ਅਮਰੀਕਾ-ਮੈਕਸੀਕੋ ਬਾਰਡਰ ''ਤੇ ਮਿਲੀ ਸਭ ਤੋਂ ਲੰਬੀ ''ਤਸਕਰੀ ਸੁਰੰਗ'', ਤਸਵੀਰਾਂ

Thursday, Jan 30, 2020 - 04:41 PM (IST)

ਅਮਰੀਕਾ-ਮੈਕਸੀਕੋ ਬਾਰਡਰ ''ਤੇ ਮਿਲੀ ਸਭ ਤੋਂ ਲੰਬੀ ''ਤਸਕਰੀ ਸੁਰੰਗ'', ਤਸਵੀਰਾਂ

ਵਾਸ਼ਿੰਗਟਨ (ਬਿਊਰੋ): ਹਾਲ ਹੀ ਵਿਚ ਅਮਰੀਕਾ-ਮੈਕਸੀਕੋ ਬਾਰਡਰ 'ਤੇ ਹੁਣ ਤੱਕ ਦੀ ਸਭ ਤੋਂ ਲੰਬੀ ਤਸਕਰੀ ਸੁਰੰਗ (Smuggling tunnel) ਮਿਲੀ ਹੈ। ਇਹ ਸੁਰੰਗ 4,309 ਫੁੱਟ (1313 ਮੀਟਰ) ਲੰਬੀ ਹੈ। ਯੂ.ਐੱਸ. ਅਫਸਰਾਂ ਦੇ ਮੁਤਾਬਕ ਇਸ ਸੁਰੰਗ ਵਿਚ ਲਿਫਟ, ਰੇਲ ਟਰੈਕ, ਡ੍ਰੇਨੇਜ ਸਿਸਟਮ, ਏਅਰ ਵੈਂਟੀਲੇਸ਼ਨ ਅਤੇ ਹਾਈ ਵੋਲਟੇਜ ਕੇਬਲਜ਼ ਹਨ। ਇਸ ਦੇ ਜ਼ਰੀਏ ਮੈਕਸੀਕਨ ਸ਼ਹਿਰ ਤਿਜੁਆਨਾ ਦੇ ਉਦਯੋਗਿਕ ਸਾਈਟ ਨਾਲ ਕੈਲੀਫੋਰਨੀਆ ਦੇ ਸੈਨ ਡਿਏਗੋ ਨੂੰ ਜੋੜਿਆ ਗਿਆ ਸੀ।ਭਾਵੇਂਕਿ ਅਫਸਰਾਂ ਨੂੰ ਇਸ ਦੇ ਅੰਦਰ ਕੋਈ ਡਰੱਗਜ਼ ਨਹੀਂ ਮਿਲੀ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ। 

PunjabKesari

ਅਫਸਰਾਂ ਨੇ ਦੱਸਿਆ ਕਿ ਹੁਣ ਤੱਕ ਇਹ ਪਤਾ ਨਹੀਂ ਚੱਲਿਆ ਹੈ ਕਿ ਇਸ ਨੂੰ ਕਿਸੇ ਨੇ ਬਣਾਇਆ। ਇਸ ਸੁਰੰਗ ਵਿਚ ਦਾਖਲ ਹੋਣ ਦੇ ਰਸਤੇ ਨੂੰ ਮੈਕਸੀਕੋ ਦੇ ਅਫਸਰਾਂ ਨੇ ਅਗਸਤ ਵਿਚ ਖੋਜਿਆ ਸੀ। ਬਾਅਦ ਵਿਚ ਅਮਰੀਕਾ ਦੇ ਅਫਸਰਾਂ ਨੇ ਜਾਂਚ ਕੀਤੀ ਅਤੇ ਮੈਪ ਕੀਤਾ। ਫਿਰ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਜਨਤਕ ਕੀਤੀ ਗਈ।

PunjabKesari

ਯੂ.ਐੱਸ. ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਫਸਰਾਂ ਦੇ ਮੁਤਾਬਕ ਜ਼ਮੀਨ ਤੋਂ ਇਸ ਦੀ ਔਸਤਨ ਡੂੰਘਾਈ 70 ਫੁੱਟ (21 ਮੀਟਰ) ਹੈ। ਇਹ 5.5 ਫੁੱਟ ਉੱਚੀ ਅਤੇ 2 ਫੁੱਟ ਚੋੜੀ ਹੈ। ਭਾਵੇਂਕਿ ਇਹ ਸਾਫ ਨਹੀਂ ਹੋ ਸਕਿਆ ਕਿ ਇਸ ਨੂੰ ਬਣਾਉਣ ਵਿਚ ਕਿੰਨਾ ਸਮਾਂ ਲੱਗਾ।

PunjabKesari

ਉਹਨਾਂ ਦਾ ਕਹਿਣਾ ਹੈ ਕਿ 2016 ਵਿਚ ਕੈਲੀਫੋਰਨੀਆ ਨਾਲ ਲੱਗਦੀ ਮੈਕਸੀਕੋ ਸੀਮਾ 'ਤੇ ਉਸ ਸਾਲ ਕਈ ਸੁਰੰਗਾਂ ਮਿਲੀਆਂ ਸਨ। ਇਸ ਤੋਂ ਪਹਿਲਾਂ 2014 ਵਿਚ ਸੈਨ ਡਿਏਗੋ ਵਿਚ ਸਭ ਤੋਂ ਲੰਬੀ ਸੁਰੰਗ ਦਾ ਪਤਾ ਚੱਲਿਆ ਸੀ, ਜਿਸ ਦੀ ਲੰਬਾਈ 2966 ਫੁੱਟ ਸੀ।
 


author

Vandana

Content Editor

Related News