ਭਾਰਤ ਦੀ ਵਿਕਾਸ ਯਾਤਰਾ ’ਚ ਅਮਰੀਕਾ ਅਹਿਮ ਹਿੱਸੇਦਾਰ : ਤਰਨਜੀਤ ਸੰਧੂ

01/29/2023 9:56:19 PM

ਵਾਸ਼ਿੰਗਟਨ (ਇੰਟ.) : ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਦੌਰਾਨ ਅਮਰੀਕਾ ਉਸ ਦਾ ਅਹਿਮ ਹਿੱਸੇਦਾਰ ਰਿਹਾ ਹੈ ਅਤੇ ਭਾਰਤ ਤੇ ਅਮਰੀਕਾ ਦਰਮਿਆਨ ਵੈਸ਼ਵਿਕ ਰਣਨੀਤਕ ਭਾਈਵਾਲੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਦੋਵੇਂ ਦੇਸ਼ ਸਿਹਤ ਸੇਵਾ, ਸਵੱਛ ਊਰਜਾ, ਸੁਰੱਖਿਆ, ਸਿੱਖਿਆ, ਤਕਨੀਕ ਸਮੇਤ ਸਾਰੇ ਖੇਤਰਾਂ ਵਿਚ ਆਪਸੀ ਅਦਾਨ-ਪ੍ਰਦਾਨ ਤੋਂ ਲਾਭ ਪ੍ਰਾਪਤ ਕਰ ਰਹੇ ਹਨ। ਸੰਧੂ ਅਮਰੀਕਾ ’ਚ ਆਯੋਜਿਤ 74ਵੇਂ ਗਣਤੰਤਰ ਦਿਵਸ ਸਮਾਗਮ ’ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ’ਤੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਵੀ ਖਾਸ ਤੌਰ ’ਤੇ ਹਾਜ਼ਰ ਸਨ।

ਇਹ ਵੀ ਪੜ੍ਹੋ : ਡਾਕੂਮੈਂਟਰੀ ਖ਼ਿਲਾਫ਼ BBC ਦਫ਼ਤਰ ਦੇ ਬਾਹਰ ਭਾਰਤੀ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ, PM ਮੋਦੀ ਬਾਰੇ ਕਹੀ ਇਹ ਗੱਲ

ਵੈਸ਼ਵਿਕ ਭਲਾਈ ਚਾਹੁੰਦਾ ਹੈ ਭਾਰਤ

ਸੰਧੂ ਨੇ ਕਿਹਾ ਕਿ ਕਵਾਡ ਦੇਸ਼ਾਂ ’ਚ ਭਾਰਤ ਵੈਸ਼ਵਿਕ ਭਲਾਈ ਲਈ ਜੁੜਿਆ ਹੈ। ਪੀ. ਐੱਮ. ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦਾ ਨਜ਼ਰੀਆ ਵੈਸ਼ਵਿਕ ਪੱਧਰ ’ਤੇ ਅਹਿਮ ਹੈ, ਜੋ ਵੱਖ-ਵੱਖ ਖੇਤਰਾਂ ’ਚ ਆਪਣੀਆਂ ਪ੍ਰਾਪਤੀਆਂ ਦੇ ਮਾਧਿਅਮ ਰਾਹੀਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਓਡੀਸ਼ਾ ਦੇ ਸਿਹਤ ਮੰਤਰੀ ਨਾਬਾ ਦਾਸ ਦਾ ਹੋਇਆ ਦਿਹਾਂਤ, ਇਲਾਜ ਦੌਰਾਨ ਤੋੜਿਆ ਦਮ

ਰਾਜਦੂਤ ਸੰਧੂ ਨੇ ਕਿਹਾ ਕਿ ਸੰਸਦ ਮੈਂਬਰ ਰੋਅ ਖੰਨਾ ਇਕ ਤਰ੍ਹਾਂ ਅਮਰੀਕਾ ’ਚ ਭਾਰਤੀ ਭਾਈਚਾਰੇ ਦੀ ਤਾਕਤ ਦੀ ਨੁਮਾਇੰਦਗੀ ਕਰਦੇ ਹਨ, ਸਾਨੂੰ ਉਨ੍ਹਾਂ ’ਤੇ ਮਾਣ ਹੈ। ਖੰਨਾ ਨੇ ਕਿਹਾ ਕਿ ਇਤਿਹਾਸ ’ਚ ਭਾਰਤੀ-ਅਮਰੀਕੀਆਂ ਨੂੰ ਸੰਪੰਨ ਹੁੰਦੇ ਹੋਏ ਦੇਖਣਾ ਅਦਭੁੱਤ ਲੱਗਦਾ ਹੈ। ਅਸੀਂ ਅੱਜ ਸਮਾਨਤਾ, ਸੁਤੰਤਰਤਾ, ਬਹੁਲਵਾਦ ਦੇ ਭਾਰਤ ਦੇ ਸੰਵਿਧਾਨਕ ਸਿਧਾਂਤਾਂ ਦਾ ਜਸ਼ਨ ਮਨਾਉਣ ਲਈ ਇੱਥੇ ਮੌਜੂਦ ਹਾਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

 


Mukesh

Content Editor

Related News