ਅਮਰੀਕਾ ਨੇ ਭਾਰਤ ਨੂੰ ਸੁਰੱਖਿਆ ਸਮੇਤ ਕਈ ਖੇਤਰਾਂ 'ਚ ਦੱਸਿਆ ਅਹਿਮ ਭਾਈਵਾਲ
Friday, Jan 27, 2023 - 10:21 AM (IST)
ਵਾਸ਼ਿੰਗਟਨ (ਭਾਸ਼ਾ)- ਭਾਰਤ-ਚੀਨ ਸਰਹੱਦੀ ਸਥਿਤੀ 'ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਨੇ ਕਿਹਾ ਕਿ ਅਸੀਂ ਸਰਹੱਦੀ ਟਕਰਾਅ ਨੂੰ ਲੈ ਕੇ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਪਰ ਸਾਨੂੰ ਇਹ ਸੁਣ ਕੇ ਖੁਸ਼ੀ ਹੋਈ ਹੈ ਕਿ ਘੱਟੋ-ਘੱਟ ਦਸੰਬਰ 'ਚ ਦੋਵੇਂ ਪੱਖ (ਭਾਰਤ ਅਤੇ ਚੀਨ) ਪਿੱਛੇ ਹਟ ਗਏ ਹਨ।ਵੇਦਾਂਤ ਪਟੇਲ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਤਕਨਾਲੋਜੀ ਸਹਿਯੋਗ ਦੇ ਭਵਿੱਖ 'ਤੇ ਕਿਹਾ ਕਿ ਭਾਰਤ ਵਪਾਰਕ, ਸੁਰੱਖਿਆ ਅਤੇ ਤਕਨੀਕੀ ਸਹਿਯੋਗ ਸਮੇਤ ਕਈ ਖੇਤਰਾਂ 'ਚ ਅਮਰੀਕਾ ਦਾ ਮਹੱਤਵਪੂਰਨ ਭਾਈਵਾਲ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੁਲਸ ਨੇ ਪੰਜਾਬੀ ਦੀ ਬਚਾਈ ਜਾਨ, 8 ਘੰਟੇ ਬੰਦ ਰੱਖਿਆ ਪੁਲ
ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਦੇ ਆਪਣੇ ਅਮਰੀਕੀ ਹਮਰੁਤਬਾ ਜੇਕ ਸੁਲੀਵਾਨ ਸਮੇਤ ਚੋਟੀ ਦੀ ਅਮਰੀਕੀ ਲੀਡਰਸ਼ਿਪ ਨਾਲ ਗੱਲਬਾਤ ਲਈ ਅਹਿਮ ਦੌਰੇ 'ਤੇ ਵਾਸ਼ਿੰਗਟਨ ਪਹੁੰਚਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਕਿਹਾ ਕਿ ਭਾਰਤ, ਅਮਰੀਕਾ ਲਈ ਮਹੱਤਵਪੂਰਨ ਭਾਈਵਾਲ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ “ਭਾਰਤ ਕਈ ਖੇਤਰਾਂ ਵਿੱਚ ਅਮਰੀਕਾ ਲਈ ਇੱਕ ਮਹੱਤਵਪੂਰਨ ਭਾਈਵਾਲ ਹੈ।ਪਟੇਲ ਨੇ ਕਿਹਾ ਕਿ ਉਹ ਆਉਣ ਵਾਲੀਆਂ ਮੀਟਿੰਗਾਂ ਦੇ ਮੱਦੇਨਜ਼ਰ ਇਸ ਬਾਰੇ ਹੋਰ ਵੇਰਵੇ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ''ਇਹ (ਭਾਰਤ-ਅਮਰੀਕਾ ਸਬੰਧ) ਨਿਸ਼ਚਿਤ ਤੌਰ 'ਤੇ ਸਾਡੇ ਲਈ ਬਹੁਤ ਮਹੱਤਵਪੂਰਨ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।