ਮਾਂ ਨੇ 3 ਮਾਸੂਮਾਂ ਦਾ ਕੀਤਾ ਕਤਲ, ਵਜ੍ਹਾ ਕਰ ਦੇਵੇਗੀ ਹੈਰਾਨ

Wednesday, Nov 20, 2019 - 05:45 PM (IST)

ਮਾਂ ਨੇ 3 ਮਾਸੂਮਾਂ ਦਾ ਕੀਤਾ ਕਤਲ, ਵਜ੍ਹਾ ਕਰ ਦੇਵੇਗੀ ਹੈਰਾਨ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 27 ਸਾਲਾ ਇਕ ਮਹਿਲਾ ਨੇ ਇਸ ਡਰ ਵਿਚ ਆਪਣੇ 3 ਮਾਸੂਮਾਂ ਦੀ ਹੱਤਿਆ ਕਰ ਦਿੱਤੀ ਕਿ ਕਿਤੇ ਉਹ ਵੱਡੇ ਹੋ ਕੇ ਔਰਤਾਂ ਵਿਰੁੱਧ ਹਿੰਸਾ ਕਰਨ ਵਾਲੇ ਨਾ ਬਣ ਜਾਣ। ਅਮਰੀਕਾ ਦੇ ਓਹੀਓ ਵਿਚ ਰਹਿਣ ਵਾਲੀ ਬ੍ਰਿਟਨੀ ਰੇਨੀ ਪਿਲਕਿੰਗਟਨ ਨੂੰ ਇਸ ਜ਼ੁਰਮ ਲਈ 37 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ।

PunjabKesari

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਬ੍ਰਿਟਨੀ ਨੇ ਆਪਣੇ ਵਿਰੁੱਧ ਲੱਗੇ ਦੋਸ਼ ਨੂੰ ਸਵੀਕਾਰ ਕਰ ਲਿਆ। ਇਸ ਮਗਰੋਂ ਉਸ ਨੂੰ ਸਜ਼ਾ ਸੁਣਾਈ ਗਈ। ਬ੍ਰਿਟਨੀ ਦਾ 3 ਮਹੀਨੇ ਦਾ ਬੇਟਾ ਨੋਹ ਅਗਸਤ 2015 ਵਿਚ ਮ੍ਰਿਤਕ ਮਿਲਿਆ ਸੀ ਜਦਕਿ 4 ਸਾਲ ਦੇ ਬੇਟੇ ਗੈਵਿਨ ਦੀ ਮੌਤ ਅਪ੍ਰੈਲ 2015 ਵਿਚ ਹੋ ਗਈ ਸੀ। ਇਕ ਹੋਰ ਮਾਸੂਮ ਦੀ ਮੌਤ ਜੁਲਾਈ 2014 ਵਿਚ ਹੋਈ ਸੀ। ਤਿੰਨੇ ਬੱਚਿਆਂ ਦੀ ਹੱਤਿਆ ਦੀ ਦੋਸ਼ੀ ਕਰਾਰ ਦਿੱਤੀ ਗਈ ਬ੍ਰਿਟਨੀ ਨੇ ਪੁਲਸ ਨੂੰ ਕਿਹਾ ਸੀ ਕਿ ਉਹ ਤਣਾਅ ਵਿਚ ਸੀ। ਉਸ ਨੂੰ ਡਰ ਲੱਗ ਰਿਹਾ ਸੀ ਕਿ ਉਸ ਦੇ ਬੱਚੇ ਔਰਤਾਂ ਵਿਰੁੱਧ ਹਿੰਸਾ ਕਰਨ ਵਾਲੇ ਵਿਅਕਤੀ ਦੇ ਰੂਪ ਵਿਚ ਵੱਡੇ ਹੋਣਗੇ। ਅਸਲ ਵਿਚ ਬ੍ਰਿਟਨੀ ਨਾਲ ਖੁਦ 17 ਸਾਲ ਦੀ ਉਮਰ ਵਿਚ ਯੌਨ ਹਿੰਸਾ ਦੀ ਘਟਨਾ ਵਾਪਰੀ ਸੀ।

PunjabKesari

17 ਸਾਲ ਦੀ ਉਮਰ ਵਿਚ ਬ੍ਰਿਟਨੀ ਨਾਲ ਉਸ ਦੀ ਮਾਂ ਦੇ ਬੁਆਏਫਰੈਂਡ ਜੋਸੇਫ ਪਿਲਕਿੰਗਟਨ (47) ਨੇ ਯੌਨ ਸ਼ੋਸ਼ਣ ਕੀਤਾ। ਉਮਰ ਵਿਚ 20 ਸਾਲ ਵੱਡੇ ਜੋਸੇਫ ਨੇ ਬਾਅਦ ਵਿਚ ਬ੍ਰਿਟਨੀ ਨਾਲ ਵਿਆਹ ਕਰ ਲਿਆ ਸੀ। ਜੋਸੇਫ ਨੇ ਅਦਾਲਤ ਵਿਚ ਇਹ ਸਵੀਕਾਰ ਕੀਤਾ ਕਿ ਉਸ ਨੇ ਵਿਆਹ ਤੋਂ ਪਹਿਲਾਂ ਹੀ ਨਾਬਾਲਗ ਬ੍ਰਿਟਨੀ ਨਾਲ ਸੰਬੰਧ ਬਣਾਏ ਸਨ।

PunjabKesari

ਉੱਥੇ ਬ੍ਰਿਟਨੀ ਦੇ ਵਕੀਲ ਨੇ ਕਿਹਾ ਕਿ ਉਹ ਲੰਬੇ ਸਮੇਂ ਤੱਕ ਯੌਨ ਹਿੰਸਾ ਦੀ ਸ਼ਿਕਾਰ ਰਹੀ ਸੀ ਅਤੇ ਇਕ ਜਾਂਚ ਵਿਚ ਉਸ ਦੇ ਦਿਮਾਗ ਦੇ ਡੈਮੇਜ ਹੋਣ ਦੀ ਗੱਲ ਸਾਹਮਣੇ ਆਈ ਸੀ। ਵਕੀਲ ਨੇ ਇਹ ਵੀ ਕਿਹਾ ਕਿ ਮਾਂ ਨੂੰ ਆਪਣੇ ਬੱਚਿਆਂ ਦੀ ਮੌਤ ਦਾ ਦੁੱਖ ਹੈ ਅਤੇ ਉਹ ਰੋਜ਼ਾਨਾ ਇਸ ਦਾ ਸੋਗ ਮਨਾਉਂਦੀ ਹੈ।


author

Vandana

Content Editor

Related News