ਦੱਖਣੀ ਏਸ਼ੀਆਈ ਸਮੂਹ ਵੱਲੋਂ ਗੁਰਪ੍ਰੀਤ ਕੌਰ ਦੀ ਮੌਤ ਦੇ ਮਾਮਲੇ ਦੀ ਜਾਂਚ ਦੀ ਮੰਗ

Wednesday, Jun 19, 2019 - 01:51 PM (IST)

ਦੱਖਣੀ ਏਸ਼ੀਆਈ ਸਮੂਹ ਵੱਲੋਂ ਗੁਰਪ੍ਰੀਤ ਕੌਰ ਦੀ ਮੌਤ ਦੇ ਮਾਮਲੇ ਦੀ ਜਾਂਚ ਦੀ ਮੰਗ

ਵਾਸ਼ਿੰਗਟਨ (ਭਾਸ਼ਾ)— ਇਕ ਦੱਖਣੀ ਏਸ਼ੀਆਈ ਸਮੂਹ ਨੇ ਅਰੀਜ਼ੋਨਾ ਵਿਚ ਅਮਰੀਕਾ-ਮੈਕਸੀਕੋ ਸਰਹੱਦ 'ਤੇ 6 ਸਾਲਾ ਭਾਰਤੀ ਬੱਚੀ ਦੀ ਮੌਤ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਸਮੂਹ ਨੇ ਦੋਸ਼ ਲਗਾਇਆ ਕਿ ਇਲਾਕੇ ਦਾ ਫੌਜੀਕਰਨ ਕਰਨ ਅਤੇ ਸ਼ਰਨਾਰਥੀਆਂ ਨੂੰ ਸਰਹੱਦ ਪਾਰ ਨਾ ਕਰਨ ਦੇਣ ਨਾਲ ਅਣਮਨੁੱਖੀ ਮਾਹੌਲ ਬਣ ਗਿਆ ਹੈ। ਗੁਰਪ੍ਰੀਤ ਕੌਰ ਦੀ ਲਾਸ਼ ਬੁੱਧਵਾਰ ਨੂੰ ਅਰੀਜ਼ੋਨਾ ਦੇ ਲਿਊਕਵਿਲੇ ਤੋਂ 27 ਕਿਲੋਮੀਟਰ ਪੱਛਮ ਵਿਚ ਅਮਰੀਕੀ ਸਰਹੱਦੀ ਗਸ਼ਤੀ ਦਲ ਨੂੰ ਉਸ ਸਮੇਂ ਮਿਲੀ ਜਦੋਂ ਤਾਪਮਾਨ 42 ਡਿਗਰੀ ਸੈਲਸੀਅਸ ਸੀ। ਉਹ ਅਗਲੇ ਮਹੀਨੇ ਸੱਤ ਸਾਲ ਦੀ ਹੋਣ ਵਾਲੀ ਸੀ। 

ਗੁਰਪ੍ਰੀਤ ਦੀ ਮਾਂ ਉਸ ਨੂੰ ਇਕ ਮਹਿਲਾ ਅਤੇ ਉਸ ਦੇ ਬੱਚੇ ਕੋਲ ਛੱਡ ਗਈ ਸੀ ਅਤੇ ਪਾਣੀ ਦੀ ਤਲਾਸ਼ ਵਿਚ ਚਲੀ ਗਈ ਸੀ। ਮ੍ਰਿਤਕ ਕੁੜੀ ਚਾਰ ਹੋਰ ਲੋਕਾਂ ਨਾਲ ਯਾਤਰਾ ਕਰ ਰਹੀ ਸੀ। ਸਾਊਥ ਏਸ਼ੀਅਨ ਅਮੇਰਿਕਨਜ਼ ਲੀਡਿੰਗ ਟੂਗੇਦਰ (ਸਾਲਟ) ਦੀ ਅੰਤਰਿਮ ਸਹਿ ਕਾਰਜਕਾਰੀ ਨਿਦੇਸ਼ਕ ਲਕਸ਼ਮੀ ਸ਼੍ਰੀਧਰਨ ਨੇ ਇਕ ਬਿਆਨ ਵਿਚ ਕਿਹਾ,''ਸਾਨੂੰ ਗੁਰਪ੍ਰੀਤ ਕੌਰ ਦੀ ਮੌਤ ਦੇ ਬਾਰੇ ਵਿਚ ਜਾਣ ਕੇ ਬਹੁਤ ਦੁੱਖ ਹੋਇਆ।'' ਸਮੂਹ ਨੇ ਕਿਹਾ ਕਿ ਉਹ ਕਸਟਮ ਅਤੇ ਸੀਮਾ ਸੁਰੱਖਿਆ ਕਮਿਸ਼ਨਰ ਕੇਵਿਨ ਕੇ. ਨੂੰ ਇਸ ਹਫਤੇ ਜਾਂਚ ਲਈ ਚਿੱਠੀ ਭੇਜ ਕੇ ਕੁੜੀ ਦੀ ਮੌਤ ਦੀ ਜਾਂਚ ਦੀ ਮੰਗ ਕਰੇਗਾ ਅਤੇ ਉਸ ਦੀ ਮਾਂ ਅਤੇ ਸਮੂਹ ਦੇ ਹੋਰ ਸ਼ਰਨਾਰਥੀਆਂ ਦੇ ਬਾਰੇ ਵਿਚ ਜਾਣਕਾਰੀ ਮੰਗੇਗਾ।


author

Vandana

Content Editor

Related News