ਆਪਣੇ ਬੇਟੇ ਨੂੰ ਦਰਦਨਾਕ ਟ੍ਰੀਟਮੈਂਟ ਦਿੰਦੀ ਹੈ ਇਹ ਮਾਂ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
Friday, Oct 26, 2018 - 04:34 PM (IST)
ਵਾਸ਼ਿੰਗਟਨ (ਬਿਊਰੋ)— ਕੋਈ ਵੀ ਮਾਂ ਆਪਣੇ ਬੱਚੇ ਨੂੰ ਦਰਦ ਜਾਂ ਤਕਲੀਫ ਵਿਚ ਨਹੀਂ ਦੇਖ ਸਕਦੀ ਪਰ ਅਮਰੀਕਾ ਦੀ ਰਹਿਣ ਵਾਲੀ ਇਕ ਔਰਤ ਆਪਣੇ ਬੇਟੇ ਨੂੰ ਰੋਜ਼ਾਨਾ ਬਹੁਤ ਦਰਦ ਦਿੰਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਔਰਤ ਇਹ ਦਰਦ ਆਪਣੇ ਬੇਟੇ ਦੀ ਜਾਨ ਬਚਾਉਣ ਲਈ ਦਿੰਦੀ ਹੈ। 27 ਸਾਲਾ ਐਲੀਸੀਆ ਬਾਰਬਰ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਬਲੀਚ ਨਾਲ ਨਵਾਉਂਦੀ ਹੈ। ਔਰਤ ਨੇ ਰੋਂਦੇ ਹੋਏ ਦੱਸਿਆ ਕਿ ਉਹ ਬੇਟੇ ਦੀ ਜਾਨ ਬਚਾਉਣ ਲਈ ਅਜਿਹਾ ਕਰਦੀ ਹੈ।

ਹਾਲ ਹੀ ਵਿਚ ਮਹਿਲਾ ਨੇ ਬੇਟੇ ਦਾ ਪਹਿਲਾ ਜਨਮਦਿਨ ਮਨਾਇਆ। ਬੱਚੇ ਨੂੰ 'ਹਾਰਲੇਕਵਿਨ-ਟਾਈਪ ਐਥਿਓਸਿਸ' ਬੀਮਾਰੀ ਹੈ। ਇਸ ਵਿਚ ਸਕਿਨ ਦਾ ਵਾਧਾ ਸਧਾਰਨ ਤੋਂ 14 ਗੁਣਾ ਜ਼ਿਆਦਾ ਤੇਜ਼ੀ ਨਾਲ ਹੁੰਦਾ ਹੈ। ਐਲੀਸੀਆ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਮੈਂ ਆਪਣੇ ਤੀਜੇ ਬੱਚੇ ਜੈਮਿਸਨ ਨੂੰ ਜਨਮ ਦਿੱਤਾ ਸੀ। ਪਰ ਜਨਮ ਦੇਣ ਸਮੇਂ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਉਸ ਦਾ ਭਵਿੱਖ ਕਾਫੀ ਮੁਸ਼ਕਲਾਂ ਭਰਿਆ ਰਹਿਣ ਵਾਲਾ ਹੈ।
ਇਸ ਬੀਮਾਰੀ ਦਾ ਕੋਈ ਇਲਾਜ ਨਹੀਂ

ਐਲੀਸੀਆ ਮੁਤਾਬਕ ਜੈਮਿਸਨ ਅਜੀਬ ਅਤੇ ਜਾਨਲੇਵਾ ਬੀਮਾਰੀ ਨਾਲ ਪੈਦਾ ਹੋਇਆ। ਹਾਰਲੇਕਵਿਨ-ਟਾਈਪ ਐਥਿਓਸਿਸ ਬੀਮਾਰੀ ਵਿਚ ਬੌਡੀ ਸਕਿਨ 14 ਗੁਣਾ ਤੇਜ਼ੀ ਨਾਲ ਵੱਧਦੀ ਹੈ। ਇਹ ਬਹੁਤ ਤਕਲੀਫ ਦੇਣ ਵਾਲਾ ਹੁੰਦਾ ਹੈ। ਇਸ ਕਾਰਨ ਮੋਟੀ ਚਮੜੀ ਵਿਚ ਕ੍ਰੈਕ ਆਉਂਦੇ ਹਨ ਅਤੇ ਇਨਫੈਕਸ਼ਨ ਦਾ ਖਤਰਾ ਹੁੰਦਾ ਹੈ। ਐਲੀਸੀਆ ਨੇ ਦੱਸਿਆ ਕਿ ਬਦਕਿਸਮਤੀ ਨਾਲ ਉਸ ਦੇ ਬੇਟੇ ਦੀ ਬੀਮਾਰੀ ਦਾ ਇਲਾਜ ਨਹੀਂ ਹੈ। ਪਰ ਬੀਮਾਰੀ ਦੇ ਲੱਛਣਾਂ ਨੂੰ ਮਲਹਮ ਅਤੇ ਖਾਸ ਦੇਖਭਾਲ ਨਾਲ ਦੂਰ ਕੀਤਾ ਜਾ ਸਕਦਾ ਹੈ। ਸਭ ਤੋਂ ਦਰਦਨਾਕ ਟ੍ਰੀਟਮੈਂਟ ਹੈ ਉਸ ਨੂੰ ਬਲੀਚ ਨਾਲ ਨਵਾਉਣਾ। ਬਲੀਚ ਲਗਾਉਣ ਨਾਲ ਸਕਿਨ 'ਤੇ ਜਲਨ ਹੁੰਦੀ ਹੈ। ਭਾਵੇਂਕਿ ਇਹ ਸਕਿਨ ਇਨਫੈਕਸ਼ਨ ਤੋਂ ਬਚਾਉਂਦਾ ਹੈ।
ਸੈਂਡ ਪੇਪਰ ਨਾਲ ਰਗੜਦੀ ਹੈ ਬੇਟੇ ਨੂੰ

ਐਲੀਸੀਆ ਨੇ ਦੱਸਿਆ ਕਿ ਜੈਮਿਸਨ ਨੂੰ ਭਿਆਨਕ ਦਰਦ ਤੋਂ ਰਾਹਤ ਦੇਣ ਲਈ ਉਸ ਨੂੰ ਮਾਰਫੀਨ ਵੀ ਦਿੱਤਾ ਜਾਂਦਾ ਹੈ। ਉਸ ਨੂੰ ਦਿਨ ਵਿਚ ਦੋ ਵਾਰ ਬਲੀਚ ਨਾਲ ਨਵਾਇਆ ਜਾਂਦਾ ਹੈ। ਇੰਨਾ ਹੀ ਨਹੀਂ ਸੈਂਡ ਪੇਪਰ ਨਾਲ ਉਸ ਦੀ ਸਕਿਨ ਨੂੰ ਰਗੜਿਆ ਜਾਂਦਾ ਹੈ ਤਾਂ ਜੋ ਖਰਾਬ ਸਕਿਨ ਨੂੰ ਸਾਫ ਕੀਤਾ ਜਾ ਸਕੇ।
