ਆਈਸਕ੍ਰੀਮ ਜੂੱਠੀ ਕਰਨ ਦਾ ਵੀਡੀਓ ਵਾਇਰਲ ਹੋਣ 'ਤੇ ਸ਼ਖਸ ਨੂੰ ਲੱਗਾ ਭਾਰੀ ਜ਼ੁਰਮਾਨਾ

Friday, Mar 06, 2020 - 05:57 PM (IST)

ਆਈਸਕ੍ਰੀਮ ਜੂੱਠੀ ਕਰਨ ਦਾ ਵੀਡੀਓ ਵਾਇਰਲ ਹੋਣ 'ਤੇ ਸ਼ਖਸ ਨੂੰ ਲੱਗਾ ਭਾਰੀ ਜ਼ੁਰਮਾਨਾ

ਵਾਸ਼ਿੰਗਟਨ (ਬਿਊਰੋ): ਹਰ ਉਮਰ ਵਰਗ ਦਾ ਵਿਅਕਤੀ ਆਈਸਕ੍ਰੀਮ ਖਾਣ ਦਾ ਸ਼ੁਕੀਨ ਹੁੰਦਾ ਹੈ। ਪਰ ਅਮਰੀਕਾ ਵਿਚ 24 ਸਾਲ ਦੇ ਸ਼ਖਸ ਨੂੰ ਆਈਸਕ੍ਰੀਮ ਖਾਣ ਦਾ ਸ਼ੌਂਕ ਭਾਰੀ ਪੈ ਗਿਆ। 24 ਸਾਲ ਦੇ ਇਕ ਅਮਰੀਕੀ ਨਾਗਰਿਕ ਐਂਡਰਸਨ ਨੂੰ ਬੁੱਧਵਾਰ ਨੂੰ 30 ਦਿਨਾਂ ਦੀ ਜੇਲ ਅਤੇ 73 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ। ਐਂਡਰਸਨ 'ਤੇ ਦੋਸ਼ ਸੀ ਕਿ ਉਸ ਨੇ ਹਿਊਸਟਨ ਸ਼ਹਿਰ ਤੋਂ 145 ਕਿਲੋਮੀਟਰ ਦੂਰ ਪੋਰਟ ਆਰਥਰ ਸਥਿਤ ਵਾਲਮਾਰਟ ਸੁਪਰਮਾਰਕੀਟ ਦੇ ਫਰਿੱਜ਼ ਵਿਚੋਂ ਇਕ ਆਈਸਕ੍ਰੀਮ ਕੱਢੀ ਅਤੇ ਉਸ ਨੂੰ ਚੱਟ ਕੇ ਦੁਬਾਰਾ ਫਰਿੱਜ਼ ਵਿਚ ਰੱਖ ਦਿੱਤਾ। 

ਪੜ੍ਹੋ ਇਹ ਅਹਿਮ ਖਬਰ- ਯੌਨ ਸਬੰਧਾਂ ਲਈ ਉਕਸਾਉਣ ਦਾ ਭਾਰਤੀ ਵਿਦਿਆਰਥੀ ਨੇ ਕਬੂਲਿਆ ਜੁਰਮ, ਹੋ ਸਕਦੀ ਹੈ ਉਮਰਕੈਦ

