ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਸੜਕ ਹਾਦਸੇ 'ਚ ਗੁਜਰਾਤੀ ਨੌਜਵਾਨ ਦੀ ਦਰਦਨਾਕ ਮੌਤ
Wednesday, Jul 10, 2024 - 10:10 AM (IST)
ਨਿਊਜਰਸੀ (ਰਾਜ ਗੋਗਨਾ)- ਅਮਰੀਕਾ ਤੋਂ ਇਕ ਵਾਰ ਫਿਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਸੂਬੇ ਐਰੀਜ਼ੋਨਾ ਵਿੱਚ ਬੀਤੇਂ ਦਿਨ ਵਾਪਰੇ ਇੱਕ ਹਾਦਸੇ ਵਿੱਚ ਮਾਰੀਚੀ ਪਟੇਲ ਨਾਂ ਦੇ ਗੁਜਰਾਤੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਐਰੀਜ਼ੋਨਾ ਦੇ ਪੀਮਾ ਕਾਉਂਟੀ ਸ਼ੈਰਿਫ ਦੇ ਦਫਤਰ ਅਨੁਸਾਰ ਮਾਰੀਚੀ ਪਟੇਲ (39) ਮਾਊਂਟ ਲੈਮਨ ਹਾਈਵੇਅ 'ਤੇ ਆਪਣੀ ਬਾਈਕ (ਮੋਟਰਸਾਈਕਲ) 'ਤੇ ਸਵਾਰ ਸੀ, ਜਦੋਂ ਉਹ ਆਪਣੀ ਬਾਈਕ ਤੋਂ ਕੰਟਰੋਲ ਗੁਆ ਬੈਠਾ ਅਤੇ ਉਸ ਦੀ ਮੌਤ ਹੋ ਗਈ।
ਜਦੋਂ ਤੱਕ ਮੈਡੀਕਲ ਟੀਮ ਹਾਦਸੇ ਵਾਲੀ ਥਾਂ 'ਤੇ ਪਹੁੰਚੀ, ਪੁਲਸ ਨੇ ਮਾਰੀਚੀ ਪਟੇਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਹਸਪਤਾਲ ਲਿਜਾਂਦੇ ਸਮੇਂ ਉਸ ਨੇ ਆਖਰੀ ਸਾਹ ਲਿਆ। ਹਾਦਸੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਾਰੀਚੀ ਪਟੇਲ, ਜੋ ਕਿ ਜਨਰਲ ਹਿਚਕੌਕ ਹਾਈਵੇਅ 'ਤੇ ਦੱਖਣ ਵੱਲ ਨੂੰ ਜਾ ਰਿਹਾ ਸੀ, ਆਪਣੀ ਬਾਈਕ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਕਾਰਨ ਉਸਦੀ ਬਾਈਕ ਫਿਸਲ ਗਈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਹਾਈਵੇਅ ਇੱਕ ਪਹਾੜੀ ਖੇਤਰ ਵਿੱਚ ਸਥਿਤ ਹੈ, ਜਿੱਥੇ ਕਈ ਖਤਰਨਾਕ ਮੋੜ ਹਨ ਅਤੇ ਇੱਥੇ ਤੇਜ਼ ਰਫਤਾਰ ਨਾਲ ਗੱਡੀ ਚਲਾਉਣਾ ਬਹੁਤ ਹੀ ਜੋਖਮ ਭਰਿਆ ਦੱਸਿਆ ਜਾਂਦਾ ਹੈ। ਅਤੇ ਜੇਕਰ ਥੋੜ੍ਹੀ ਜਿਹੀ ਵੀ ਗ਼ਲਤੀ ਹੋ ਜਾਵੇ ਤਾਂ ਵਾਹਨ ਡੂੰਘੀ ਖਾਈ ਵਿੱਚ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਮੰਦਭਾਗੀ ਖ਼ਬਰ, ਡੁੱਬਣ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ
ਹਾਦਸੇ ਦੇ ਸਮੇਂ ਮਾਰੀਚੀ ਪਟੇਲ ਦੀ ਬਾਈਕ ਦੀ ਰਫਤਾਰ ਕਿੰਨੀ ਸੀ ਅਤੇ ਉਸਦੀ ਬਾਈਕ ਕਿਸ ਹਾਲਤ 'ਚ ਫਿਸਲ ਗਈ, ਇਸ ਬਾਰੇ ਪੁਲਸ ਨੇ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ। ਮ੍ਰਿਤਕ ਮਰੀਚੀ ਪਟੇਲ ਦਾ ਜਨਮ 1985 ਵਿੱਚ ਚਰੋਤਰ ਆਨੰਦ ਵਿੱਚ ਹੋਇਆ ਸੀ ਅਤੇ ਉਸਦਾ ਪਾਲਣ ਪੋਸ਼ਣ ਨਿਊਜਰਸੀ ਦੇ ਕ੍ਰਿਸਕਿਲ ਟਾਊਨ ਵਿੱਚ ਹੋਇਆ ਸੀ।ਮ੍ਰਿਤਕ ਮਾਰੀਸੀ ਪਰੇਲ ਨੇ ਟਕਸਨ, ਐਰੀਜ਼ੋਨਾ ਵਿੱਚ ਸਟਾਕਟਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। ਅਤੇ ਬੈਨਰ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਉਸ ਨੇ ਨੌਕਰੀ ਵੀ ਕੀਤੀ। ਐਰੀਜ਼ੋਨਾ ਵਿੱਚ ਪਰਿਵਾਰ ਨਾਲ ਰਹਿਣ ਵਾਲੇ ਮਾਰੀਚੀ ਪਟੇਲ ਆਪਣੇ ਪਿੱਛੇ ਆਪਣੀ ਪਤਨੀ, ਦੋ ਧੀਆਂ ਮਾਂ ਅਤੇ ਭੈਣ ਛੱਡ ਗਏ ਹਨ। ਮਾਰੀਸੀ ਪਟੇਲ ਦਾ ਅੰਤਿਮ ਸੰਸਕਾਰ ਨਿਊਜਰਸੀ ਵਿੱਚ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।