ਅਮਰੀਕਾ ਨੇ ਕ੍ਰਿਕਟ ਟੀਮ ਦਾ ਕੀਤਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਮੌਕਾ

Tuesday, Aug 31, 2021 - 08:59 PM (IST)

ਅਮਰੀਕਾ ਨੇ ਕ੍ਰਿਕਟ ਟੀਮ ਦਾ ਕੀਤਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਮੌਕਾ

ਵਾਸ਼ਿੰਗਟਨ- ਅਮਰੀਕਾ ਨੇ ਸਤੰਬਰ 'ਚ ਓਮਾਨ ਦੌਰੇ ਦੇ ਲਈ ਐਲਾਨ 14 ਮੈਂਬਰੀ ਟੀਮ 'ਚ ਚਾਰ ਅਨਕੈਪਡ ਖਿਡਾਰੀਆਂ ਨੂੰ ਚੁਣਿਆ ਹੈ। ਚਾਰ ਅਨਕੈਪਡ ਖਿਡਾਰੀਆਂ 'ਚ ਗੁਆਨਾ ਦੇ ਸਾਬਕਾ ਬੱਲੇਬਾਜ਼ ਗਜਾਨੰਦ ਸਿੰਘ ਵੀ ਸ਼ਾਮਲ ਹਨ। ਉਸ ਤੋਂ ਇਲਾਵਾ ਅਭਿਸ਼ੇਕ ਪਰਾਡਕਰ, ਸੁਸ਼ਾਂਤ ਮੋਦਾਨੀ ਅਤੇ ਡੋਮਿਨਿਕ ਰਿਖੀ ਨਵੇਂ ਚਿਹਰੇ ਹਨ। ਇਸ ਦੌਰੇ ਦੇ ਨਾਲ ਅਮਰੀਕਾ 18 ਮਹੀਨਿਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਲਈ ਤਿਆਰ ਹੈ। ਅਮਰੀਕਾ ਕ੍ਰਿਕਟ ਟੀਮ ਇਸ ਦੌਰੇ 'ਤੇ ਪਾਪੁਆ ਨਿਊ ਗਿਨੀ ਦੇ ਵਿਰੁੱਧ ਦੋ ਵਨ ਡੇ ਮੈਚ ਤੇ ਵਿਸ਼ਵ ਕੱਪ ਕੁਆਲੀਫਾਈਰ ਲੀਗ ਦੋ ਤ੍ਰਿਕੋਣੀ ਸੀਰੀਜ਼ ਖੇਡੇਗੀ, ਜਿਸ 'ਚ ਉਸਦੇ ਸਾਹਮਣੇ ਮੇਜ਼ਬਾਨ ਓਮਾਨ ਅਤੇ ਏਸ਼ੀਆਈ ਟੀਮ ਨੇਪਾਲ ਹੋਵੇਗੀ। 


ਇਹ ਖ਼ਬਰ ਪੜ੍ਹੋ- ਵਿਸ਼ਵ ਪੱਧਰੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ : ਰੂਟ


ਦਿਲਚਸਪ ਗੱਲ ਇਹ ਹੈ ਕਿ ਨੇਪਾਲ ਅਤੇ ਓਮਾਨ ਨੇਪਾਲ 'ਚ ਅਮਰੀਕਾ ਦੇ ਆਖਿਰੀ ਅੰਤਰਰਾਸ਼ਟਰੀ ਜ਼ਿੰਮੇਦਾਰੀ 'ਚ ਉਸਦੇ ਵਿਰੋਧੀ ਸਨ, ਜਿੱਥੇ ਅਮਰੀਕੀ ਟੀਮ ਸਾਰੇ ਚਾਰ ਮੁਕਾਬਲਿਆਂ ਵਿਚ ਕੋਈ ਵੀ ਮੁਕਾਬਲਾ ਜਿੱਤ ਨਹੀਂ ਸਕੀ ਸੀ। ਪਿਛਲੀ ਚਾਰ ਹਾਰ ਦੇ ਮੱਦੇਨਜ਼ਰ ਅਮਰੀਕਾ ਨੇ ਓਮਾਨ ਦੌਰੇ ਦੇ ਲਈ ਟੀਮ ਵਿਚ 6 ਬਦਲਾਅ ਕੀਤੇ ਹਨ। ਸਲਾਮੀ ਬੱਲੇਬਾਜ਼ ਜੇਵੀਅਰ ਮਾਰਸ਼ਲ, ਵਿਕਟਕੀਪਰ ਬੱਲੇਬਾਜ਼ ਅਕਸ਼ੇ ਹੋਮਰਾਜ ਅਤੇ ਅਨੁਭਵੀ ਲੈੱਗ ਸਪਿਨਰ ਤਿਮਿਲ ਪਟੇਲ ਨੂੰ ਟੀਮ ਵਿਚ ਰਿਜਰਵ ਖਿਡਾਰੀ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ।


