ਅਮਰੀਕਾ : ਫਲੋਰੀਡਾ, ਲੂਸੀਆਨਾ ਅਤੇ ਮਿਸੀਸਿਪੀ ''ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ

04/11/2021 12:02:53 PM

ਪਨਾਮਾ ਸਿਟੀ (ਭਾਸ਼ਾ): ਅਮਰੀਕਾ ਦੇ ਦੱਖਣੀ ਰਾਜਾਂ ਵਿਚ ਸ਼ਨੀਵਾਰ ਤੜਕੇ ਭਿਆਨਕ ਤੂਫਾਨ ਆਇਆ, ਜਿਸ ਨਾਲ ਲੂਸੀਆਨਾ ਰਾਜ ਵਿਚ ਘੱਟੋ-ਘੱਟੋ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਮਿਸੀਸਿਪੀ ਵਿਚ ਬਿਜਲੀ ਦੀਆਂ ਤਾਰਾਂ ਅਤੇ ਰੁੱਖ ਟੁੱਟ ਕੇ ਡਿੱਗ ਪਏ। ਇਸ ਨਾਲ ਫਲੋਰੀਡਾ ਵਿਚ ਵੀ ਭਾਰੀ ਤਬਾਹੀ ਹੋਈ ਹੈ। ਸੈਂਟ ਲੈਂਡਰੀ ਪੇਰਿਸ਼ ਦੇ ਪ੍ਰਮੁੱਖ ਜੇਸੀ ਬੇਲਾਰਡ ਨੇ ਲੂਸੀਆਨਾ ਦੇ ਪਾਲਮੇਟੋ ਵਿਚ ਸਵੇਰੇ ਆਏ ਤੂਫਾਨ ਨਾਲ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ। ਉਹਨਾਂ ਨੇ ਕੇ.ਐੱਲ.ਐੱਫ.ਵਾਈ.-ਟੀਵੀ ਨੂੰ ਦੱਸਿਆ ਕਿ ਤੂਫਾਨ ਦੀ ਚਪੇਟ ਵਿਚ ਆਉਣ ਨਾਲ 27 ਸਾਲ ਦੇ ਜੋਸ ਐਂਟੋਨਿਓ ਦੀ ਮੌਤ ਹੋ ਗਈ। 

ਬੇਲਾਰਡ ਨੇ ਇਹ ਵੀ ਕਿਹਾ ਕਿ ਸੱਤ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ਵਿਚ ਭੇਜਿਆ ਗਿਆ ਹੈ। ਮਿਸੀਸਿਪੀ ਵਿਚ ਬਿਜਲੀ ਦੀਆਂ ਤਾਰਾਂ ਟੁੱਟਣ ਅਤੇ ਰੁੱਖ ਡਿੱਗਣ ਦੀ ਖ਼ਬਰ ਹੈ ਪਰ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਫਲੋਰੀਡਾ ਦੇ ਪਨਾਮਾ ਸਿਟੀ ਬੀਚ 'ਤੇ ਤੂਫਾਨ ਦੇ ਪ੍ਰਕੋਪ ਨਾਲ ਇਕ ਘਰ ਅਤੇ ਇਕ ਸੁਵਿਧਾ ਕੇਂਦਰ ਢਹਿ-ਢੇਰੀ ਹੋ ਗਿਆ। ਅਧਿਕਾਰੀਆਂ ਨੇ ਫੇਸਬੁੱਕ 'ਤੇ ਇਹ ਜਾਣਕਾਰੀ ਦਿੱਤੀ। ਪਨਾਮਾ ਸਿਟੀ ਨਿਊਜ਼ ਹੇਰਾਲਡ ਦੀ ਇਕ ਤਸਵੀਰ ਵਿਚ ਸੁਵਿਧਾ ਕੇਂਦਰ ਦੀਆਂ ਕੰਧਾਂ ਅਤੇ ਛੱਤਾਂ ਡਿੱਗੀਆਂ ਹੋਈਆਂ ਦਿਖਾਈ ਦਿੱਤੀਆਂ। ਭਾਵੇਂਕਿ ਇਸ ਦਾ ਕਾਊਂਟਰ ਅਤੇ ਹੋਰ ਸਾਮਾਨ ਸੁਰੱਖਿਅਤ ਨਜ਼ਰ ਆਇਆ। ਇਸ ਦੌਰਾਨ ਕਿਸੇ ਦੀ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਦੋ ਈਸਾਈ ਨਰਸਾਂ ਖ਼ਿਲਾਫ਼ ਈਸ਼ਨਿੰਦਾ ਦਾ ਕੇਸ

ਬੇਅ ਕਾਊਂਟੀ ਵਿਚ ਪੈਣ ਵਾਲਾ ਇਹ ਸ਼ਹਿਰ 2018 ਵਿਚ ਤੂਫਾਨ 'ਮਿਖਾਇਲ' ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਕੁਝ ਸਮਾਚਾਰ ਸੰਸਥਾਵਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿਚ ਅਲਾਬਾਮਾ ਦੇ ਓਰੇਂਜ ਬੀਚ ਵਿਚ ਕਾਰਾਂ ਦੇ ਸ਼ੀਸ਼ੇ ਟੁੱਟੇ ਹੋਏ ਦਿਖਾਈ ਦਿੱਤੇ। ਤੂਫਾਨ ਨਾਲ ਲੂਸੀਆਨਾ ਅਤੇ ਮਿਸੀਸਿਪੀ ਦੇ ਵੱਡੇ ਹਿੱਸੇ ਵਿਚ ਮੀਂਹ ਪਿਆ। ਬੇਲਾਰਡ ਨੇ ਕਿਹਾ ਕਿ ਲੂਸੀਆਨਾ ਵਿਚ ਤਲਾਸ਼ ਅਤੇ ਬਚਾਅ ਮੁਹਿੰਮ ਜਾਰੀ ਹੈ। ਰਾਸ਼ਟਰੀ ਮੌਸਮ ਸੇਵਾ ਮੁਤਾਬਕ ਇਹ 'ਈ.ਐੱਫ3' ਸ਼੍ਰੇਣੀ ਦ ਤੂਫਾਨ ਸੀ, ਜਿਸ ਨਾਲ 209 ਕਿਲੋਮੀਟਰ ਤੋਂ ਲੈ ਕੇ 225 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਵਾਲੀਆਂ ਹਵਾਵਾਂ ਚੱਲੀਆਂ। ਕੁਝ ਥਾਵਾਂ 'ਤੇ ਹੜ੍ਹ ਆਉਣ ਦੀ ਵੀ ਸੂਚਨਾ ਹੈ।

ਨੋਟ- ਅਮਰੀਕਾ ਦੇ ਵੱਖ-ਵੱਖ ਸੂਬਿਆਂ ਨੇ ਤੂਫਾਨ ਨੇ ਮਚਾਈ ਤਬਾਹੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News