ਅਮਰੀਕਾ : ਗੈਰ-ਗੋਰੇ ਜਾਰਜ ਫਲਾਈਡ ਦੀ ਮੌਤ ਦੀ ਪਹਿਲੀ ਬਰਸੀ ''ਤੇ ਹੋਈ ਫਾਈਰਿੰਗ, ਇਕ ਜ਼ਖਮੀ

05/27/2021 2:13:47 AM

ਵਾਸ਼ਿੰਗਟਨ-ਅਮਰੀਕਾ 'ਚ ਪਿਛਲੇ ਸਾਲ ਮਈ 'ਚ ਪੁਲਸ ਦੇ ਹੱਥੋਂ ਮਾਰੇ ਗਏ ਗੈਰ-ਗੋਰੇ ਜਾਰਜ ਫਲਾਈਡ ਦੀ ਪਹਿਲੀ ਬਰਸੀ 'ਤੇ ਮਿਨੀਯਾਪੋਲਿਸ 'ਚ ਗੋਲੀਬਾਰੀ ਹੋ ਗਈ। ਇਸ ਦੌਰਾਨ ਇਕ ਵਿਅਕਤੀ ਗੋਲੀ ਲੱਗਣ ਕਾਰਣ ਜ਼ਖਮੀ ਹੋ ਗਿਆ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਸ ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਕਰ ਸਕੀ ਹੈ। ਜਾਰਜ ਫਲਾਈਡ ਦੇ ਪਰਿਵਾਰ ਦਾ ਰਾਸ਼ਟਰਪਤੀ ਜੋ ਬਾਈਡੇਨ ਮੁਲਾਕਾਤ ਕਰਨ ਦਾ ਪ੍ਰੋਗਰਾਮ ਵੀ ਹੈ।

ਇਹ ਵੀ ਪੜ੍ਹੋ-'ਕੋਰੋਨਾ ਦੇ ਸ਼ੁਰੂਆਤੀ ਜਾਂਚ ਦੀਆਂ ਕੋਸ਼ਿਸ਼ਾਂ ਵਧਾਉਣ ਅਮਰੀਕੀ ਖੁਫੀਆ ਏਜੰਸੀਆਂ'

ਮਿਨੀਯਾਪੋਲਿਸ ਪੁਲਸ ਵਿਭਾਗ ਦੇ ਬੁਲਾਰੇ ਜਾਨ ਐਲਡਰ ਨੇ ਇਕ ਬਿਆਨ 'ਚ ਕਿਹਾ ਕਿ ਅਧਿਕਾਰੀਆਂ ਨੇ ਗੋਲੀਆਂ ਦੀ ਆਵਾਜ਼ ਅਤੇ ਇਕ ਕਾਰ ਦੇ ਘਟਨਾ ਵਾਲੀ ਥਾਂ ਤੋਂ ਦੋ ਬਲਾਕ ਦੂਰ ਭੱਜਣ ਦੀ ਸੂਚਨਾ 'ਤੇ ਤੁਰੰਤ ਕਾਰਵਾਈ ਕੀਤੀ ਹੈ। ਵੱਡੀ ਗੱਲ ਇਹ ਹੈ ਕਿ ਗੋਲੀਬਾਰੀ ਦੀ ਘਟਨਾ ਜਾਰਜ ਫਲਾਈਡ ਸਕੁਵਾਇਰ 'ਤੇ ਹੋਈ ਹੈ, ਇਸ ਸਥਾਨ 'ਤੇ ਇਸ ਗੈਰ-ਗੋਰੇ ਦੀ ਪੁਲਸ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ।

ਇਹ ਵੀ ਪੜ੍ਹੋ-ਹੁਣ ਕੁੱਤਿਆਂ ਤੋਂ ਇਨਸਾਨਾਂ 'ਚ ਫੈਲਿਆ ਕੋਰੋਨਾ ਵਾਇਰਸ ਦਾ ਇਹ ਵੈਰੀਐਂਟ

ਪੁਲਸ ਬੁਲਾਰੇ ਐਲਡਰ ਨੇ ਕਿਹਾ ਕਿ ਕਾਲ ਕਰਨ ਵਾਲਿਆਂ ਤੋਂ ਮਿਲੀ ਸੂਚਨਾ ਇਹ ਸੀ ਕਿ ਇਕ ਸ਼ੱਕੀ ਵਾਹਨ ਨੂੰ ਆਖਿਰੀ ਵਾਰ ਤੇਜ਼ੀ ਗਤੀ ਨਾਲ ਖੇਤਰ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ। ਥੋੜੀ ਦੇਰ ਬਾਅਦ ਇਕ ਵਿਅਕਤੀ ਦੇ ਹਸਪਤਾਲ 'ਚ ਇਕ ਬੰਦੂਕ ਦੀ ਗੋਲੀ ਲੱਗਣ ਤੋਂ ਬਾਅਦ ਇਲਾਜ ਲਈ ਪਹੁੰਚਿਆ। ਪੁਲਸ ਨੇ ਉਸ ਵਿਅਕਤੀ ਤੋਂ ਵੀ ਪੁੱਛਗਿੱਛ ਕੀਤੀ ਹੈ।

ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹੇਨੇਪਿਨ ਕਾਊਂਟੀ ਮੈਡੀਕਲ ਸੈਂਟਰ ਲਿਜਾਇਆ ਗਿਆ। ਇਸ ਤੋਂ ਪਹਿਲਾਂ ਐਸੋਸੀਏਟੇਡ ਪ੍ਰੈੱਸ ਨੇ ਦੱਸਿਆ ਕਿ ਜਾਰਜ ਫਲਾਈਡ ਦੀ ਮੌਤ ਦੀ ਬਰਸੀ 'ਤੇ ਇਕੱਠਏ ਹੋਏ ਲੋਕਾਂ ਨੇ 30 ਵਾਰ ਗੋਲੀਆਂ ਫਾਇਰ ਹੋਣ ਦਾ ਦਾਅਵਾ ਕੀਤਾ ਹੈ। ਇਹ ਲੋਕ ਜਾਰਜ ਫਲਾਈਡ ਸਕੁਵਾਇਰਸ 'ਤੇ ਸ਼ਰਧਾਂਜਲੀ ਸਭਾ 'ਚ ਸ਼ਾਮਲ ਹੋਣ ਲਈ ਇਕੱਠੇ ਹੋਏ ਸਨ। ਇਸ ਮੌਕੇ 'ਤੇ ਪੂਰੇ ਅਮਰੀਕਾ 'ਚ ਵੱਡੀ ਗਿਣਤੀ 'ਚ ਲੋਕ ਮਿਨੀਯਾਪੋਲਿਸ ਪਹੁੰਚੇ ਹੋਏ ਹਨ।

ਇਹ ਵੀ ਪੜ੍ਹੋ-ਕੋਰੋਨਾ ਨੂੰ ਲੈ ਕੇ ਅਮਰੀਕਾ ਨੇ ਚੀਨ 'ਤੇ ਫਿਰ ਬਣਾਇਆ ਪਾਰਦਰਸ਼ੀ ਜਾਂਚ ਦਾ ਦਬਾਅ, WHO ਤੋਂ ਵੀ ਮੰਗ ਮਦਦ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News