ਇਹ ਖ਼ਬਰ ਪੜ੍ਹੋ- BCCI ਨੇ ਨਵੀਂ IPL ਫ੍ਰੈਂਚਾਇਜ਼ੀ ਲਈ ਟੈਂਡਰ ਜਾਰੀ ਕਰਨ ਦਾ ਕੀਤਾ ਐਲਾਨ


ਜ਼ਿਕਰਯੋਗ ਹੈ ਕਿ ਮਾਰਸ਼ਲ ਨੇ ਸਤੰਬਰ 2019 ਤੋਂ ਲੈ ਕੇ ਹੁਣ ਤੱਕ ਆਪਣੇ ਆਖਰੀ 12 ਵਨ ਡੇ ਮੈਚਾਂ ਵਿਚ 17.5 ਦੀ ਔਸਤ ਦੇ ਨਾਲ ਦੌੜਾਂ ਬਣਾਈਆਂ ਹਨ। ਉਹ ਇਸ ਸਾਲ ਹਿਊਸਟਨ ਅਤੇ ਲਾਸ ਏਂਜਲਸ ਵਿਚ ਖੇਡੇ ਗਏ ਅਭਿਆਸ ਮੈਚਾਂ ਵਿਚ ਵੀ ਪ੍ਰਭਾਵਿਤ ਕਰਨ ਦੇ ਲਈ ਅਸਫਲ ਰਹੇ ਸਨ। ਪਿਛਲੇ 3 ਦੌਰਿਆਂ ਵਿਚ ਅਮਰੀਕਾ ਦੀ ਪਹਿਲੀ ਪਸੰਦ ਦੇ ਵਿਕਟਕੀਪਰ ਹੋਣ ਦੇ ਬਾਵਜੂਦ ਹੋਮਰਾਜ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਉਹ ਪਿਛਲੀਆਂ 11 ਪਾਰੀਆਂ ਵਿਚ ਸਿਰਫ 212 ਦੌੜਾਂ ਹੀ ਬਣਾ ਸਕੇ ਹਨ।


14 ਮੈਂਬਰੀ ਅਮਰੀਕੀ ਟੀਮ:-
ਸੌਰਭ ਨੇਤਰਵਲਕਰ (ਕਪਤਾਨ), ਆਰੋਨ ਜੋਨਸ (ਉਪ ਕਪਤਾਨ), ਅਭਿਸ਼ੇਕ ਪਰਾਡਕਰ, ਡੋਮਿਨਿਕ ਰਿਖੀ, ਐਲਮੋਰ ਹਚਿੰਸਨ, ਗਜਾਨੰਦ ਸਿੰਘ, ਜਸਦੀਪ ਸਿੰਘ, ਜਸਕਰਨ ਮਲਹੋਤਰਾ, ਕਰੀਮਾ ਗੋਰ, ਮੋਨਾਂਕ ਪਟੇਲ, ਨਿਸਰਗ ਪਟੇਲ, ਨੋਸ਼ਤੂਸ਼ ਕੇਨੀਜਸ, ਸਟੀਵਨ ਟੇਲਰ, ਸੁਸ਼ਾਂਤ ਮੋਦਾਨੀ, ਕਾਈਲ ਫਿਲਿਪਸ (ਰਿਜਰਵ)।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News