ਅਮਰੀਕਾ ਹੁਣ ਪੁਰਾਣੇ ਰੰਗ ’ਚ ਆ ਰਿਹੈ ਵਾਪਸ : ਬਾਈਡੇਨ

Saturday, Jan 16, 2021 - 11:33 PM (IST)

ਅਮਰੀਕਾ ਹੁਣ ਪੁਰਾਣੇ ਰੰਗ ’ਚ ਆ ਰਿਹੈ ਵਾਪਸ : ਬਾਈਡੇਨ

ਵਾਸ਼ਿੰਗਟਨ-ਅਮਰੀਕਾ ਦੇ ਨਾਮਜ਼ਦ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਹੈ ਕਿ ਹਜ਼ਾਰਾਂ ਸੈਨਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਹੋਣ ਵਾਲੇ ਉਦਘਾਟਨ ਸਮਾਰੋਹ ਦੁਨੀਆ ਨੂੰ ਇਕ ਸਪੱਸ਼ਟ ਸੰਕੇਤ ਦੇਵੇਗਾ ਕਿ ਅਮਰੀਕਾ ਫਿਰ ਆਪਣੇ ਰੰਗ ’ਚ ਪਰਤ ਰਿਹਾ ਹੈ। ਬਾਈਡੇਨ ਨੇ ਸ਼ੁੱਕਰਵਾਰ ਨੂੰ ਇਕ ਵਰਚੁਅਲ ਸਵਾਗਤ ਸਮਾਰੋਹ ’ਚ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਲਈ ‘ਮਾਣ, ਸ਼ਾਂਤੀ ਅਤੇ ਸੁਰੱਖਿਆ’ ਯਕੀਨਨ ਕਰਨ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਮਰੱਥਾ ’ਤੇ ਪੂਰਾ ਭਰੋਸਾ ਹੈ।

ਇਹ ਵੀ ਪੜ੍ਹੋ -ਰਾਸ਼ਟਰਪਤੀ ਦੇ ਹੁਕਮਾਂ ਤੋਂ ਬਾਅਦ ਫਰਾਂਸ 'ਚ ਇਸਲਾਮੀ ਕੱਟੜਤਾ ਵਿਰੁੱਧ ਬੰਦ ਕੀਤੇ ਗਏ 9 ਧਾਰਮਿਕ ਸਥਾਨ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਪਿਛਲੇ ਹਫਤੇ ਕੈਪੀਟਲ ’ਚ ਹਿੰਸਾ ਨੂੰ ਉਕਸਾਉਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬਿਆਨਬਾਜ਼ੀ ਨੂੰ ਲੈ ਕੇ ਬਾਈਡੇਨ ਨੇ ਕਿਹਾ ਕਿ ਇਸ ਰਾਸ਼ਟਰਪਤੀ ਨੇ ਜੋ ਕੀਤਾ ਹੈ ਉਹ ਅਮਰੀਕਾ ’ਤੇ ਇਕ ਦਾਗ ਦੀ ਤਰ੍ਹਾਂ ਹੈ। 20 ਜਨਵਰੀ ਬੁੱਧਵਾਰ ਨੂੰ ਦੁਪਹਿਰ ਨੂੰ ਬਾਈਡੇਨ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ।

ਇਹ ਵੀ ਪੜ੍ਹੋ -ਯੁਗਾਂਡਾ : ਲਗਾਤਾਰ 6ਵੀਂ ਵਾਰ ਰਾਸ਼ਟਰਪਤੀ ਬਣੇ ਯੋਵੇਰੀ ਮੁਸੇਵੇਨੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News