ਅਮਰੀਕਾ ਨੇ ਪੁਤਿਨ ਦੀ ਕਥਿਤ ਗਰਲਫ੍ਰੈਂਡ ''ਤੇ ਲਾਈਆਂ ਨਵੀਆਂ ਪਾਬੰਦੀਆਂ
Wednesday, Aug 03, 2022 - 02:13 AM (IST)
ਵਾਸ਼ਿੰਗਟਨ-ਅਮਰੀਕਾ ਨੇ ਰੂਸ ਦੇ ਕੁਲੀਨ ਵਰਗ ਨੂੰ ਨਿਸ਼ਾਨਾ ਬਣਾਉਂਦੇ ਨਵੀਆਂ ਪਾਬੰਦੀਆਂ ਲਈਆਂ ਹਨ। ਨਵੀਆਂ ਪਾਬੰਦੀਆਂ ਦੇ ਦਾਇਰੇ 'ਚ ਸ਼ਾਮਲ ਲੋਕਾਂ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਕਥਿਤ ਗਰਲਫ੍ਰੈਂਡ ਵੀ ਸ਼ਾਮਲ ਹੈ। ਅਮਰੀਕਾ ਦੇ ਵਿੱਤ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਨੇ ਸਾਬਕਾ ਓਲੰਪਿਕ ਜਿਮਨਾਸਟ ਅਤੇ 'ਸਟੇਟ ਡਿਊਮਾ' (ਰੂਸੀ ਸੰਸਦ ਦਾ ਹੇਠਲਾਂ ਸਦਨ) ਦੀ ਸਾਬਕਾ ਮੈਂਬਰ ਅਲੀਨਾ ਕਾਬੇਵਾ ਦਾ ਵੀਜ਼ਾ ਫ੍ਰੀਜ਼ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਜਾਇਦਾਦ 'ਤੇ ਵੀ ਪਾਬੰਦੀ ਲੱਗਾ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਕਾਬੇਵਾ ਰੂਸ ਦੀ ਇਕ ਮੀਡੀਆ ਦੀ ਮੁਖੀ ਵੀ ਹੈ, ਜੋ ਯੂਕ੍ਰੇਨ 'ਤੇ ਰੂਸੀ ਹਮਲਾਵਰ ਦਾ ਸਮਰਥਨ ਕਰਦੀ ਹੈ।
ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਦੀ ਫੌਜੀ ਇਕਾਈ ਨੂੰ ਅੱਤਵਾਦੀ ਸਮੂਹ ਕੀਤਾ ਐਲਾਨ
ਪੁਤਿਨ ਦੇ ਜੇਲ੍ਹ 'ਚ ਬੰਦ ਆਲੋਚਕ ਐਲੇਕਸੀ ਨਵਲਨੀ ਲੰਬੇ ਸਮੇਂ ਤੋਂ ਕਾਬੇਵਾ ਵਿਰੁੱਧ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕਾਬੇਵਾ ਦੀ ਮੀਡੀਆ ਕੰਪਨੀ ਨੇ ਯੂਕ੍ਰੇਨ 'ਤੇ ਰੂਸੀ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਦੀ ਟਿੱਪਣੀ ਨੂੰ ਮਾੜੇ ਪ੍ਰਚਾਰ ਦੀ ਮੁਹਿੰਮ ਦੇ ਰੂਪ 'ਚ ਵਰਣਨ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਬ੍ਰਿਟੇਨ ਨੇ ਮਈ 'ਚ ਕਾਬੇਵਾ ਵਿਰੁੱਧ ਪਾਬੰਦੀਆਂ ਨੂੰ ਮਨਜ਼ੂਰੀ ਦਿੱਤੀ ਸੀ। ਉਥੇ, ਯੂਰਪੀਅਨ ਯੂਨੀਅਨ ਨੇ ਜੂਨ 'ਚ ਉਨ੍ਹਾਂ 'ਤੇ ਯਾਤਰਾ ਅਤੇ ਜਾਇਦਾਦ ਸਬੰਧੀ ਪਾਬੰਦੀ ਲਾਉਣ ਦਾ ਐਲਾਨ ਵੀ ਕੀਤਾ ਸੀ। ਅਮਰੀਕਾ ਦੇ ਵਿੱਤ ਵਿਭਾਗ ਨੇ ਐਂਡ੍ਰੀ ਗ੍ਰਿਗੋਰੀਵਿਚ ਗੁਰੇਵ 'ਤੇ ਵੀ ਪਾਬੰਦੀ ਲਾਈ ਹੈ ਜੋ ਵਿਟਨਹਰਸਟ ਐਸਟੇਟ ਦੇ ਮਾਲਕ ਹਨ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਵੇਟਲਿਫਟਰ ਠਾਕੁਰ ਨੇ ਪੁਰਸ਼ਾਂ ਦੇ 96 ਕਿਲੋ ਵਰਗ ’ਚ ਜਿੱਤਿਆ ਚਾਂਦੀ ਦਾ ਤਮਗਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