21ਵੀਂ ਸਦੀ 'ਚ ਦੁਨੀਆ ਦੀ ਅਗਵਾਈ ਕਰਨ ਲਈ ਬਿਹਤਰ ਸਥਿਤੀ 'ਚ ਅਮਰੀਕਾ : ਬਾਈਡੇਨ

05/17/2022 3:40:19 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੋਸਟਨ ਖੇਤਰ ਦੇ ਇੱਕ ਉੱਘੇ ਭਾਰਤੀ-ਅਮਰੀਕੀ ਨਾਗਰਿਕ ਨੂੰ ਕਿਹਾ ਹੈ ਕਿ ਅਮਰੀਕਾ 21ਵੀਂ ਸਦੀ ਵਿੱਚ ਦੁਨੀਆ ਦੀ ਅਗਵਾਈ ਕਰਨ ਲਈ ਕਿਸੇ ਵੀ ਹੋਰ ਦੇਸ਼ ਨਾਲੋਂ ਬਿਹਤਰ ਸਥਿਤੀ ਵਿੱਚ ਹੈ। ਏਸ਼ੀਅਨ ਹੈਰੀਟੇਜ ਮਹੀਨੇ ਦੇ ਜਸ਼ਨ ਦੌਰਾਨ ਬਾਈਡੇਨ ਨੇ ਕਿਹਾ ਕਿ ਸਾਡਾ ਦੇਸ਼ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਜਿਸ ਰਸਤੇ 'ਤੇ ਅਸੀਂ ਇਕੱਠੇ ਸਫ਼ਰ ਕਰਾਂਗੇ, ਉਹ ਸਾਡੇ ਇਤਿਹਾਸ ਵਿੱਚ ਸਭ ਤੋਂ ਮੁਸ਼ਕਲ ਰਸਤਿਆਂ ਵਿਚੋਂ ਇਕ ਹੋਵੇਗਾ। ਔਖੇ ਸਮੇਂ ਦੇ ਬਾਵਜੂਦ ਮੈਂ ਅਮਰੀਕਾ ਦੇ ਭਵਿੱਖ ਨੂੰ ਲੈ ਕੇ ਕਦੇ ਵੀ ਇੰਨਾ ਆਸ਼ਾਵਾਦੀ ਨਹੀਂ ਰਿਹਾ। 

ਬੋਸਟਨ ਸਥਿਤ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਭਿਸ਼ੇਕ ਸਿੰਘ ਨੂੰ ਹਾਲ ਹੀ ਵਿਚ ਲਿਖੇ ਤਾਜ਼ਾ ਪੱਤਰ 'ਚ ਬਾਈਡੇਨ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ 21ਵੀਂ ਸਦੀ 'ਚ ਅਗਵਾਈ ਕਰਨ ਲਈ ਅਸੀਂ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਬਿਹਤਰ ਸਥਿਤੀ 'ਚ ਹਾਂ, ਨਾ ਸਿਰਫ਼ ਆਪਣੀ ਤਾਕਤ ਦੇ ਪ੍ਰਦਰਸ਼ਨ ਦੁਆਰਾ ਸਗੋਂ ਆਪਣੀ ਉਦਾਹਰਣ ਹੋਣ ਦੀ ਸ਼ਕਤੀ ਵਜੋਂ ਵੀ। ਸਿੰਘ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ, ਨਿਊ ਇੰਗਲੈਂਡ ਦੇ ਪ੍ਰਧਾਨ ਹਨ। ਉਹਨਾਂ ਨੇ ਨਿਊਯਾਰਕ ਅਤੇ ਨਿਊਜਰਸੀ ਵਿੱਚ ਐਫਆਈਏ ਦੇ ਨਾਲ ਪਿਛਲੇ ਹਫ਼ਤੇ ਵਾਸ਼ਿੰਗਟਨ ਵਿੱਚ "ਨੈਕਟਰ ਆਫ ਫਰੀਡਮ" ਦਾ ਇੱਕ ਕਮਿਊਨਿਟੀ ਜਸ਼ਨ ਸ਼ੁਰੂ ਕੀਤਾ, ਜਿਸ ਵਿੱਚ ਸੈਂਕੜੇ ਲੋਕਾਂ ਨੇ ਭਾਗ ਲਿਆ।

ਪੜ੍ਹੋ ਇਹ ਅਹਿਮ ਖ਼ਬਰ- ਸਪੇਨ 'ਚ ਯਾਤਰੀ ਅਤੇ ਮਾਲ ਗੱਡੀ ਦੀ ਟੱਕਰ, 1 ਵਿਅਕਤੀ ਦੀ ਮੌਤ ਤੇ 85 ਹੋਰ ਜ਼ਖਮੀ

ਸਿੰਘ ਨੂੰ ਲਿਖੇ ਆਪਣੇ ਪੱਤਰ ਵਿੱਚ ਬਾਈਡੇਨ ਨੇ ਸਾਰੇ ਅਮਰੀਕੀਆਂ ਦੇ ਰਾਸ਼ਟਰਪਤੀ ਬਣਨ ਦਾ ਸੰਕਲਪ ਪ੍ਰਗਟ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਮੈਨੂੰ ਭਰੋਸਾ ਹੈ ਕਿ ਅਸੀਂ ਅਮਰੀਕਾ ਨੂੰ ਜ਼ਿਆਦਾ ਨਿਆਂਪੂਰਨ, ਖੁਸ਼ਹਾਲ ਅਤੇ ਸੁਰੱਖਿਅਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿਚ ਇੱਕ ਸਾਂਝਾ ਆਧਾਰ ਲੱਭਣ ਲਈ ਮਿਲ ਕੇ ਕੰਮ ਕਰ ਸਕਦੇ ਹਾਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News