਰਨੀਆ ਵਿਚ ਪਰੀਖਣ ਲਈ ਪਹਿਲੀ ਵਾਰ ਉਡਾਣ ਭਰੀ। ਇਸ ਵਿਚ 6 ਬੋਇੰਗ 747 ਇੰਜਣ ਲੱਗੇ ਹੋਏ ਹਨ। ਸ਼ਨੀਵਾਰ ਨੂੰ ਇਸ ਵੱਡੇ ਜਹਾਜ਼ ਨੇ ਆਪਣੀ ਪਹਿਲੀ ਯਾਤਰਾ ਮੋਜਾਵੇ ਰੇਗਿਸਤਾਨ ਦੇ ਉੱਪਰ ਕੀਤੀ। ਇਸ ਜਹਾਜ਼ ਦਾ ਨਿਰਮਾਣ ਪੁਲਾੜ ਵਿਚ ਰਾਕੇਟ ਲਿਜਾਣ ਅਤੇ ਉਸ ਨੂੰ ਉੱਥੇ ਛੱਡਣ ਲਈ ਕੀਤਾ ਗਿਆ ਹੈ। ਅਸਲ ਵਿਚ ਇਹ ਰਾਕੇਟ ਉਪਗ੍ਰਹਿਆਂ ਨੂੰ ਪੁਲਾੜ ਵਿਚ ਉਨ੍ਹਾਂ ਦੇ ਪੰਧ ਤੱਕ ਪਹੁੰਚਾਉਣ ਵਿਚ ਮਦਦ ਕਰੇਗਾ। 

PunjabKesari

ਮੌਜੂਦਾ ਸਮੇਂ ਵਿਚ ਟੇਕਆਫ ਰਾਕੇਟ ਦੀ ਮਦਦ ਨਾਲ ਉਪਗ੍ਰਹਿਆਂ ਨੂੰ ਪੰਧ ਵਿਚ ਭੇਜਿਆ ਜਾਂਦਾ ਹੈ। ਇਸ ਦੇ ਮੁਕਾਬਲੇ ਉਪਗ੍ਰਹਿਆਂ ਨੂੰ ਪੰਧ ਤੱਕ ਪਹੁੰਚਾਉਣ ਵਿਚ ਇਹ ਵਿਕਲਪ ਜ਼ਿਆਦਾ ਵਧੀਆ ਰਹੇਗਾ। ਇਸ ਦਾ ਨਿਰਮਾਣ ਸਕੇਲਡ ਕੰਪੋਜਿਟਵਸ ਨਾਮ ਦੀ ਇਕ ਇੰਜੀਨੀਅਰਿੰਗ ਕੰਪਨੀ ਨੇ ਕੀਤਾ ਹੈ।

 

ਇਹ ਹਵਾਈ ਜਹਾਜ਼ ਇੰਨਾ ਵੱਡਾ ਹੈ ਕਿ ਇਸ ਦੇ ਖੰਭਾਂ ਦਾ ਪਸਾਰ ਇਕ ਫੁੱਟਬਾਲ ਮੈਦਾਨ ਨਾਲੋਂ ਜ਼ਿਆਦਾ ਹੈ। ਸ਼ਨੀਵਾਰ ਨੂੰ ਇਹ ਹਵਾਈ ਜਹਾਜ਼ ਹਵਾ ਵਿਚ ਕਰੀਬ ਢਾਈ ਘੰਟੇ ਤੱਕ ਰਿਹਾ।


Vandana

Content Editor

Related News