8 ਸਾਲ ਦੇ ਰੇਯਾਨ ਨੇ ਯੂ-ਟਿਊਬ ਤੋਂ ਕਮਾਏ 2.6 ਕਰੋੜ ਡਾਲਰ, ਲਿਸਟ ਜਾਰੀ

12/19/2019 1:10:17 PM

ਵਾਸ਼ਿੰਗਟਨ (ਬਿਊਰੋ): ਫੋਰਬਸ ਮੈਗਜ਼ੀਨ ਵਿਚ ਬੁੱਧਵਾਰ ਨੂੰ ਪ੍ਰਕਾਸ਼ਿਤ ਇਕ ਸੂਚੀ ਦੇ ਮੁਤਾਬਕ 8 ਸਾਲ ਦੇ ਰੇਯਾਨ ਕਾਜ਼ੀ ਨੇ ਆਪਣੇ ਯੂ-ਟਿਊਬ ਚੈਨਲ 'ਤੇ ਇਸ ਸਾਲ ਮਤਲਬ 2019 ਵਿਚ 2.6 ਕਰੋੜ ਡਾਲਰ ਦੀ ਕਮਾਈ ਕੀਤੀ ਹੈ। ਇਸ ਕਾਰਨ ਉਹ ਇਸ ਪਲੇਟਫਾਰਮ 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਯੂ-ਟਿਊਬਰ ਬਣ ਗਿਆ ਹੈ। ਫੋਰਬਸ ਦੇ ਮੁਤਾਬਕ ਸਾਲ 2018 ਵਿਚ 2.2 ਕਰੋੜ ਡਾਲਰ ਦੀ ਕਮਾਈ ਕਰ ਕੇ ਉਹ ਉਦੋਂ ਵੀ ਇਸ ਵੀਡੀਓ ਪਲੇਟਫਾਰਮ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਯੂ-ਟਿਊਬਰ ਸੀ।

ਰੇਯਾਨ ਦਾ ਅਸਲੀ ਨਾਮ ਰੇਯਾਨ ਗੌਨ ਹੈ। ਉਸ ਦੇ ਮਾਤਾ-ਪਿਤਾ ਨੇ ਸਾਲ 2015 ਵਿਚ ਉਸ ਦਾ ਚੈਨਲ 'ਰੇਯਾਨਜ਼ ਵਰਲਡ' ਲਾਂਚ ਕੀਤਾ ਸੀ। ਇਸ ਚੈਨਲ 'ਤੇ ਰੇਯਾਨ ਦੇ ਪਹਿਲਾਂ ਤੋਂ ਹੀ 2.29 ਕਰੋੜ ਯੂਜ਼ਰਸ ਹਨ। ਰੇਯਾਨ ਖਿਡੌਣੇ ਦੀ ਅਨਬਾਕਸਿੰਗ ਅਤੇ ਉਸ ਨੂੰ ਖੇਡਦੇ ਹੋਏ ਇਕ ਛੋਟਾ ਜਿਹਾ ਵੀਡੀਓ ਬਣਾਉਂਦਾ ਹੈ ਅਤੇ ਉਸ ਦੇ ਮਾਤਾ-ਪਿਤਾ ਉਸ ਨੂੰ ਯੂ-ਟਿਊਬ 'ਤੇ ਅਪਲੋਡ ਕਰਦੇ ਹਨ। ਚੈਨਲ ਵਿਚ ਹੁਣ ਖਿਡੌਣਿਆਂ ਦੇ ਇਲਾਵਾ ਵਿਦਿਅਕ ਵੀਡੀਓ ਵੀ ਦਿਖਾਏ ਜਾ ਰਹੇ ਹਨ।

