ਸਿੱਖ ਭਾਈਚਾਰਾ ਵਿਰੋਧ ਜਾਂ ਮਹਾਮਾਰੀ ਦੌਰਾਨ ਵੀ ਕਰ ਰਿਹੈ ਲੋੜਵੰਦਾਂ ਦੀ ਮਦਦ

06/09/2020 7:00:30 PM

ਵਾਸ਼ਿੰਗਟਨ (ਬਿਊਰੋ): ਜਦੋਂ ਵੀ ਦੁਨੀਆ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਲੋੜਵੰਦਾਂ ਦੀ ਮਦਦ ਲਈ ਭਾਰਤੀ ਲੋਕ ਹਮੇਸ਼ਾ ਅੱਗੇ ਰਹਿੰਦੇ ਹਨ। ਇਹਨਾਂ ਵਿਚੋਂ ਖਾਸ ਕਰ ਕੇ ਸਿੱਖੀ ਭਾਈਚਾਰਾ ਆਪਣੀ ਸੇਵਾ ਭਾਵਨਾ ਲਈ ਦੁਨੀਆ ਭਰ ਵਿਚ ਮਸ਼ਹੂਰ ਹੈ। ਇਸੇ ਸੇਵਾ ਭਾਵਨਾ ਦੇ ਤਹਿਤ ਮਾਰਚ ਵਿਚ ਧਾਰਮਿਕ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਕੁਝ ਦਿਨਾਂ ਦੇ ਬਾਅਦ ਕੈਲੀਫੋਰਨੀਆ ਦੇ ਫ੍ਰੀਮੋਂਟ ਗੁਰਦੁਆਰਾ ਸਾਹਿਬ ਨੇ ਭੋਜਨ ਅਤੇ ਕਰਿਆਨੇ ਦੇ ਸਾਮਾਨ ਦਾ ਡਿਲੀਵਰੀ ਪ੍ਰੋਗਰਾਮ ਸਥਾਪਿਤ ਕਰਨ ਲਈ ਅਤੇ ਗੁਰਦੁਆਰੇ ਦੇ ਬਾਹਰ ਇਕ ਡ੍ਰਾਈਵ-ਥਰੂ ਮੀਲ ਪਿਕਅੱਪ ਪ੍ਰਣਾਲੀ ਸਥਾਪਿਤ ਕੀਤੀ। 

ਇਸ ਦੌਰਾਨ ਭੋਜਨ ਤਿਆਰ ਕਰਦੇ ਸਮੇਂ ਕੁੱਕ ਦਸਤਾਨੇ ਅਤੇ ਮਾਸਕ ਪਹਿਨਦੇ ਹਨ ਅਤੇ ਰਸੋਈ ਕਾਮੇ ਇਕ-ਦੂਜੇ ਤੋਂ 6 ਫੁੱਟ ਦੀ ਦੂਰੀ ਬਣਾਏ ਰੱਖਦੇ ਹਨ। ਜਿਵੇਂ ਕਿ ਜ਼ਿਆਦਾਤਰ ਗੁਰਦੁਆਰਿਆਂ ਵਿਚ ਮੀਨੂੰ ਨਿਯਮਿਤ ਰੂਪ ਨਾਲ ਬਦਲਦਾ ਰਹਿੰਦਾ ਹੈ ਪਰ ਆਮਤੌਰ 'ਤੇ ਭਾਰਤੀ ਹਮੇਸ਼ਾ ਸ਼ਾਕਾਹਾਰੀ ਭੋਜਨ ਹੀ ਕਰਦੇ ਹਨ। ਡਾਕਟਰ ਪ੍ਰਿਤਪਾਲ ਸਿੰਘ, ਜੋ ਗੁਰਦੁਆਰਾ ਸਾਹਿਬ ਦੇ ਮੈਂਬਰ ਹਨ ਨੇ ਦੱਸਿਆ ਕਿ ਭਾਵੇਂਕਿ ਇਹਨਾਂ ਸਿੱਖ ਵਾਲੰਟੀਅਰਾਂ ਜਿਹਨਾਂ ਨੂੰ ਸੇਵਾਦਾਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਸਮੂਹਿਕ ਭੋਜਨ ਤਿਆਰ ਕਰਨ ਵਿਚ ਮਾਹਰ ਹਨ। ਫ੍ਰੀਮੋਂਟ ਰਸੋਈ ਨੇ ਨਵੇਂ ਸਾਲ ਦੀ ਬੀਤੀ ਸ਼ਾਮ ਦੀ ਤਰ੍ਹਾਂ ਛੁੱਟੀਆਂ 'ਤੇ ਇਕ ਦਿਨ ਵਿਚ 15,000 ਤੋਂ 20,000 ਲੋਕਾਂ ਲਈ ਭੋਜਨ ਤਿਆਰ ਕੀਤਾ। ਪਰ ਮੌਜੂਦਾ ਸਮੇਂ ਗੁਰਦੁਆਰਾ ਸਾਹਿਬ ਰੋਜ਼ਾਨਾ ਸਿਰਫ 100 ਤੋਂ 150 ਲੋਕਾਂ ਦੀ ਸੇਵਾ ਕਰ ਰਿਹਾ ਹੈ। 

ਡਾਕਟਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਹੋਰ ਲੋੜਵੰਦ ਲੋਕ ਵੀ ਭੋਜਨ ਲੈਣ ਆਉਣਗੇ। ਉਹਨਾਂ ਨੇ ਕਿਹਾ,''ਜੇਕਰ ਸਾਨੂੰ ਕੰਮ ਦਿੱਤਾ ਜਾਵੇ ਤਾਂ ਅਸੀਂ ਸੈਂਕੜੇ ਹਜ਼ਾਰਾਂ ਨੂੰ ਭੋਜਨ ਕਰਾ ਸਕਦੇ ਹਾਂ।'' ਪਰ ਦੇਸ਼ ਭਰ ਵਿਚ ਜਾਰੀ ਪ੍ਰਦਰਸ਼ਨਾਂ ਕਾਰਨ ਹੁਣ ਸਿੱਖਾਂ ਤੋਂ ਹੋਰ ਇੰਤਜ਼ਾਰ ਨਹੀਂ ਹੁੰਦਾ ਕਿ ਲੋਕ ਉਹਨਾਂ ਕੋਲ ਆਉਣ। ਇਸ ਲਈ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਦੇ ਵਾਲੰਟੀਅਰ ਫ੍ਰੀਮੋਂਟ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਉੱਥੇ ਉਹਨਾਂ ਨੇ ਇਕਜੁੱਟਤਾ ਦੇ ਪ੍ਰਦਰਸ਼ਨ ਵਜੋਂ ਲੋਕਾਂ ਨੂੰ ਕਈ ਸੌ ਬੋਤਲਾਂ ਪਾਣੀ ਦੀਆਂ ਦਿੱਤੀਆਂ।

ਹਾਲ ਹੀ ਵਿਚ ਸ਼ੁੱਕਰਵਾਰ ਨੂੰ, ਗੁਰਜੀਵ ਕੌਰ ਅਤੇ ਕਿਰੇਨ ਸਿੰਘ ਨੇ ਲਾਸ ਏਂਜਲਸ ਦੇ ਪਕੋਇਮਾ ਗੁਆਂਢ ਵਿਚ ਉਨ੍ਹਾਂ ਦੇ ਗੁਰਦੁਆਰਾ ਖਾਲਸਾ ਕੇਅਰ ਫਾਊਂਡੇਸ਼ਨ ਵਿਚ ਵਾਲੰਟੀਅਰਾਂ ਨੂੰ ਕਮਿਊਨਿਟੀ ਰਸੋਈ ਵਿਚ ਖਾਣਾ ਤਿਆਰ ਕਰਨ ਲਈ ਕਿਹਾ, ਜਿਸ ਨੂੰ ਉਹ ਵਿਰੋਧ ਪ੍ਰਦਰਸ਼ਨ ਵਿਚ ਲਿਜਾ ਸਕਣ। ਅਗਲੀ ਸਵੇਰ, ਉਨ੍ਹਾਂ ਅਤੇ ਹੋਰਾਂ ਨੇ ਪਾਸਤਾ ਦੇ ਲਗਭਗ 700 ਡੱਬੇ, ਲਸਣ ਅਤੇ ਪਿਆਜ਼ ਨਾਲ ਭਰੀ ਟਮਾਟਰ ਦੀ ਚਟਣੀ ਅਤੇ 500 ਬੋਤਲਾਂ ਪਾਣੀ ਗੁਰਦੁਆਰੇ ਵਿਚੋਂ ਚੁੱਕੀਆਂ ਅਤੇ ਪੈਨ ਪੈਸੀਫਿਕ ਪਾਰਕ ਵਿਚ ਤੰਬੂ ਲਗਾ ਦਿੱਤਾ। ਜਲਦੀ ਹੀ ਪ੍ਰਦਰਸ਼ਨਕਾਰੀਆਂ ਨੇ ਹੋਰ ਦਾਨ, ਜਿਵੇਂ ਕਿ ਮੈਡੀਕਲ ਸਪਲਾਈ, ਸਨੈਕਸ ਅਤੇ ਹੈਂਡ ਸੈਨੇਟਾਈਜ਼ਰ ਸਮੇਤ ਤੰਬੂ ਵਿਚ ਪਹੁੰਚਣਾ ਸ਼ੁਰੂ ਕਰ ਦਿੱਤਾ। ਕੌਰ, ਕੈਲੀਫੋਰਨੀਆ ਯੂਨੀਵਰਸਿਟੀ, ਇਰਵਿਨ ਵਿਖੇ ਗ੍ਰੈਜੂਏਟ ਸੀਨੀਅਰ ਨੇ ਕਿਹਾ,"ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਨਿਆਂ ਦੀ ਲੜਾਈ ਲੜਨ ਲਈ ਦੂਜਿਆਂ ਨਾਲ ਖੜੇ ਹੋਈਏ।''


Vandana

Content Editor

Related News