ਪਾਕਿ ਫੌਜ ਦੀਆਂ ਨੀਤੀਆਂ ''ਚ ਤਬਦੀਲੀ ਦੀ ਕੋਈ ਸੰਭਾਵਨਾ ਨਹੀਂ : ਮੁਹਾਜਿਰ ਨੇਤਾ

Sunday, Jul 21, 2019 - 11:23 AM (IST)

ਪਾਕਿ ਫੌਜ ਦੀਆਂ ਨੀਤੀਆਂ ''ਚ ਤਬਦੀਲੀ ਦੀ ਕੋਈ ਸੰਭਾਵਨਾ ਨਹੀਂ : ਮੁਹਾਜਿਰ ਨੇਤਾ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ ਸੀਨੀਅਰ ਮੁਹਾਜਿਰ ਨੇਤਾ ਨੇ ਪਾਕਿਸਤਾਨੀ ਫੌਜ ਦੀਆਂ ਨੀਤੀਆਂ ਬਾਰੇ ਇਕ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਵੱਲੋਂ ਆਪਣੇ ਗੁਆਂਢੀਆਂ ਵਿਰੁੱਧ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਰਾਜ ਦੇ ਤੱਤਾਂ ਨੂੰ ਸਮਰਥਨ ਦੇਣ ਦੀ ਆਪਣੀ ਦਹਾਕਿਆਂ ਪੁਰਾਣੀ ਨੀਤੀ ਬਦਲਣ ਦੀ ਕੋਈ ਆਸ ਨਹੀਂ ਹੈ। ਅਮਰੀਕਾ ਵਿਚ ਰਹਿ ਰਹੇ ਮੁਹਾਜਿਰਾਂ ਦੀ ਨੁਮਾਇੰਦਗੀ ਕਰਨ ਵਾਲੇ ਵੌਇਸ ਆਫ ਕਰਾਚੀ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਮਨੁੱਖੀ ਅਧਿਕਾਰ ਉਲੰਘਣਾ ਵਿਰੁੱਧ ਇਮਰਾਨ ਦੀ ਯਾਤਰਾ ਦੌਰਾਨ ਸ਼ਾਂਤੀਪੂਰਣ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ।

ਅਮਰੀਕਾ ਸਥਿਤ ਵੌਇਸ ਆਫ ਕਰਾਚੀ ਦੇ ਪ੍ਰਮੁੱਖ ਨਦੀਮ ਨੁਸਰਤ ਨੇ ਪੀ.ਟੀ.ਆਈ. ਨੂੰ ਕਿਹਾ,''ਸਿਰਫ ਇਸ ਯਾਤਰਾ ਦੇ ਆਧਾਰ 'ਤੇ ਅਮਰੀਕਾ-ਪਾਕਿਸਤਾਨ ਸੰਬੰਧਾਂ ਵਿਚ ਕੋਈ ਮਹੱਤਵਪੂਰਣ ਤਬਦੀਲੀ ਦੇਖ ਪਾਉਣਾ ਅਸੰਭਵ ਹੈ। ਪਾਕਿਸਤਾਨੀ ਫੌਜ ਨੂੰ ਧਾਰਮਿਕ ਕੱਟੜਪੰਥੀ ਤੱਤਾਂ ਦਾ ਪਾਲਣ ਪੋਸ਼ਣ ਕਰਨ ਅਤੇ ਉਨ੍ਹਾਂ ਦਾ ਸਮਰਥਨ ਕਰਨ ਦੀ ਆਪਣੀ ਮੌਜੂਦਾ ਨੀਤੀ ਨੂੰ ਮੂਲ ਰੂਪ ਨਾਲ ਬਦਲਣਾ ਹੋਵੇਗਾ ਤਦ ਹੀ ਉਹ ਅਮਰੀਕਾ ਨਾਲ ਸੰਬੰਧਾਂ ਵਿਚ ਸੁਧਾਰ ਦੀ ਆਸ ਕਰ ਸਕਦਾ ਹੈ।'' ਮੁਹਾਜਿਰ ਉਰਦੂ ਭਾਸ਼ੀ ਲੋਕ ਹਨ ਜੋ ਵੰਡ ਦੌਰਾਨ ਭਾਰਤ ਤੋਂ ਵਿਸਥਾਪਿਤ ਹੋ ਗਏ ਸਨ। ਵੱਡੀ ਗਿਣਤੀ ਵਿਚ ਮੁਹਾਜਿਰ ਸਿੰਧ ਸੂਬੇ ਦੇ ਸ਼ਹਿਰੀ ਇਲਾਕਿਆਂ ਕਰਾਚੀ, ਹੈਦਰਾਬਾਦ, ਮੀਰਾਪੁਰ ਖਾਸ ਅਤੇ ਸੁਕੁਰ ਵਿਚ ਰਹਿ ਰਹੇ ਹਨ। 

ਪਾਕਿਸਤਾਨ ਵਿਚ 70 ਤੋਂ ਵੱਧ ਸਾਲਾਂ ਤੱਕ ਸ਼ਾਸਨ ਕਰਨ ਵਾਲੀ ਪਾਕਿਸਤਾਨੀ ਫੌਜ ਕੋਲ ਹਾਲੇ ਤੱਕ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਮਲਿਆਂ ਵਿਚ ਕਾਫੀ ਸ਼ਕਤੀ ਰਹੀ ਹੈ। ਨੁਸਰਤ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਪਾਕਿਸਤਾਨ ਨੂੰ ਚਲਾਉਣ ਵਾਲਾ ਪਾਕਿਸਤਾਨੀ ਫੌਜ ਅਦਾਰਾ ਲੰਬੇ ਸਮੇਂ ਤੋਂ ਧਾਰਮਿਕ ਕੱਟੜਪੰਥੀ ਸੰਗਠਨ ਜਿਵੇਂ ਜਮਾਤ-ਉਦ-ਦਾਅਵਾ, ਜੈਸ਼-ਏ-ਮੁਹੰਮਦ ਨਾਲ ਰਾਸ਼ਟਰੀ ਜਾਂ ਸੁਰੱਖਿਆ ਜਾਇਦਾਦ ਦੇ ਤੌਰ 'ਤੇ ਵਿਵਹਾਰ ਕਰਦੇ ਰਹੇ ਹਨ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਹ ਸੰਗਠਨ ਪਾਕਿਸਤਾਨੀ ਫੌਜ ਦਾ ਵਿਸਥਾਰ ਹਨ।'' ਉਨ੍ਹਾਂ ਨੇ ਕਿਹਾ ਕਿ ਜੇ.ਯੂ.ਡੀ. ਮੁਖੀ ਹਾਫਿਜ਼ ਸਈਦ ਭਾਵੇਂ ਜੇਲ ਵਿਚ ਹੈ ਪਰ ਅਜਿਹੀ ਪਹਿਲੀ ਵਾਰ ਨਹੀਂ ਹੈ। ਸਈਦ ਨੂੰ ਪਹਿਲਾਂ ਵੀ ਕਈ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


author

Vandana

Content Editor

Related News