ਅਮਰੀਕਾ: ਡੈਥ ਵੈਲੀ ''ਚ ਪਾਰਾ 53 ਡਿਗਰੀ ਸੈਲਸੀਅਸ ਤੋਂ ਪਾਰ, ਸੈਲਾਨੀ ਦੀ ਮੌਤ
Monday, Jul 08, 2024 - 11:29 AM (IST)

ਲਾਸ ਏਂਜਲਸ (ਏਪੀ): ਅਮਰੀਕਾ ਦੇ ਕੈਲੀਫੋਰਨੀਆ ਸਥਿਤ ਡੈਥ ਵੈਲੀ ਨੈਸ਼ਨਲ ਪਾਰਕ ਵਿੱਚ ਐਤਵਾਰ ਨੂੰ ਤਾਪਮਾਨ 53.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ| ਅੱਤ ਦੀ ਗਰਮੀ ਕਾਰਨ ਡੈਥ ਵੈਲੀ ਪਹੁੰਚੇ ਇਕ ਸੈਲਾਨੀ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਡੇਟਰਾਇਟ 'ਚ ਗੋਲੀਬਾਰੀ, ਦੋ ਦੀ ਮੌਤ, 19 ਜ਼ਖਮੀ
ਪਾਰਕ ਪ੍ਰਬੰਧਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਦੋਵੇਂ ਸੈਲਾਨੀ ਛੇ ਨੌਜਵਾਨਾਂ ਦੇ ਸਮੂਹ ਦਾ ਹਿੱਸਾ ਸਨ, ਜੋ ਮੋਟਰਸਾਈਕਲਾਂ 'ਤੇ ਬੈਡਵਾਟਰ ਬੇਸਿਨ ਖੇਤਰ ਤੋਂ ਯਾਤਰਾ ਕਰ ਰਹੇ ਸਨ। ਬਿਆਨ 'ਚ ਕਿਹਾ ਗਿਆ,''ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਬਿਆਨ ਅਨੁਸਾਰ ਦੂਜੇ ਮੋਟਰਸਾਈਕਲ ਸਵਾਰ ਨੂੰ "ਗੰਭੀਰ ਹੀਟਸਟ੍ਰੋਕ" ਕਾਰਨ ਲਾਸ ਵੇਗਾਸ ਦੇ ਹਸਪਤਾਲ ਲਿਜਾਇਆ ਗਿਆ। ਪਾਰਕ ਦੇ ਅਧਿਕਾਰੀ ਮਾਈਕ ਰੇਨੋਲਡਜ਼ ਨੇ ਕਿਹਾ, "ਇਸ ਤਰ੍ਹਾਂ ਦੀ ਅਤਿਅੰਤ ਗਰਮੀ ਤੁਹਾਡੀ ਸਿਹਤ ਲਈ ਖਤਰਾ ਪੈਦਾ ਕਰ ਸਕਦੀ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।