ਕੋਵਿਡ-19 : ਅਮਰੀਕਾ ਨੇ 8.3 ਅਰਬ ਡਾਲਰ ਦਾ 'ਐਮਰਜੈਂਸੀ ਬਿੱਲ' ਕੀਤਾ ਪਾਸ

Friday, Mar 06, 2020 - 04:38 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਅਤੇ ਮੌਤ ਦਾ ਅੰਕੜਾ 14 ਪਹੁੰਚਣ ਦੇ ਬਾਅਦ ਅਮਰੀਕੀ ਸੰਸਦ ਨੇ ਇਸ ਵਾਇਰਸ ਨਾਲ ਲੜਨ ਲਈ 8.3 ਅਰਬ ਡਾਲਰ (61 ਹਜ਼ਾਰ ਕਰੋੜ ਰੁਪਏ) ਦਾ ਐਮਰਜੈਂਸੀ 'ਖਰਚਿਆਂ ਦਾ ਬਿੱਲ' ਪਾਸ ਕੀਤਾ ਹੈ। ਪ੍ਰਤੀਨਿਧੀ ਸਭਾ ਵਿਚ ਇਸ ਬਿੱਲ ਦੇ ਪਾਸ ਹੋ ਜਾਣ ਦੇ ਇਕ ਦਿਨ ਬਾਅਦ ਸੈਨੇਟ ਵਿਚ ਦੋਹਾਂ ਦਲਾਂ ਨੇ ਇਸ ਨੂੰ ਪੂਰੀ ਤਰ੍ਹਾਂ ਸਮਰਥਨ ਦਿੱਤਾ। ਅਜਿਹੇ ਵਿਚ ਹੁਣ ਇਹ ਬਿੱਲ ਤੁਰੰਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਲਈ ਵ੍ਹਾਈਟ ਹਾਊਸ ਭੇਜਿਆ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- WHO ਦੀ ਅਪੀਲ: 'ਆਓ ਮਿਲ ਕੇ ਲੜੀਏ ਕੋਰੋਨਾਵਾਇਰਸ ਖਿਲਾਫ ਲੜਾਈ' (ਵੀਡੀਓ)

ਡੈਮੋਕ੍ਰੇਟ ਸੈਨੇਟਰ ਪੈਟ੍ਰਿਕ ਲੀਹ ਨੇ ਕਿਹਾ,''ਅਮਰੀਕੀ ਨਾਗਰਿਕ ਆਪਣੀ ਲੀਡਰਸ਼ਿਪ ਵੱਲ ਦੇਖ ਰਹੇ ਹਨ। ਉਹ ਇਸ ਗੱਲ ਦਾ ਭਰੋਸਾ ਚਾਹੁੰਦੇ ਹਨ ਕਿ ਸਰਕਾਰ ਉਹਨਾਂ ਦੀ ਸਿਹਤ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਤਿਆਰ ਰਹੇ।'' ਇਹ ਰਾਸ਼ੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਵਿਚ ਅਪੀਲ ਕੀਤੀ ਗਈ 2.5 ਅਰਬ ਡਾਲਰ ਦੀ ਰਾਸ਼ੀ ਨਾਲੋਂ ਕਾਫੀ ਵੱਧ ਹੈ। ਭਾਵੇਂਕਿ ਟਰੰਪ ਨੇ ਬਾਅਦ ਵਿਚ ਕਿਹਾ ਸੀ ਕਿ ਉਹ ਇਸ ਨਾਲੋਂ ਵੱਧ ਰਾਸ਼ੀ ਸਵੀਕਾਰ ਕਰਨ ਲਈ ਤਿਆਰ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਾਰਨ ਬੰਦ ਕੀਤੇ ਮੱਕਾ ਅਤੇ ਮਦੀਨਾ ਨੂੰ ਸਾਊਦੀ ਨੇ ਮੁੜ ਖੋਲ੍ਹਿਆ 

ਅਮਰੀਕਾ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦਾ ਸਭ ਤੋਂ ਪਹਿਲਾਂ ਮਾਮਲਾ ਜਨਵਰੀ ਵਿਚ ਸਾਹਮਣੇ ਆਇਆ ਸੀ ਜਦਕਿ 29 ਫਰਵਰੀ ਨੂੰ ਦੇਸ਼ ਵਿਚ ਇਸ ਨਾਲ ਪਹਿਲੀ ਮੌਤ ਹੋਈ ਸੀ। ਹੁਣ ਇਸ ਵਾਇਰਸ ਨਾਲ ਮੌਤ ਦਾ ਅੰਕੜਾ ਵੱਧ ਕੇ 14 ਹੋ ਚੁੱਕਾ ਹੈ ਅਤੇ ਇਹ ਘੱਟੋ-ਘੱਟ 15 ਸੂਬਿਆਂ ਵਿਚ ਫੈਲ ਚੁੱਕਾ ਹੈ। ਕਰੀਬ 180 ਤੋਂ ਵੱਧ ਲੋਕ ਇਸ ਨਾਲ ਇਨਫੈਕਟਿਡ ਹਨ। ਇਸ ਵਿਚ ਸੀਏਟਲ ਦੀ ਐਮਾਜ਼ਾਨ, ਫੇਸਬੁੱਕ ਅਤੇ ਗੂਗਲ ਜਿਹੀਆਂ ਤਕਨੀਕੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਦੂਰ-ਦੁਰਾਡੇ ਖੇਤਰ ਤੋਂ ਹੀ ਕੰਮ ਕਰਨ ਲਈ ਕਿਹਾ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਕਿਹਾ,''ਕੁਝ ਦਿਨਾਂ ਦੇ ਅੰਦਰ ਦੇਸ਼ ਭਰ ਵਿਚ ਕਰੀਬ 12 ਲੱਖ ਟੈਸਟ ਕਿੱਟਾਂ ਵੰਡੀਆਂ ਜਾਣਗੀਆਂ ਜਦਕਿ ਅਗਲੇ ਹਫਤੇ ਦੇ ਅਖੀਰ ਤੱਕ 40 ਲੱਕ ਹੋਰ ਕਿੱਟਾਂ ਵੰਡੀਆਂ ਜਾਣਗੀਆਂ।''


Vandana

Content Editor

Related News