ਅਮਰੀਕਾ ਵੱਲੋਂ ਨਵੇਂ ਸਾਲ ਦਾ ਤੋਹਫ਼ਾ, ਤਨਖਾਹ ਦਰਾਂ 'ਚ ਕੀਤਾ ਵਾਧਾ, ਲੱਖਾਂ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

Tuesday, Jan 02, 2024 - 05:35 PM (IST)

ਅਮਰੀਕਾ ਵੱਲੋਂ ਨਵੇਂ ਸਾਲ ਦਾ ਤੋਹਫ਼ਾ, ਤਨਖਾਹ ਦਰਾਂ 'ਚ ਕੀਤਾ ਵਾਧਾ, ਲੱਖਾਂ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਵਾਸ਼ਿੰਗਟਨ  (ਰਾਜ ਗੋਗਨਾ)- ਨਵਾਂ ਸਾਲ ਅਮਰੀਕਾ ਦੇ ਲੋਕਾਂ ਲਈ ਵੱਡੀ ਖੁਸ਼ਖ਼ਬਰੀ ਲੈ ਕੇ ਆਇਆ ਹੈ। ਅਮਰੀਕਾ ਦੇ 22 ਕੁ ਰਾਜਾਂ ਨੇ ਆਪਣੀ ਘੱਟੋ-ਘੱਟ ਉਜਰਤ ਦਰ ਵਿੱਚ ਵਾਧਾ ਕੀਤਾ ਹੈ। ਜੋ ਕਿ ਪਹਿਲੀ ਤਰੀਕ ਤੋਂ ਲਾਗੂ ਹੋਇਆ ਹੈ। ਇੱਥੇ ਘੱਟੋ-ਘੱਟ ਉਜਰਤ ਇੱਕ ਨਿਸ਼ਚਿਤ ਰਕਮ ਹੈ ਜੋ ਕਿਸੇ ਵੀ ਕਾਰੋਬਾਰ ਨੂੰ ਆਪਣੇ ਕਾਮਿਆਂ ਨੂੰ ਅਦਾ ਕਰਨੀ ਪੈਂਦੀ ਹੈ। ਅਮਰੀਕਾ ਵਿੱਚ ਮਜ਼ਦੂਰੀ ਡਾਲਰ ਪ੍ਰਤੀ ਘੰਟੇ ਵਿੱਚ ਅਦਾ ਕੀਤੀ ਜਾਂਦੀ ਹੈ। 

ਇੱਥੇ ਦੱਸ ਦਈਏ ਕਿ ਅਮਰੀਕਾ ਦੇ 22 ਰਾਜਾਂ ਵਿੱਚੋਂ ਜਿਨ੍ਹਾਂ ਨੇ ਆਪਣੀ ਉਜਰਤ ਦਰਾਂ ਵਿੱਚ ਵਾਧਾ ਕੀਤਾ ਹੈ, ਇਨ੍ਹਾਂ ਵਿਚ ਸਭ ਤੋਂ ਵੱਧ ਵਾਧਾ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਰਾਜ ਵਿੱਚ ਹੋਇਆ ਹੈ। ਇੱਥੇ ਕਾਮਿਆਂ ਨੂੰ ਘੱਟੋ-ਘੱਟ 16 ਡਾਲਰ ਪ੍ਰਤੀ ਘੰਟਾ ਮਿਲੇਗਾ। ਇਸ ਫ਼ੈਸਲੇ ਨਾਲ ਅਮਰੀਕਾ 'ਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਫ਼ਾਇਦਾ ਹੋਣ ਵਾਲਾ ਹੈ।