ਐਨਾਲੈਟਿਕਸ ਵੈਬਸਾਈਟ ਸੋਸ਼ਲ ਬਲੇਡ ਦੇ ਅੰਕੜਿਆਂ ਮੁਤਾਬਕ ਰੇਯਾਨ ਦੇ ਕਈ ਵੀਡੀਓ ਨੂੰ ਇਕ ਅਰਬ ਤੋਂ ਜ਼ਿਆਦਾ ਵਿਊਜ਼ ਮਿਲੇ ਹਨ। ਉਸ ਦੇ ਚੈਨਲ ਦੇ ਬਣਨ ਦੇ ਬਾਅਦ ਤੋਂ ਹੁਣ ਤੱਕ ਉਸ ਦੇ ਵੀਡੀਓਜ਼ ਨੂੰ ਕਰੀਬ 35 ਅਰਬ ਵਿਊਜ਼ ਮਿਲ ਚੁੱਕੇ ਹਨ। ਹਾਲ ਹੀ ਵਿਚ ਇਕ ਖਪਤਕਾਰ ਵਕਾਲਤ ਸੰਗਠਨ ਟਰੂਥ ਇਨ ਐਡਵਰਟਾਈਜਿੰਗ ਨੇ ਅਮਰੀਕੀ ਫੈਡਰਲ ਟਰੇਡ ਕਮਿਸ਼ਨ (ਐੱਫ.ਟੀ.ਸੀ.) ਵਿਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਬਾਅਦ ਚੈਨਲ ਦਾ ਨਾਮ ਬਦਲ ਦਿੱਤਾ ਗਿਆ।

ਐਡਵਰਟਾਈਜਿੰਗ ਵਿਚ ਟਰੂਥ ਨੇ ਦੋਸ਼ ਲਗਾਇਆ ਕਿ ਚੈਨਲ ਸਪੱਸ਼ਟ ਰੂਪ ਨਾਲ ਇਹ ਦੱਸਣ ਤੋਂ ਇਨਕਾਰ ਕਰ ਰਿਹਾ ਹੈ ਕਿ ਕਿਹੜੇ ਵੀਡੀਓ ਪ੍ਰਾਯੋਜਿਤ ਕੀਤੇ ਗਏ ਹਨ, ਜਿਸ ਦਾ ਮਤਲਬ ਹੈ ਕਿ ਬ੍ਰਾਂਡ ਨੇ ਆਪਣੇ ਉਤਪਾਦਾਂ ਦੀ ਸਹੂਲਤ ਦੇ ਲਈ ਵੀਡੀਓ ਦਾ ਭੁਗਤਾਨ ਕੀਤਾ ਹੈ। ਰੇਯਾਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਇਕ ਵਾਰ ਉਹਨਾਂ ਦੇ ਬੇਟੇ ਨੇ ਯੂ-ਟਿਊਬ 'ਤੇ ਖਿਡੌਣਿਆਂ ਦੇ ਰਿਵੀਊ ਦੇ ਵੀਡੀਓਜ਼ ਦੇਖਣ ਦੇ ਬਾਅਦ ਅਜਿਹਾ ਹੀ ਇਕ ਚੈਲਨ ਬਣਾਉਣ ਲਈ ਕਿਹਾ ਸੀ। ਉਹਨਾਂ ਨੇ ਰੇਯਾਨ ਦੇ ਨਾਲ ਮਿਲ ਕੇ ਵੀਡੀਓਜ਼ ਬਣਾਉਣੇ ਸ਼ੁਰੂ ਕੀਤੇ। ਜਦੋਂ ਵੀਡੀਓ ਨੂੰ ਲੱਖਾਂ ਵਿਊਜ਼ ਮਿਲਣ ਲੱਗੇ ਅਤੇ  ਇਸ ਨਾਲ ਚੰਗੀ ਕਮਾਈ ਹੋਣ ਲੱਗੀ ਤਾਂ ਰੇਯਾਨ ਦੀ ਮਾਂ ਨੇ ਨੌਕਰੀ ਛੱਡ ਦਿੱਤੀ। ਉਸ ਦੇ ਪਿਤਾ ਇਕ ਇੰਜੀਨੀਅਰ ਹਨ। ਫੋਰਬਸ ਦੀ ਲਿਸਟ ਦੇ ਮੁਤਾਬਕ ਕਮਾਈ ਦੇ ਮਾਮਲੇ ਵਿਚ ਤੀਜੇ ਸਥਾਨ 'ਤੇ ਇਕ ਹੌਰ ਯੂ-ਟਿਊਬ ਚੈਨਲ ਹੈ। ਰੂਸ ਦੇ ਅਨਾਸਤਾਸੀਆ ਰਾਡਜਿਨਕਾਇਆ ਦੀ ਉਮਰ ਸਿਰਫ 5 ਸਾਲ ਹੈ ਅਤੇ ਉਸ ਨੇ ਇਸ ਵੀਡੀਓ ਪਲੇਟ ਫਾਰਮ ਤੋਂ 1.8 ਕਰੋੜ ਡਾਲਰ ਦੀ ਕਮਾਈ ਕੀਤੀ ਹੈ।


Vandana

Content Editor

Related News