ਅਮਰੀਕਾ: 18 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ, ਮਾਪਿਆਂ ਨੇ ਯੂਨੀਵਰਸਿਟੀ 'ਤੇ ਚੁੱਕੇ ਸਵਾਲ
Sunday, Jan 28, 2024 - 10:30 AM (IST)
ਇੰਟਰਨੈਸ਼ਨਲ ਡੈਸਕ: ਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਲੀਨੋਇਸ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ 18 ਸਾਲਾ ਅਕੁਲ ਧਵਨ ਦੀ ਮੌਤ ਹੋ ਗਈ ਹੈ। ਅਕੁਲ ਦੇ ਮਾਪਿਆਂ ਨੇ ਯੂਨੀਵਰਸਿਟੀ 'ਤੇ ਸਵਾਲ ਖੜ੍ਹੇ ਕੀਤੇ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਅਕੁਲ ਐਤਵਾਰ ਨੂੰ ਲਾਪਤਾ ਹੋ ਗਿਆ ਸੀ। ਉਸਦੀ ਲਾਸ਼ ਇਲੀਨੋਇਸ ਦੇ ਚੈਂਪੇਨ ਵਿੱਚ ਯੂਨੀਵਰਸਿਟੀ ਕੈਂਪਸ ਨੇੜੇ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ 'ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਹਾਈਪੋਥਰਮੀਆ ਕਾਰਨ ਮੌਤ ਹੋਣ ਦੀ ਸੰਭਾਵਨਾ ਹੈ।
ਦਰਅਸਲ ਅਮਰੀਕਾ 'ਚ ਇਸ ਸਮੇਂ ਬਰਫੀਲੇ ਤੂਫਾਨ ਕਾਰਨ ਤਬਾਹੀ ਮਚੀ ਹੋਈ ਹੈ। ਕੈਲੀਫੋਰਨੀਆ ਵਿੱਚ ਹੱਡੀਆਂ ਨੂੰ ਠਾਰ ਦੇਣ ਵਾਲੀ ਠੰਡ ਪੈ ਰਹੀ ਹੈ। ਅਕੁਲ ਦੇ ਰੂਮਮੇਟ ਨੇ ਦੱਸਿਆ ਕਿ ਜਦੋਂ ਉਹ ਐਤਵਾਰ ਨੂੰ ਲਾਪਤਾ ਹੋਇਆ ਸੀ ਤਾਂ ਤਾਪਮਾਨ -17 ਡਿਗਰੀ ਸੈਲਸੀਅਸ ਸੀ। ਅਕੁਲ ਦੇ ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਸਮੇਂ ਚਿੰਤਾ ਜ਼ਾਹਰ ਕੀਤੀ ਸੀ ਕਿ ਉਹ ਬਿਨਾਂ ਕੋਟ ਦੇ ਠੰਡ ਵਿੱਚ ਮਰ ਸਕਦਾ ਹੈ। ਅਕੁਲ ਦੇ ਪਿਤਾ ਈਸ਼ ਧਵਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੇਟੇ ਨੇ ਉਸ ਥਾਂ ਤੋਂ ਪੁਲਸ ਨੂੰ ਕਾਲ ਕੀਤੀ ਸੀ ਜਿੱਥੇ ਉਹ ਫਸਿਆ ਹੋਇਆ ਸੀ। ਉਹ ਅੱਧਾ ਘੰਟਾ ਤੱਕ ਉਡੀਕਦਾ ਰਿਹਾ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਡਰੱਗ ਤਸਕਰੀ ਦੇ ਦੋਸ਼ ਹੇਠ ਪੰਜਾਬੀ ਟਰੱਕ ਡਰਾਈਵਰ ਨੂੰ ਹੋਈ ਸਜ਼ਾ, ਹੋਵੇਗੀ ਡਿਪੋਰਟੇਸ਼ਨ
ਸਥਾਨਕ ਟੀਵੀ ਸਟੇਸ਼ਨ ਡਬਲਯੂ.ਸੀ.ਆਈ.ਏ. ਦੀ ਰਿਪੋਰਟ ਅਨੁਸਾਰ ਅਕੁਲ ਅੱਧੇ ਬਲਾਕ ਤੋਂ ਵੀ ਘੱਟ ਦੂਰੀ 'ਤੇ ਮ੍ਰਿਤਕ ਪਾਇਆ ਗਿਆ। ਯੂਨੀਵਰਸਿਟੀ ਪੁਲਸ ਵਿਭਾਗ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਅਕੁਲ ਦੇ ਮਾਪਿਆਂ ਨੇ ਯੂਨੀਵਰਸਿਟੀ ਦੀ ਸੁਰੱਖਿਆ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਸ ਨੇ ਵੀਸੀ ਦਫ਼ਤਰ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਪੁਲਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਉਸ ਦਾ ਦਾਅਵਾ ਹੈ ਕਿ ਉਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਕੋਈ ਰਸਮੀ ਫਾਰਮ ਵੀ ਨਹੀਂ ਦਿੱਤਾ ਗਿਆ। ਅਕੁਲ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਯੂਨੀਵਰਸਿਟੀ ਵਿਚ ਸੁਰੱਖਿਆ ਇੰਤਜ਼ਾਮ ਮੁਕੰਮਲ ਨਹੀਂ ਹਨਹੈ ਅਤੇ ਹੋਰ ਵਿਦਿਆਰਥੀਆਂ ਦੀ ਜਾਨ ਨੂੰ ਵੀ ਖ਼ਤਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।