ਅਮਰੀਕਾ 'ਚ ਭਾਰਤੀ ਵਿਅਕਤੀ ਨੂੰ 51 ਮਹੀਨੇ ਦੀ ਜੇਲ੍ਹ, ਬਜ਼ੁਰਗ ਔਰਤ ਨਾਲ ਕੀਤੀ ਸੀ ਧੋਖਾਧੜੀ

Thursday, Feb 15, 2024 - 02:34 PM (IST)

ਅਮਰੀਕਾ 'ਚ ਭਾਰਤੀ ਵਿਅਕਤੀ ਨੂੰ 51 ਮਹੀਨੇ ਦੀ ਜੇਲ੍ਹ, ਬਜ਼ੁਰਗ ਔਰਤ ਨਾਲ ਕੀਤੀ ਸੀ ਧੋਖਾਧੜੀ

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੇ ਸੂਬੇ ਮੋਂਟਾਨਾ ਵਿੱਚ ਭਾਰਤੀ ਮੂਲ ਦੇ 24 ਸਾਲਾ ਵਿਅਕਤੀ ਨੂੰ ਇੱਕ ਅਮਰੀਕੀ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ 4 ਸਾਲ ਤੋਂ ਵੱਧ ਮਤਲਬ 51 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦਰਅਸਲ ਹਰਿਆਣਾ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੇ ਕੰਪਿਊਟਰ ਹੈਕਿੰਗ ਰਾਹੀਂ ਔਰਤ ਨਾਲ 150,000 ਅਮਰੀਕੀ ਡਾਲਰ ਦੀ ਠੱਗੀ ਮਾਰੀ ਸੀ। ਭਾਰਤੀ ਮੂਲ ਦੇ ਵਿਅਕਤੀ ਦੀ ਪਛਾਣ ਸੁਖਦੇਵ ਵੈਦਿਆ ਵਜੋਂ ਹੋਈ ਹੈ। ਉਸ ਨੂੰ ਪਿਛਲੇ ਸਾਲ ਦਸੰਬਰ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੇ ਅੰਤਰਰਾਸ਼ਟਰੀ ਕੰਪਿਊਟਰ ਹੈਕਿੰਗ ਰਾਹੀਂ ਔਰਤ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨਾਲ 1.2 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ PM ਅਲਬਾਨੀਜ਼ ਨੇ ਕੀਤੀ ਮੰਗਣੀ, ਵੈਲੇਨਟਾਈਨ ਡੇਅ 'ਤੇ ਪਾਰਟਨਰ ਨੂੰ ਕੀਤਾ ਪ੍ਰਪੋਜ਼

ਬੁੱਧਵਾਰ ਨੂੰ ਅਦਾਲਤ ਨੇ ਕਿਹਾ ਕਿ ਉਸਦੀ ਹਿਰਾਸਤ ਤੋਂ ਰਿਹਾਈ ਤੋਂ ਬਾਅਦ, ਦੋਸ਼ੀ ਨੂੰ ਦੇਸ਼ ਨਿਕਾਲੇ ਲਈ ਕਸਟਮਜ਼ ਅਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਬਿਊਰੋ ਨੂੰ ਭੇਜਿਆ ਜਾਵੇਗਾ। ਅਦਾਲਤ ਨੇ ਦੋਸ਼ੀ ਨੂੰ 1,236,470 ਡਾਲਰ ਮੁਆਵਜ਼ੇ ਵਜੋਂ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ। ਅਮਰੀਕੀ ਸਰਕਾਰ ਨੇ ਦੋਸ਼ ਲਾਇਆ ਕਿ ਭਾਰਤ ਦਾ ਇੱਕ ਵੱਡਾ ਉੱਦਮ ਅਮਰੀਕੀ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹੁਣ ਤੱਕ ਉਸ ਨਾਲ 1,236,470 ਅਮਰੀਕੀ ਡਾਲਰ ਦੀ ਧੋਖਾਧੜੀ ਕੀਤੀ ਜਾ ਚੁੱਕੀ ਹੈ। ਇਸ ਧੋਖਾਧੜੀ ਦਾ ਪਤਾ ਲੱਗਣ ਤੋਂ ਬਾਅਦ ਐਫ.ਬੀ.ਆਈ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮ ਸੁਖਦੇਵ ਵੈਦਿਆ ਨੂੰ ਗ੍ਰਿਫ਼ਤਾਰ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News