ਰਾਜਾਂ ਵੱਲੋਂ ਕੀਤੇ ਵਾਧੇ ਤੋਂ ਬਾਅਦ ਹੁਣ ਵੱਖ-ਵੱਖ ਰਾਜਾਂ ਵਿੱਚ ਮਜ਼ਦੂਰੀ ਦਰਾਂ ਇਸ ਪ੍ਰਕਾਰ ਹਨ।

ਅਲਾਸਕਾ 'ਚ 11 ਡਾਲਰ 73 ਸੈਂਟ
ਐਰੀਜੋਨਾ 'ਚ 14.35 ਸੈਂਟ 
ਕੈਲੀਫੋਰਨੀਆ 'ਚ16 ਡਾਲਰ
ਕੋਲੋਰਾਡੋ 'ਚ 14.42, ਕੈਨੇਟੀਕਟ 'ਚ 15.69, ਡੇਲਾਵਰ 'ਚ 13.25 
ਹਵਾਈ 'ਚ 14 ਡਾਲਰ
ਇਲੀਨੋਇਸ 'ਚ 14 ਡਾਲਰ
ਮੇਨ 'ਚ 14.15 
ਮੈਰੀਲੈਂਡ 'ਚ 15 ਡਾਲਰ
ਮਿਸ਼ੀਗਨ 'ਚ 10.33
ਮਿਨੇਸੋਟਾ 'ਚ 10 ਡਾਲਰ 85 ਸੈਂਟ, ਮਿਸੂਰੀ 'ਚ 12.30, ਮੋਟਾਨਾ 'ਚ 10.30, ਨੇਬਰਾਸਕਾ 'ਚ 12:00 ਡਾਲਰ, ਨਿਊਜਰਸੀ 'ਚ 15.1 ਸੈਂਟ, ਨਿਊਯਾਰਕ 'ਚ 16 ਡਾਲਰ, ੳਹਾਇਉ 'ਚ 10.45 ਸੈਂਟ, ਰੋਡੇ ਆਈਲੈਂਡ 'ਚ14 ਡਾਲਰ ,ਦੱਖਣੀ ਡਕੋਟਾ 'ਚ 11.20,ਵਰਮੌਟ 'ਚ 13.67 ਅਤੇ ਵਾਸ਼ਿੰਗਟਨ 'ਚ 16.28 ਸੈਂਟ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਸਬੰਧਾਂ 'ਚ ਆਈ ਖਟਾਸ 'ਤੇ ਜੈਸ਼ੰਕਰ ਦਾ ਤਾਜ਼ਾ ਬਿਆਨ ਆਇਆ ਸਾਹਮਣੇ

ਇੰਨਾਂ ਰਾਜਾਂ ਤੋਂ ਇਲਾਵਾ 38 ਸ਼ਹਿਰਾਂ ਅਤੇ ਵੱਖ-ਵੱਖ ਕਾਉਂਟੀਆਂ ਨੇ ਵੀ ਮਜ਼ਦੂਰੀ ਦਰਾਂ ਵਧਾ ਦਿੱਤੀਆਂ ਹਨ। ਜਦੋਂ ਕਿ ਇਸ ਸਾਲ ਅਮਰੀਕਾ ਦੇ ਤਿੰਨ ਹੋਰ ਰਾਜਾਂ ਫਲੋਰੀਡਾ, ਨੇਵਾਡਾ ਅਤੇ ਓਰੇਗਨ ਵਿੱਚ ਘੱਟੋ-ਘੱਟ ਉਜਰਤ ਦਰ ਵਿੱਚ ਵਾਧਾ ਕੀਤਾ ਜਾਵੇਗਾ। ਇਹ ਵਾਧਾ ਨੇਵਾਡਾ ਅਤੇ ਓਰੇਗਨ ਵਿੱਚ 1 ਜੁਲਾਈ ਅਤੇ ਫਲੋਰੀਡਾ ਵਿੱਚ 30 ਨਵੰਬਰ ਤੋਂ ਲਾਗੂ ਹੋਵੇਗਾ। ਵਾਧੇ ਦੇ ਲਾਗੂ ਹੋਣ ਤੋਂ ਬਾਅਦ ਨੇਵਾਡਾ ਵਿੱਚ ਤਨਖ਼ਾਹ ਦੀ ਦਰ 12 ਡਾਲਰ ਪ੍ਰਤੀ ਘੰਟਾ, ਓਰੇਗਨ ਵਿੱਚ 14.20 ਸੈਂਟ ਅਤੇ ਫਲੋਰੀਡਾ ਵਿੱਚ 13 ਡਾਲਰ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News