ਸ਼ਖਸ ਨੇ 44 ਸੈਕੰਡ ''ਚ ਹੱਲ ਕੀਤੇ ਤਿੰਨ ਰੂਬਿਕ ਕਿਊਬਜ਼, ਵੀਡੀਓ ਵਾਇਰਲ

Tuesday, Dec 03, 2019 - 12:50 PM (IST)

ਸ਼ਖਸ ਨੇ 44 ਸੈਕੰਡ ''ਚ ਹੱਲ ਕੀਤੇ ਤਿੰਨ ਰੂਬਿਕ ਕਿਊਬਜ਼, ਵੀਡੀਓ ਵਾਇਰਲ

ਵਾਸ਼ਿੰਗਟਨ (ਬਿਊਰੋ): ਰੂਬਿਕ ਕਿਊਬਜ਼ ਨੂੰ ਹੱਲ ਕਰਨਾ ਬੱਚਿਆਂ ਦੀ ਖੇਡ ਨਹੀਂ। ਭਾਵੇਂਕਿ ਇਕ ਨੌਜਵਾਨ ਨੇ ਬੱਚਿਆਂ ਦੀ ਖੇਡ ਵਾਂਗ 3 ਰੂਬਿਕ ਕਿਊਬਜ਼ ਨੂੰ 44 ਸੈਕੰਡ ਵਿਚ ਹੱਲ ਦਿੱਤਾ। ਉਹ ਵੀ ਜਗਲਿੰਗ ਕਰਦੇ ਹੋਏ ਮਤਲਬ ਤਿੰਨੇ ਰੂਬਿਕ ਕਿਊਬਜ਼ ਨੂੰ ਹਵਾ ਵਿਚ ਉਛਾਲਦੇ ਹੋਏ। ਸੁਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਆਨਲਾਈਨ ਟਵਿੱਟਰ ਯੂਜ਼ਰ ਥਿਓ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋਵੇਗਾ। ਵਾਇਰਲ ਵੀਡੀਓ ਨੂੰ ਮਾਈਕ੍ਰੋਬਲਾਗਿੰਗ ਵੈਬਸਾਈਟ 'ਤੇ 7.4 ਮਿਲੀਅਨ (74 ਲੱਖ) ਤੋਂ ਜ਼ਿਆਦਾ ਬਾਰ ਦੇਖਿਆ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਕੁਮੈਂਟਸ ਕੀਤੇ ਗਏ।

ਵੀਡੀਓ ਵਿਚ ਇਕ ਸ਼ਖਸ, ਜਿਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਕੈਮਰੇ ਦੇ ਸਾਹਮਣੇ ਤਿੰਨ ਅਣਸੁਲਝੇ ਰੂਬਿਕ ਕਿਊਬਜ਼ ਨੂੰ ਦਿਖਾਉਂਦਾ ਹੈ। ਇਸ ਦੌਰਾਨ ਉਹ ਉਂਗਲਾਂ ਨੂੰ ਘੁੰਮਾਉਂਦੇ ਹੋਏ ਕਿਊਬਜ਼ ਨੂੰ ਹੱਲ ਵੀ ਕਰਦਾ ਜਾਂਦਾ ਹੈ ਅਤੇ ਕਰੀਬ 44 ਸੈਕੰਡ ਵਿਚ ਤਿੰਨੇ ਕਿਊਬਜ਼ ਨੂੰ ਹੱਲ ਕਰ ਦਿੰਦਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਦੌਰਾਨ ਉਹ ਇਕ ਵਾਰ ਵੀ ਨਹੀਂ ਰੁੱਕਦਾ।

 

ਪਹਿਲੀ ਵਾਰ ਦੇਖ ਕੇ ਅਜਿਹਾ ਕਰਨਾ ਅਸੰਭਵ ਲੱਗਦਾ ਹੈ ਪਰ ਇਸ ਵੀਡੀਓ ਵਿਚ ਕੋਈ ਕੱਟ ਨਹੀਂ ਹੈ। ਭਾਵੇਂਕਿ ਕੁਝ ਯੂਜ਼ਰਸ ਨੇ ਵੀਡੀਓ ਦੀ ਸੱਚਾਈ 'ਤੇ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਖਸ ਅਧੂਰੇ ਕਿਊਬਜ਼ ਨੂੰ ਵੀਡੀਓ ਫ੍ਰੇਮ ਵਿਚੋਂ ਬਾਹਰ ਸੁੱਟ ਦਿੰਦਾ ਹੈ ਅਤੇ ਪਹਿਲਾਂ ਤੋਂ ਹੱਲ ਕੀਤੇ ਗਏ ਰੂਬਿਕ ਕਿਊਬਜ਼ ਨਾਲ ਬਦਲ ਲੈਂਦਾ ਹੈ। ਉੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਵੀਡੀਓ ਰਿਵਰਸ ਵਿਚ ਚਲਾਇਆ ਗਿਆ ਸੀ ਜਿਸ ਨਾਲ ਅਜਿਹਾ ਲੱਗੇ ਕਿ ਸ਼ਖਸ ਨੇ ਜ਼ਬਰਦਸਤ ਕਰਤਬ ਕੀਤਾ ਹੈ। 


author

Vandana

Content Editor

Related News