ਅਮਰੀਕਾ: 5 ਸਾਲ ਦੇ ਬੱਚੇ ਨੇ ਆਪਣੇ ਜੌੜੇ ਭਰਾ ਨੂੰ ਮਾਰਿਆ ਚਾਕੂ

Sunday, Nov 19, 2023 - 11:02 AM (IST)

ਅਮਰੀਕਾ: 5 ਸਾਲ ਦੇ ਬੱਚੇ ਨੇ ਆਪਣੇ ਜੌੜੇ ਭਰਾ ਨੂੰ ਮਾਰਿਆ ਚਾਕੂ

ਸਕਾਟਸ ਵੈਲੀ (ਏਜੰਸੀ) : ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ 5 ਸਾਲ ਦੇ ਬੱਚੇ ਨੇ ਆਪਣੇ ਜੌੜੇ ਭਰਾ ਨੂੰ ਚਾਕੂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਦੀ ਬਾਅਦ ‘ਚ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਾਂਤਾ ਕਰੂਜ਼ ਕਾਉਂਟੀ ਸ਼ੈਰਿਫ ਦੇ ਦਫਤਰ ਅਨੁਸਾਰ ਬੁੱਧਵਾਰ ਨੂੰ ਸਕਾਟਸ ਵੈਲੀ ਵਿੱਚ ਜੌੜੇ ਬੱਚੇ ਲੜ ਰਹੇ ਸਨ ਜਦੋਂ ਇੱਕ ਭਰਾ ਨੇ ਰਸੋਈ ਵਿੱਚ ਵਰਤਿਆ ਜਾਣ ਵਾਲਾ ਚਾਕੂ ਲਿਆ ਅਤੇ ਆਪਣੇ ਭਰਾ ਨੂੰ ਚਾਕੂ ਮਾਰ ਦਿੱਤਾ। ਜ਼ਖਮੀ ਬੱਚੇ ਦੀ ਹਸਪਤਾਲ 'ਚ ਮੌਤ ਹੋ ਗਈ। 

ਪੜ੍ਹੋ ਇਹ ਅਹਿਮ ਖ਼ਬਰ-Aus: ਮਾਸਟਕ ਸ਼ੈੱਫ ਦੇ ਫਾਈਨਲਿਸਟ ਡਗਲਸ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ 24 ਸਾਲ ਦੀ ਜੇਲ੍ਹ

ਸ਼ੈਰਿਫ ਦੇ ਦਫਤਰ ਨੇ ਵੀਰਵਾਰ ਨੂੰ ਇਕ ਫੇਸਬੁੱਕ ਪੋਸਟ ਵਿਚ ਕਿਹਾ, "ਸਾਡੀ ਹਮਦਰਦੀ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਹੈ। ਇਸ ਮੁਸ਼ਕਲ ਸਮੇਂ ਵਿਚ ਅਸੀਂ ਉਨ੍ਹਾਂ ਦੇ ਨਾਲ ਹਾਂ।" ਅਧਿਕਾਰੀਆਂ ਨੇ ਕਿਹਾ ਕਿ ਉਹ ਮੌਤ ਦੇ ਮਾਮਲੇ ਵਿਚ ਅਪਰਾਧਿਕ ਦੋਸ਼ ਦਾਇਰ ਕਰਨ ਦੀ ਯੋਜਨਾ ਨਹੀਂ ਬਣਾ ਰਹੇ ਹਨ। ਫੇਸਬੁੱਕ ਪੋਸਟ ਨੇ ਕਿਹਾ, "ਕੈਲੀਫੋਰਨੀਆ ਦਾ ਕਾਨੂੰਨ ਇਹ ਨਿਰਧਾਰਤ ਕਰਦਾ ਹੈ ਕਿ ਕਿਸੇ ਬੱਚੇ 'ਤੇ ਅਪਰਾਧ ਲਗਾਉਣ ਲਈ ਉਮਰ, ਅਪਰਾਧਿਕ ਇਰਾਦਾ ਅਤੇ ਗ਼ਲਤ ਕੰਮ ਦੇ ਨੁਕਸਾਨ ਦੀ ਸਮਝ ਜ਼ਰੂਰੀ ਕਾਰਕ ਹੋਣਗੇ,"। ਮੌਜੂਦਾ ਜਾਂਚ ਦੇ ਆਧਾਰ 'ਤੇ ਕਿਸੇ ਹੋਰ ਧਿਰ ਵੱਲੋਂ ਲਾਪਰਵਾਹੀ ਜਾਂ ਅਪਰਾਧਿਕ ਗਤੀਵਿਧੀ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।'' ਸਕਾਟਸ ਵੈਲੀ ਸੈਨ ਫਰਾਂਸਿਸਕੋ ਤੋਂ ਲਗਭਗ 89 ਕਿਲੋਮੀਟਰ ਦੱਖਣ ਵੱਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News