ਅਮਰੀਕਾ ਤੋਂ ਮੰਦਭਾਗੀ ਖ਼ਬਰ, ਮਾਮੂਲੀ ਤਕਰਾਰ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ

Sunday, Apr 28, 2024 - 07:56 PM (IST)

ਅਮਰੀਕਾ ਤੋਂ ਮੰਦਭਾਗੀ ਖ਼ਬਰ, ਮਾਮੂਲੀ ਤਕਰਾਰ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ

ਗਰੀਨਵੁੱਡ (ਲੂਸੀਆਨਾ) (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੀ ਲੂਸੀਆਨਾ ਸਟੇਟ ਦੇ ਸ਼ਹਿਰ ਗਰੀਨਵੁੱਡ ਤੋਂ ਬੜੀ ਮਾੜੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੜਕ 'ਤੇ ਹੋਈ ਮਾਮੂਲੀ ਤਕਰਾਰ ਨੇ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਜੱਜ (36), ਨਿਵਾਸੀ ਯੂਬਾ ਸਿਟੀ ਕੈਲੀਫੋਰਨੀਆ ਦੀ ਜਾਨ ਲੈ ਲਈ। ਇਹ ਘਟਨਾ ਲੰਘੇ ਮੰਗਲਵਾਰ ਸਵੇਰੇ 10 ਕੁ ਵਜੇ ਦੀ ਦੱਸੀ ਜਾ ਰਹੀ ਹੈ। 

PunjabKesari

ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਜੱਜ ਆਪਣੇ ਟਰੱਕ ਵਿੱਚ ਫਰੀਵੇਅ 20 ਤੇ ਟਰੈਵਲ ਕਰ ਰਿਹਾ ਸੀ ਕਿ ਉਸਦਾ ਡਾਰਕ ਰੰਗ ਦੇ ਐਕੁਇਰਾ ਐਸ.ਯੂ.ਵੀ ਵਾਲੇ ਡਰਾਈਵਰ ਨਾਲ ਕਿਸੇ ਗੱਲੋਂ ਝਗੜਾ ਸ਼ੁਰੂ ਹੋ ਗਿਆ। ਬਹਿਸਬਾਜੀ ਤੋਂ ਗੱਲ ਅੱਗੇ ਵਧੀ। ਦੋਵਾਂ ਡਰਾਈਵਰਾਂ ਨੇ ਗੱਡੀਆਂ 20 ਫਰੀਵੇਅ ਅਤੇ ਹਾਈਵੇਅ 80 ਦੇ ਇਗਜਟ ਨੰਬਰ ਤਿੰਨ ਦੇ ਰੈਂਪ 'ਤੇ ਕੱਢ ਲਈਆ। ਜਦੋਂ ਗੁਰਪ੍ਰੀਤ ਸਿੰਘ ਜੱਜ ਆਪਣੇ ਸੈਮੀ ਟਰੱਕ ਵਿਚੋਂ ਉਤਰਕੇ ਡਾਰਕ ਰੰਗ ਦੇ ਐਸ.ਯੂ.ਵੀ ਵੱਲ ਨੂੰ ਵਧਿਆ ਤਾਂ ਉਸਨੇ ਗੰਨ ਕੱਢ ਲਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਟੇਸਲਾ ਕਾਰ ਹਾਦਸਾ ਮਾਮਲਾ, ਭਾਰਤੀ ਮੂਲ ਦੇ ਡਾਕਟਰ ਦੇ ਪੱਖ 'ਚ ਗਵਾਹਾਂ ਨੇ ਦਿੱਤਾ ਅਹਿਮ ਬਿਆਨ

ਇਹ ਵੇਖਕੇ ਗੁਰਪ੍ਰੀਤ ਸਿੰਘ ਜੱਜ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਰ ਡਰਾਈਵਰ ਨੇ ਉਸਨੂੰ ਪਿੱਛੋਂ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਕਾਰ ਡਰਾਈਵਰ ਟੈਕਸਾਸ ਸਟੇਟ ਵੱਲ ਨੂੰ ਹਾਈਵੇਅ 20 'ਤੇ ਪੱਛਮ ਵੱਲ ਨੂੰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਮੌਕੇ 'ਤੇ ਮਜੂਦ ਹੋਰ ਟਰੱਕਾਂ ਦੇ ਕੈਮਰੇ ਖੁੰਗਾਲ ਕੇ ਦੋਸ਼ੀ ਦੀ ਪਹਿਚਾਣ ਕਰਨ ਵਿੱਚ ਲੱਗੀ ਹੋਈ ਹੈ। ਮ੍ਰਿਤਕ ਪੰਜਾਬ ਦੇ ਪਿੰਡ ਅਤੋਵਾਲ ਤੋਂ ਦੱਸਿਆ ਜਾ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News