ਚੀਨੀ ਮੀਡੀਆ 'ਤੇ ਅਮਰੀਕਾ ਦਾ ਸ਼ਿਕੰਜਾ, ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਕੀਤੀ ਮੰਗ
Tuesday, Mar 03, 2020 - 02:49 PM (IST)
ਵਾਸ਼ਿੰਗਟਨ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਮਰੀਕਾ 'ਚ ਚੀਨ ਦੀਆਂ ਪੰਜ ਸਰਕਾਰੀ ਮੀਡੀਆ ਸੰਸਥਾਵਾਂ 'ਚ ਕੰਮ ਕਰਨ ਵਾਲੇ ਚੀਨੀ ਨਾਗਰਿਕਾਂ ਦੀ ਗਿਣਤੀ ਨੂੰ ਸੋਮਵਾਰ ਸੀਮਤ ਕਰ ਦਿੱਤਾ। ਵਿਦੇਸ਼ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਉਹ ਸ਼ਿਨਹੁਆ ਸਮਾਚਾਰ ਏਜੰਸੀ, ਚਾਈਨਾ ਰੇਡੀਓ ਇੰਟਰਨੈਸ਼ਨਲ, ਚੀਨ ਗਲੋਬਲ ਟੈਲੀਵਿਜ਼ਨ ਨੈੱਟਵਰਕ ਅਤੇ ਚਾਈਨਾ ਡੇਲੀ 'ਚ ਆਪਣੇ ਚੀਨੀ ਕਰਮਚਾਰੀਆਂ ਦੀ ਗਿਣਤੀ 160 ਤੋਂ ਘਟਾ ਕੇ 100 ਕਰੇ ਲੈਣ।
ਅਧਿਕਾਰੀ ਨੇ ਸੰਸਥਾਵਾਂ ਨੂੰ 13 ਮਾਰਚ ਤਕ ਨਵੀਂ ਸੀਮਾ ਦਾ ਪਾਲਣ ਕਰਨ ਲਈ ਕਿਹਾ ਹੈ। ਪੋਂਪੀਓ ਨੇ ਸੋਮਵਾਰ ਨੂੰ ਕਿਹਾ ਕਿ ਇਹ ਨਿਯਮ ਅਮਰੀਕਾ 'ਚ ਕੰਮ ਕਰ ਰਹੇ ਚੀਨ ਦੀਆਂਪੰਜ ਸਰਕਾਰੀ ਮੀਡੀਆ ਸੰਸਥਾਵਾਂ 'ਤੇ ਲਾਗੂ ਹੋਵੇਗਾ। ਇਨ੍ਹਾਂ ਨੂੰ ਅਮਰੀਕਾ ਨੇ ਵਿਦੇਸ਼ੀ ਮਿਸ਼ਨ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਚੀਨ ਸਰਕਾਰ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਟਰੋਲ ਕਰਦੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ 'ਚ ਮੌਜੂਦ ਵਿਦੇਸ਼ੀ ਮੀਡੀਆ ਸੰਗਠਨਾਂ ਦੇ ਵਿਰੁੱਧ ਇਹ ਸੰਸਥਾਵਾਂ ਸੁਤੰਤਰ ਮੀਡੀਆ ਸੰਸਥਾ ਨਹੀਂ ਹਨ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਚੀਨ ਸਰਕਾਰ ਹਾਲ ਦੇ ਸਾਲਾਂ 'ਚ ਚੀਨ 'ਚ ਕੰਮ ਕਰ ਰਹੇ ਅਮਰੀਕੀ ਅਤੇ ਹੋਰ ਵਿਦੇਸ਼ੀ ਪੱਤਰਕਾਰਾਂ ਦੀ ਸਖਤ ਨਿਗਰਾਨੀ ਤੇ ਸ਼ੋਸ਼ਣ ਕਰਦੀ ਰਹੀ ਹੈ ਤੇ ਉਨ੍ਹਾਂ ਨੂੰ ਧਮਕਾਉਂਦੀਵੀ ਰਹੀ ਹੈ। ਅਮਰੀਕੀ ਰਾਸ਼ਟਰਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਦਾ ਵਿਦੇਸ਼ੀ ਪੱਤਰਕਾਰਾਂ 'ਤੇ ਰੋਕ ਗਲਤ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਸਰਕਾਰ ਅੱਜ ਅਮਰੀਕਾ 'ਚ ਚੀਨ ਦੇ ਕੰਟਰੋਲ ਵਾਲੀਆਂ ਕੁਝ ਸਰਕਾਰੀ ਸੰਸਥਾਵਾਂ 'ਚ ਕਰਮਚਾਰੀਆਂ ਦੀ ਗਿਣਤੀ ਨੂੰ ਸੀਮਤ ਕਰ ਰਹੀ ਹੈ, ਖਾਸ ਕਰਕੇ ਉਨ੍ਹਾਂ ਪੰਜ ਮੀਡੀਆ ਸੰਸਥਾਵਾਂ 'ਤੇ ਇਹ ਲਾਗੂ ਹੈ,ਜਿਨ੍ਹਾਂ ਨੂੰ ਅਮਰੀਕਾ ਦੇ ਵਿਦੇਸ਼ ਵਿਭਾਗ ਨੇ 18 ਫਰਵਰੀ, 2020 ਨੂੰ ਚੀਨ ਦਾ ਵਿਦੇਸ਼ੀ ਮਿਸ਼ਨ ਘੋਸ਼ਿਤ ਕੀਤਾ ਸੀ।