ਅਨੋਖਾ ਮਾਮਲਾ : ਜੁੜਵਾਂ ਭੈਣਾਂ ਇਕੱਠੀਆਂ ਬਣੀਆਂ ਮਾਂ, ਦਿੱਤਾ ਬੱਚੀਆਂ ਨੂੰ ਜਨਮ

Friday, Nov 09, 2018 - 01:41 PM (IST)

ਅਨੋਖਾ ਮਾਮਲਾ : ਜੁੜਵਾਂ ਭੈਣਾਂ ਇਕੱਠੀਆਂ ਬਣੀਆਂ ਮਾਂ, ਦਿੱਤਾ ਬੱਚੀਆਂ ਨੂੰ ਜਨਮ

ਵਾਸ਼ਿੰਗਟਨ (ਏਜੰਸੀ)— ਅਮਰੀਕਾ ਦੇ ਕੈਲੀਫੋਰਨੀਆ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਜੁੜਵਾਂ ਭੈਣਾਂ ਨੇ ਆਪਣੇ ਜਨਮਦਿਨ ਦੇ ਦਿਨ ਇਕ ਹੀ ਹਸਪਤਾਲ ਵਿਚ ਦੋ ਬੇਟੀਆਂ ਨੂੰ ਜਨਮ ਦਿੱਤਾ। ਬਾਓ ਨਿਹੀਯਾ ਜੂਲੀਆ ਯਾਂਗ ਅਤੇ ਬਾਓ ਕੌ ਜੂਲੀ ਯਾਂਗ ਦੋਹਾਂ ਭੈਣਾਂ ਦੀ ਉਮਰ 23 ਸਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਚਮਤਕਾਰ ਦੀ ਤਰ੍ਹਾਂ ਹੈ।

PunjabKesari

ਡਿਲੀਵਰੀ ਕਰਾਉਣ ਵਾਲੀ ਡਾਕਟਰ ਲੌਰਾ ਸ਼ਲੇਸ਼ਰ ਨੇ ਕਿਹਾ,''18 ਸਾਲ ਦੇ ਕਰੀਅਰ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਜੁੜਵਾਂ ਭੈਣਾਂ ਦੀ ਡਿਲੀਵਰੀ ਕਰਵਾਈ ਹੈ। ਦੋਹਾਂ ਦੇ ਮਾਂ ਬਣਨ ਵਿਚ ਸਿਰਫ ਇਕ ਘੰਟੇ ਦਾ ਫਰਕ ਹੈ। ਦੋਹਾਂ ਬੱਚੀਆਂ ਦਾ ਵਜ਼ਨ 7 ਪੌਂਡ (3.17 ਕਿਲੋ) ਹੈ।


author

Vandana

Content Editor

Related News