ਪ੍ਰੀਖਿਆ ਦੌਰਾਨ ਟੀਚਰ ਨੇ ਵਿਦਿਆਰਥੀ ਨੂੰ ਸੌਣ ਦੀ ਦਿੱਤੀ ਇਜਾਜ਼ਤ, ਵਜ੍ਹਾ ਹੈ ਭਾਵੁਕ (ਵੀਡੀਓ)

03/09/2020 4:43:20 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸੂਬੇ ਕੈਂਟਕੀ ਦੇ ਇਕ ਟੀਚਰ ਬ੍ਰੈਂਡਨ ਹੋਲਮੈਨ ਦਾ ਟਿਕ-ਟਾਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ 2.14 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਅਸਲ ਵਿਚ ਬ੍ਰੈਂਡਨ ਦੀ ਕਲਾਸ ਵਿਚ ਇਕ ਵਿਦਿਆਰਥੀ ਟੈਸਟ ਦੇਣ ਲਈ ਆਇਆ ਸੀ, ਜੋ ਚਿਹਰੇ ਤੋਂ ਕਾਫੀ ਥਕਿਆ ਹੋਇਆ ਅਤੇ ਪਰੇਸ਼ਾਨ ਲੱਗ ਰਿਹਾ ਸੀ। ਲਿਹਾਜਾ ਬ੍ਰੈਂਡਨ ਨੇ ਉਸ ਨੂੰ ਕਲਾਸ ਵਿਚ ਸੌਣ ਦੀ ਇਜਾਜ਼ਤ ਦੇ ਦਿੱਤੀ।ਇਸ ਦੇ ਨਾਲ ਹੀ ਉਹਨਾਂ ਨੇ ਟਿਕ-ਟਾਕ 'ਤੇ ਇਕ ਵੀਡੀਓ ਬਣਾਇਆ ਜੋ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਹਨਾਂ ਨੇ ਵਿਦਿਆਰਥੀ ਨੂੰ ਸੌਣ ਦੀ ਇਜਾਜ਼ਤ ਦੇਣ ਦਾ ਕਾਰਨ ਦੱਸਿਆ ਹੈ ਜਿਸ ਨੇ ਲੋਕਾਂ ਦੇ ਦਿਲ ਨੂੰ ਛੂਹ ਲਿਆ।

ਵੀਡੀਓ ਦੇ ਸ਼ੁਰੂ ਵਿਚ ਬ੍ਰੈਂਡਨ ਨੇ ਕਿਹਾ,''ਕਦੇ-ਕਦੇ ਇਕ ਟੀਚਰ ਆਪਣੇ ਵਿਦਿਆਰਥੀਆਂ ਲਈ ਸਭ ਤੋਂ ਚੰਗੀ ਗੱਲ ਇਹ ਕਰ ਸਕਦਾ ਹੈ ਕਿ ਉਹ ਉਹਨਾਂ ਨੂੰ ਕਲਾਸ ਦੇ ਅੰਦਰ ਦਾਖਲ ਹੋਣ ਦੇਵੇ, ਆਪਣਾ ਸਿਰ ਹੇਠਾਂ ਕਰ ਕੇ ਸੌਣ ਦੇਵੇ।'' ਹੈਂਡਰਸਨ, ਕੈਂਟਕੀ ਦੇ ਇਕ ਸਕੂਲ ਵਿਚ 26 ਸਾਲਾ ਬ੍ਰੈਂਡਨ 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ। ਵੀਡੀਓ ਵਿਚ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਸਵੇਰ ਦੀ ਕਲਾਸ ਦੌਰਾਨ ਇਕ ਵਿਦਿਆਰਥੀ ਨੂੰ ਦੇਖਿਆ ਜੋ ਪਰੇਸ਼ਾਨ ਸੀ। ਜਲਦੀ ਹੀ ਉਹਨਾਂ ਵਿਦਿਆਰਥੀਆਂ ਵਿਚੋਂ ਇਕ ਨੇ ਉਹਨਾਂ ਨੂੰ   ਮੁੰਡੇ ਪ੍ਰਤੀ ਨਰਮੀ ਵਰਤਣ ਲਈ ਕਿਹਾ ਕਿਉਂਕਿ ਬੀਤੀ ਰਾਤ ਉਸ ਦੇ ਦਾਦਾ ਜੀ ਦਾ ਦਿਹਾਂਤ ਹੋ ਗਿਆ ਸੀ।

@bcholeman

This is for all the teachers and students out there. Life can hit hard, and we all need some grace. ##teacher ##middleschool ##fyp ##foryou ##studyhacks

