US : 550ਵੇਂ ਗੁਰਪੁਰਬ ਨੂੰ ਸਮਰਪਿਤ ਕਬੱਡੀ, ਸਾਕਰ ਤੇ ਰੱਸਾਕਸੀ ਟੂਰਨਾਮੈਂਟ 26 ਅਕਤੂਬਰ ਨੂੰ
Tuesday, Oct 22, 2019 - 03:23 PM (IST)

ਫਰਿਜਨੋ (ਰਾਜ ਗੋਗਨਾ) : ਅਮਰੀਕਾ ਵਿਖੇ ਸਥਾਨਿਕ ਅਜ਼ਾਦ ਸਪੋਰਟਸ ਅਤੇ ਕਲਚਰਲ ਕਲੱਬ ਦੀ ਇੱਕ ਅਹਿੰਮ ਮੀਟਿੰਗ ਲੰਘੇ ਦਿਨੀਂ ਬੰਬੇ ਬਿਜਨਸ ਪਾਰਕ ਫਰਿਜਨੋ ਵਿਖੇ ਹੋਈ। ਇਸ ਵਿਚ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਲੱਬ ਵੱਲੋਂ ਸਲਾਨਾ ਟੂਰਨਾਮੈਂਟਾਂ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਦਿਆਂ ਦੂਸਰਾ ਕਬੱਡੀ ਕੱਪ ਅਤੇ ਸੱਤਵਾਂ ਰੱਸਾਕਸੀ ਤੇ ਸਾਕਰ ਆਦਿ ਖੇਡਾਂ ਦਾ ਸ਼ਾਨਦਾਰ ਟੂਰਨਾਮੈਂਟ ਮਿਤੀ 26 ਅਕਤੂਬਰ ਦਿਨ ਸ਼ਨੀਵਾਰ ਨੂੰ 'ਰੀਜਨਲ ਸਪੋਰਟਸ ਕੰਪਲੈਕਸ' ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦਾ ਪਤਾ 1707 ਵਿਸਟ ਜਿਨਸਨ ਐਵੇਨਿਊ ਫਰਿਜਨੋ ਹੈ। ਇਹ ਟੂਰਨਾਮੈਂਟ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਹੋਵੇਗਾ।