ਸ਼ੀਸ਼ੇ ਦੇ ਘਰਾਂ ''ਚ ਰਹਿਣ ਵਾਲਿਆਂ ਨੂੰ ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

02/10/2019 5:07:30 PM

ਵਾਸ਼ਿੰਗਟਨ (ਬਿਊਰੋ)— ਸੂਰਜ ਦੀ ਰੋਸ਼ਨੀ ਸਿਹਤਮੰਦ ਜ਼ਿੰਦਗੀ ਲਈ ਕਾਫੀ ਮਹੱਤਵਪੂਰਣ ਹੈ। ਸੂਰਜ ਦੀ ਰੋਸ਼ਨੀ ਧਰਤੀ 'ਤੇ ਜੀਵਨ ਹੋਣ ਦੇ ਸਭ ਤੋਂ ਖਾਸ ਕਾਰਕਾਂ ਵਿਚੋਂ ਇਕ ਹੈ। ਕਿਸੇ ਵਿਅਕਤੀ ਦੀ ਸਿਹਤ 'ਤੇ ਵੀ ਸੂਰਜ ਦੀ ਰੋਸ਼ਨਾ ਦਾ ਸਿੱਧਾ ਅਸਰ ਹੁੰਦਾ ਹੈ। ਸਿਹਤ ਅਤੇ ਸੂਰਜ ਦੀ ਰੋਸ਼ਨੀ ਵਿਚਕਾਰ ਦੇ ਸਬੰਧ ਵਿਚ ਸਭ ਤੋਂ ਖਾਸ ਲਿੰਕ ਹੈ 'ਵਿਟਾਮਿਨ ਡੀ'। ਸਿਹਤਮੰਦ ਜ਼ਿੰਦਗੀ ਜਿਉਣ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਣ ਵਿਚ ਵਿਟਾਮਿਨ ਡੀ ਦਾ ਬਹੁਤ ਵੱਡਾ ਯੋਗਦਾਨ ਹੈ।

ਹੱਡੀਆਂ ਵਿਚ ਕੈਲਸ਼ੀਅਮ ਦੇ ਸੋਖਣ ਲਈ ਵਿਟਾਮਿਨ ਡੀ ਦੀ ਲੋੜ ਹੁੰਦੀ ਹੈ। ਵਿਟਾਮਿਨ ਡੀ ਦਾ ਸਭ ਤੋਂ ਵਧੀਆ ਸਰੋਤ ਸੂਰਜ ਦੀ ਰੋਸ਼ਨੀ ਹੈ। ਸੂਰਜ ਦੀ ਰੋਸ਼ਨੀ ਵਿਚ ਮੌਜੂਦ ਪਰਾਬੈਂਗਣੀ ਕਿਰਨਾਂ (ultraviolet rays) ਨਾਲ ਕਿਰਿਆ ਕਰ ਕੇ ਸਾਡੀ ਸਕਿਨ ਖੁਦ ਵਿਟਾਮਿਨ ਡੀ ਦਾ ਨਿਰਮਾਣ ਕਰਦੀ ਹੈ। ਲੀਵਰ ਅਤੇ ਕਿਡਨੀ ਜੈਵਿਕ ਰੂਪ ਨਾਲ ਕਿਰਿਆਹੀਣ ਇਸ ਵਿਟਾਮਿਨ ਡੀ ਨੂੰ ਕਿਰਿਆਸ਼ੀਲ ਸਮੱਗਰੀ ਵਿਚ ਬਦਲ ਦਿੰਦੇ ਹਨ। ਸਰੀਰ ਇਸ ਦੀ ਵਰਤੋਂ ਕੈਲਸ਼ੀਅਮ ਸੋਖਣ ਅਤੇ ਹੱਡੀਆਂ ਨੂੰੰ ਮਜ਼ਬੂਤ ਬਣਾਉਣ ਵਿਚ ਕਰਦਾ ਹੈ। ਇਸ ਲਈ ਡਾਕਟਰ ਸੁਝਾਅ ਦਿੰਦੇ ਹਨ ਕਿ ਹਰੇਕ ਵਿਅਕਤੀ ਨੂੰ ਰੋਜ਼ਾਨਾ ਘੱਟੋ-ਘੱਟ 10-15 ਮਿੰਟ ਸੂਰਜ ਦੀ ਰੋਸ਼ਨੀ ਵਿਚ ਰਹਿਣਾ ਚਾਹੀਦਾ ਹੈ।

ਸੂਰਜ ਦੀ ਰੋਸ਼ਨੀ ਵਿਚ ਦੋ ਤਰ੍ਹਾਂ ਦੀਆਂ ਪਰਾਬੈਂਗਣੀ ਕਿਰਨਾਂ ਯੂ.ਵੀ.ਏ. ਅਤੇ ਯੂ.ਵੀ.ਬੀ. ਹੁੰਦੀਆਂ ਹਨ। ਯੂ.ਵੀ.ਏ. ਸਕਿਨ ਵਿਚ ਜ਼ਿਆਦਾ ਅੰਦਰ ਤੱਕ ਦਾਖਲ ਹੋਣ ਵਿਚ ਸਮਰੱਥ ਹੁੰਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਦਾ ਕਾਰਨ ਬਣਦੀਆਂ ਹਨ। ਉੱਥੇ ਯੂ.ਵੀ.ਬੀ. ਸਕਿਨ 'ਤੇ ਜਲਨ ਅਤੇ ਲਾਲ ਨਿਸ਼ਾਨ ਦਾ ਕਾਰਨ ਬਣਦੀਆਂ ਹਨ। ਉੱਥੇ ਯੂ.ਵੀ.ਬੀ. ਹੀ ਵਿਟਾਮਿਨ ਡੀ ਦੇ ਨਿਰਮਾਣ ਦੀ ਪ੍ਰਕਿਰਿਆ ਵੀ ਸ਼ੁਰੂ ਕਰਦੀਆਂ ਹਨ।

ਜ਼ਿਆਦਾਤਰ ਖਿੜਕੀਆਂ ਵਿਚ ਵਰਤੇ ਜਾਣ ਵਾਲੇ ਸਾਰੇ ਕੱਚ ਯੂ.ਵੀ.ਬੀ. ਨੂੰ ਰੋਕਣ ਵਿਚ ਸਮਰੱਥ ਹੁੰਦੇ ਹਨ। ਇਸ ਲਈ ਕਿਸੇ ਗੱਡੀ ਦੀ ਖਿੜਕੀ ਜਾਂ ਘਰ ਦੇ ਕੱਚ ਦੀਆਂ ਕੰਧਾਂ ਦੇ ਅੰਦਰ ਬੈਠ ਕੇ ਧੁੱਪ ਸੇਕਣ ਨਾਲ ਸਰੀਰ ਵਿਚ ਵਿਟਾਮਿਨ ਡੀ ਦਾ ਨਿਰਮਾਣ ਨਹੀਂ ਹੋ ਪਾਉਂਦਾ। ਕੱਚ ਤੋਂ ਆਉਣ ਵਾਲੀ ਰੋਸ਼ਨੀ ਵਿਚ ਯੂ.ਵੀ.ਏ. ਦੀ ਘਣਤਾ ਵੱਧ ਜਾਂਦੀ ਹੈ। ਇਸ ਲਈ ਜ਼ਿਆਦਾ ਦੇਰ ਤੱਕ ਕੱਚ ਤੋਂ ਨਿਕਲ ਕੇ ਆ ਰਹੀ ਧੁੱਪ ਵਿਚ ਬੈਠਣਾ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਡਾਕਟਰ ਮਾਈਕਲ ਹੋਲਿਕ ਨੇ ਕਿਹਾ,''ਸਰਦੀ ਹੋਵੇ ਜਾਂ ਗਰਮੀ, ਸ਼ੀਸ਼ੇ ਦੇ ਅੰਦਰ ਬੈਠ ਕੇ ਧੁੱਪ ਲੈਣ ਨਾਲ ਵਿਟਾਮਿਨ ਡੀ ਨਹੀਂ ਬਣਦਾ।''


Vandana

Content Editor

Related News