♬ original sound - visionwise

ਬ੍ਰੈਂਡਨ ਨੇ ਕਿਹਾ,''ਮੇਰੇ ਦਿਮਾਗ ਵਿਚ ਪਹਿਲੀ ਗੱਲ ਇਹ ਆਈ ਕਿ ਉਹ ਵਿਦਿਆਰਥੀ ਅੱਜ ਵੀ ਇੱਥੇ ਕਿਉਂ ਹੈ ਪਰ ਮੇਰੇ ਦਿਮਾਗ ਵਿਚ ਦੂਜਾ ਵਿਚਾਰ ਇਹ ਆਇਆ ਕਿ ਹੁਣ ਜਦਕਿ ਉਹ ਇੱਥੇ ਹੈ ਤਾਂ ਮੈਂ ਉਸ ਲਈ ਕੀ ਕਰ ਸਕਦਾ ਹਾਂ। ਮੈਨੂੰ ਪਤਾ ਹੈ ਕਿ ਮੈਂ ਉਸ ਨੂੰ ਕਲਾਸ ਤੋਂ ਬਾਹਰ ਨਹੀਂ ਕਰਾਂਗਾ ਅਤੇ ਪੂਰੀ ਕਲਾਸ ਸਾਹਮਣੇ ਕੁਝ ਨਹੀਂ ਕਹਾਂਗਾ। ਇਸ ਲਈ ਮੈਂ ਉਹੀ ਕੀਤਾ ਜੋ ਮੈਨੂੰ ਉਸ ਲਈ ਕਰਨਾ ਚਾਹੀਦਾ ਸੀ।''

https://www.tiktok.com/@bcholeman/video/6797159848619363590

ਬ੍ਰੈਂਡਨ ਦੱਸਦੇ ਹਨ ਕਿ ਉਸ ਦਿਨ ਕਲਾਸ ਦਾ ਟੈਸਟ ਕਿਹੋ ਜਿਹਾ ਸੀ। ਬਾਕੀ ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਵੰਡਣ ਦੇ ਸਮੇਂ ਬ੍ਰੈਂਡਨ ਨੇ ਮੁੰਡੇ ਦੀ ਸ਼ੀਟ ਦੇ ਨਾਲ ਇਕ ਛੋਟਾ ਨੋਟ ਜੋੜਿਆ। ਇਸ ਵਿਚ ਲਿਖਿਆ ਸੀ,''ਮੈਨੂੰ ਤੁਹਾਡੇ ਦਾਦਾ ਜੀ ਦੀ ਮੌਤ ਦਾ ਦੁੱਖ ਹੈ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰ ਰਿਹਾ ਹਾਂ। ਇਸ ਪ੍ਰੀਖਿਆ ਨੂੰ ਤੁਸੀਂ ਪਹਿਲਾਂ ਹੀ 100 ਨੰਬਰਾਂ ਦੇ ਨਾਲ ਪਾਸ ਕਰ ਚੁੱਕੇ ਹੋ। ਇਸ ਦੇ ਬਾਰੇ ਵਿਚ ਚਿੰਤਾ ਨਾ ਕਰੋ। ਬੱਸ ਇਸ ਨੂੰ ਚਾਲੂ ਕਰੋ।'' 

ਪੜ੍ਹੋ ਇਹ ਅਹਿਮ ਖਬਰ - ਕਤਰ ਨੇ ਭਾਰਤ ਸਮੇਤ 14 ਦੇਸ਼ਾਂ ਦੇ ਯਾਤਰੀਆਂ ਲਈ ਐਂਟਰੀ ਕੀਤੀ ਰੱਦ

ਉਹਨਾਂ ਨੇ ਕਿਹਾ,''ਕਦੇ-ਕਦੇ ਪ੍ਰੀਖਿਆਵਾਂ ਕਿਸੇ ਵਿਦਿਆਰਥੀ ਦੇ ਨਿੱਜੀ ਜੀਵਨ ਜਿੰਨੀਆਂ ਮਹੱਤਵਪੂਰਨ ਨਹੀਂ ਹੁੰਦੀਆਂ। ਇਹ ਸਾਰੇ ਟੀਚਰਾਂ ਅਤੇ ਵਿਦਿਆਰਥੀਆਂ ਦੇ ਲਈ ਹੈ। ਜੀਵਨ ਵਿਚ ਕਈ ਵਾਰ ਮੁਸ਼ਕਲ ਦੌਰ ਆ ਸਕਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਕੁਝ ਹਮਦਰਦੀ ਦੀ ਲੋੜ ਹੁੰਦੀ ਹੈ।'' ਬ੍ਰੈਂਡਨ ਦੇ ਵੀਡੀਓ ਨੂੰ ਖਬਰ ਲਿਖੇ ਜਾਣ ਤੱਕ 6 ਮਿਲੀਅਨ ਤੋਂ ਵੱਧ ਲਾਈਕਸ ਅਤੇ 80,900 ਤੋਂ ਵੱਧ ਕੁਮੈਂਟਸ ਮਿਲੇ ਹਨ ਜੋ ਉਹਨਾਂ ਨੇ 25 ਫਰਵਰੀ ਨੂੰ ਪੋਸਟ ਕੀਤਾ ਸੀ।


Vandana

Content Editor

Related News