'ਕਿੱਲਰ ਰੋਬੋਟਸ' 'ਤੇ ਬੈਨ ਨਹੀਂ ਲਾਉਣਾ ਚਾਹੁੰਦੈ ਅਮਰੀਕਾ ਅਤੇ ਰੂਸ
Wednesday, Sep 05, 2018 - 03:13 AM (IST)

ਵਾਸ਼ਿੰਗਟਨ — ਅਮਰੀਕਾ ਅਤੇ ਰੂਸ ਕਿੱਲਰ ਰੋਬੋਟਸ ਨੂੰ ਬੈਨ ਕਰਨ ਦੇ ਪੱਖ 'ਚ ਨਹੀਂ ਹਨ। ਪਿਛਲੇ ਦਿਨੀਂ ਜਿਨੇਵਾ 'ਚ ਹੋਈ ਸੰਯੁਕਤ ਰਾਸ਼ਟਰ ਦੀ ਕਾਨਫਰੰਸ 'ਚ ਇਨ੍ਹਾਂ ਦੋਹਾਂ ਦੇਸ਼ਾਂ ਨੇ ਉਸ ਸਮਝੌਤੇ 'ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਤਹਿਤ ਕਿੱਲਰ ਰੋਬੋਟਸ ਨੂੰ ਬੈਨ ਕੀਤਾ ਜਾ ਸਕਦਾ ਹੈ।
ਕਿੱਲਰ ਰੋਬੋਟਸ ਖਿਲਾਫ ਅਭਿਆਨ ਚਲਾਉਣ ਵਾਲੇ ਇਕ ਸੰਗਠਨ ਦੇ ਕੁਆਰਡੀਨੇਟਰ ਮੈਰੀ ਵਾਰਹੇਮ ਨੇ ਆਖਿਆ ਕਿ ਇਹ ਕਾਫੀ ਦੁਖ ਵਾਲੀ ਘਟਨਾ ਹੈ ਕਿ 2 ਸਭ ਤੋਂ ਵੱਡੀਆਂ ਫੌਜੀ ਤਾਕਤਾਂ ਵਾਲੇ ਦੇਸ਼ਾਂ ਨੇ ਇਸ 'ਤੇ ਬੈਨ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਦੱਖਣੀ ਕੋਰੀਆ, ਇਜ਼ਰਾਇਲ ਅਤੇ ਆਸਟ੍ਰੇਲੀਆ ਨੇ ਵੀ ਕਿੱਲਰ ਰੋਬੋਟਸ ਨੂੰ ਬੈਨ ਕਰਨ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ ਤਾਂ ਉਥੇ ਹੀ 26 ਦੇਸ਼ਾਂ ਨੇ ਕਿੱਲਰ ਰੋਬੋਟਸ ਨੂੰ ਬੈਨ ਕਰਨ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ।
ਸੀ. ਸੀ. ਡਬਲਯੂ. ਦੀ ਬੈਠਕ ਨੂੰ ਭਾਰਤ ਦੀ ਅਮਨਦੀਪ ਗਿੱਲ ਨੇ ਆਖਿਆ ਕਿ ਇਸ ਮਾਮਲੇ 'ਚ 3 ਵੱਖ-ਵੱਖ ਗਰੁੱਪ ਹਨ। ਇਕ ਗਰੁੱਪ ਦਾ ਮੰਨਣਾ ਹੈ ਕਿ ਇਸ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਦੇਣੀ ਚਾਹੀਦੀ ਹੈ। ਦੂਜੇ ਗਰੁੱਪ ਦਾ ਆਖਣਾ ਹੈ ਕਿ ਇਸ ਦੇ ਲਈ ਰਾਜਨੀਤਕ ਤੌਰ 'ਤੇ ਨਿਯਮ ਬਣਾਏ ਜਾਣੇ ਚਾਹੀਦੇ ਹਨ ਅਤੇ ਤੀਜਾ ਗਰੁੱਪ ਕਹਿੰਦਾ ਹੈ ਕਿ ਇਸ ਨੂੰ ਲੈ ਕੇ ਫਿਲਹਾਲ ਕੋਈ ਨਿਯਮ ਨਹੀਂ ਬਣਾਏ ਜਾਣੇ ਚਾਹੀਦੇ ਪਰ ਗਿੱਲ ਦਾ ਮੰਨਣਾ ਹੈ ਕਿ ਇਹ ਆਈਰਨਮੈਨ ਅਤੇ ਟਰਮੀਨੇਟਰ ਦੀ ਤਰ੍ਹਾਂ ਨਹੀਂ ਹਨ। ਕਿੱਲਰ ਰੋਬੋਟ ਇਕ ਅਜਿਹਾ ਹਥਿਆਰ ਹੈ ਜੋ ਕਿਸੇ ਵੀ ਟਾਰਗੇਟ ਨੂੰ ਆਪਣੇ ਆਪ ਨਿਸ਼ਾਨੇ 'ਤੇ ਲੈ ਕੇ ਖਤਮ ਕਰ ਸਕਦਾ ਹੈ। ਜੋ ਲੋਕ ਇਨ੍ਹਾਂ ਹਥਿਆਰਾਂ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਇਨਸਾਨੀਅਤ ਲਈ ਇਹ ਖਤਰਾ ਹੈ ਅਤੇ ਇਨ੍ਹਾਂ 'ਤੇ ਰੋਕ ਲੱਗਣੀ ਚਾਹੀਦੀ ਹੈ।