ਦੋਸ਼ੀ ਨੰ ਸਟੋਰ ਵਿਚੋਂ 6 ਮਹੀਨੇ ਲਈ ਬਰਖਾਸਤ ਕੀਤਾ ਗਿਆ ਹੈ। ਨਾਲ ਹੀ ਉਸ ਨੂੰ 100 ਘੰਟੇ ਮੁਫਤ ਵਿਚ ਕੰਮ ਕਰਨ ਦੀ ਸਜ਼ਾ ਦਿੱਤੀ ਗਈ ਹੈ। ਇੰਨਾ ਹੀ ਨਹੀਂ ਉਸ ਨੂੰ ਆਈਸਕ੍ਰੀਮ ਕੰਪਨੀ ਨੂੰ 1 ਲੱਖ 15 ਹਜ਼ਾਰ ਰੁਪਏ ਹਰਜ਼ਾਨਾ ਵੀ ਦੇਣਾ ਹੋਵੇਗਾ। ਦੋਸ਼ੀ ਨੇ ਇਹ ਹਰਕਤ 26 ਅਗਸਤ ਨੂੰ ਕੀਤੀ ਸੀ। ਉਸ ਨੇ ਇਸ ਘਟਨਾ ਦਾ ਇਕ ਵੀਡੀਓ ਵੀ ਬਣਾਇਆ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਕੰਪਨੀ ਨੇ ਦੋਸ਼ੀ ਨੂੰ ਆਪਣੇ ਸਟੋਰ ਦੀ ਫੁਟੇਜ ਵਿਚ ਵੀ ਹਰਕਤ ਕਰਦਿਆਂ ਫੜਿਆ। ਇਸ ਦੇ ਬਾਅਦ ਬਲੂ ਬੇਲ ਕ੍ਰੀਮਰਜ਼ ਨੇ ਪੂਰੇ ਸਟੋਰ ਦੀ ਆਈਸਕ੍ਰੀਮ ਨੂੰ ਬਦਲ ਦਿੱਤਾ ਸੀ। ਇਸ ਵਿਚ ਕਰੀਬ 1 ਲੱਖ 15 ਹਜ਼ਾਰ ਰੁਪਏ ਦੀ ਕੀਮਤ ਦੀ ਆਈਸਕ੍ਰੀਮ ਸੀ। 

 

ਸ਼ਿਕਾਇਤ ਦੇ ਬਾਅਦ ਪੁਲਸ ਕਾਰਵਾਈ ਦੇ ਦੌਰਾਨ ਦੋਸ਼ੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਜੂੱਠੀ ਆਈਸਕ੍ਰੀਮ ਨੂੰ ਖਰੀਦ ਲਿਆ ਸੀ। ਉਸ ਕੋਲ ਇਸ ਦੀ ਰਸੀਦ ਵੀ ਹੈ। ਮੀਡੀਆ ਮੁਤਾਬਕ,''ਇਸ ਮਾਮਲੇ ਵਿਚ ਐਂਡਰਸਨ ਨੂੰ ਇਸ ਸਾਲ ਦੇ ਸ਼ੁਰੂ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਆਪਣੀ ਗਲਤੀ ਮੰਨ ਲਈ ਸੀ।'' ਵਾਲਮਾਰਟ ਦਾ ਕਹਿਣਾ ਸੀ ਕਿ ਜੇਕਰ ਖਾਧ ਪਦਾਰਥ ਦੂਸ਼ਿਤ ਹੁੰਦਾ ਹੈ ਤਾਂ ਇਸ ਨਾਲ ਉਸ ਦੇ ਗਾਹਕਾਂ ਦਾ ਭਰੋਸਾ ਟੁੱਟਦਾ ਹੈ। ਐਂਡਰਸਨ ਦੀ ਹਰਕਤ ਕਿਸੇ ਤਰ੍ਹਾਂ ਦਾ ਮਜ਼ਾਕ ਨਹੀਂ ਸੀ। ਉਸ 'ਤੇ ਕਾਰਵਾਈ ਹੋਣੀ ਲਾਜ਼ਮੀ ਸੀ।

ਪੜ੍ਹੋ ਇਹ ਅਹਿਮ ਖਬਰ- ਸਮੁੰਦਰ ਕਿਨਾਰੇ ਨੌਜਵਾਨਾਂ ਨੂੰ ਮਿਲਿਆ ਖਜ਼ਾਨਾ, ਤਸਵੀਰਾਂ ਵਾਇਰਲ


author

Vandana

Content Editor

Related News